Big Boss ਫੇਮ ਸ਼ਹਿਨਾਜ਼ ਗਿੱਲ ਦੇ ਪਿਤਾ ਖ਼ਿਲਾਫ਼ ਇਸ ਗੰਭੀਰ ਮਾਮਲੇ 'ਚ FIR ਦਰਜ

ਪੁਲਿਸ ਪਿਤਾ ਸੰਤੋਖ਼ ਸਿੰਘ ਦੀ ਕਰ ਰਹੀ ਹੈ ਤਲਾਸ਼ 

 Big Boss ਫੇਮ ਸ਼ਹਿਨਾਜ਼ ਗਿੱਲ ਦੇ ਪਿਤਾ ਖ਼ਿਲਾਫ਼  ਇਸ ਗੰਭੀਰ ਮਾਮਲੇ 'ਚ FIR ਦਰਜ
ਪੁਲਿਸ ਪਿਤਾ ਸੰਤੋਖ਼ ਸਿੰਘ ਦੀ ਕਰ ਰਹੀ ਹੈ ਤਲਾਸ਼

ਜਗਦੀਪ ਸੰਧੂ/ਚੰਡੀਗੜ੍ਹ  : Big Boss ਫੇਮ ਸ਼ਹਿਨਾਜ ਗਿੱਲ (Shahnaz Gill) ਸ਼ੋਅ ਦੇ ਦੌਰਾਨ ਆਪਣੀ ਬਿਆਨਾਂ ਦੇ ਨਾਲ ਵਿਵਾਦਾਂ ਵਿੱਚ ਰਹੀ ਜਿਸ ਦੀ ਵਜ੍ਹਾਂ ਕਰਕੇ ਸ਼ਹਿਨਾਜ਼ ਗਿੱਲ ਫਿਨਾਲੇ ਤੱਕ ਵੀ ਪਹੁੰਚੀ, ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ਵਿੱਚ ਵੀ ਸ਼ਹਿਨਾਜ਼ ਗਿੱਲ ਦੇ ਨਾਲ ਜੁੜੇ ਵਿਵਾਦਾਂ ਘੱਟ ਨਹੀਂ ਨੇ,  ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਦੱਸਣ ਵਾਲੀ ਸ਼ਹਿਨਾਜ਼ ਗਿੱਲ ਇੱਕ ਵਾਰ ਮੁੜ ਤੋਂ ਸੁਰੱਖਿਆ ਵਿੱਚ ਹੈ ਆਪਣੇ ਪਿਤਾ ਸੰਤੋਖ ਸਿੰਘ  ਦੀ ਵਜ੍ਹਾਂ ਕਰਕੇ, ਬਿਆਸ ਥਾਣੇ ਵਿੱਚ ਸ਼ਹਿਨਾਜ਼ ਗਿੱਲ ਦੇ ਪਿਤਾ ਖ਼ਿਲਾਫ਼ ਇੱਕ ਮਹਿਲਾ ਦੀ ਸ਼ਿਕਾਇਤ 'ਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ,ਮਹਿਲਾ ਦਾ ਇਲਜ਼ਾਮ ਹੈ ਕੀ ਸੰਤੋਖ ਸਿੰਘ ਨੇ ਉਸ ਨੂੰ ਧੋਖੇ ਨਾਲ ਉਸ ਦੇ ਦੋਸਤ ਨੂੰ ਮਿਲਵਾਉਣ ਦੇ ਲਈ ਸੱਦਿਆ ਅਤੇ ਫਿਰ ਉਸ ਨਾਲ ਬਲਾਤਕਾਰ ਵਰਗਾ ਘਿਨੌਣਾ ਜੁਰਮ ਕੀਤਾ ਸਿਰਫ਼ ਇਨ੍ਹਾਂ ਹੀ ਨਹੀਂ ਪੀੜਤ ਮਹਿਲਾ ਨੇ ਇਲਜ਼ਾਮ ਲਗਾਇਆ ਹੈ ਕੀ ਸੰਤੋਖ ਸਿੰਘ ਨੇ ਜ਼ਬਾਨ ਖੌਲਣ 'ਤੇ ਉਸ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀ, ਪੁਲਿਸ ਨੇ ਸੰਤੋਖ ਸਿੰਘ ਖ਼ਿਲਾਫ਼ IPC 1860 ਦੇ ਸੈਕਸ਼ਨ 376 ਅਤੇ 506 ਅਧੀਨ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਸੰਤੋਖ ਸਿੰਘ ਦੀ ਤਲਾਸ਼ ਕਰ ਰਹੀ ਹੈ   

ਕੀ ਹੈ ਪੂਰਾ ਮਾਮਲਾ ?

ਬਿਆਸ ਪੁਲਿਸ ਥਾਣੇ ਵਿੱਚ ਦਰਜ FIR ਮੁਤਾਬਿਕ ਜਲੰਧਰ ਦੀ ਰਹਿਣ ਵਾਲੀ 40 ਸਾਲ ਦੀ ਤਲਾਕਸ਼ੁਦਾ ਮਹਿਲਾ ਦਾ ਲੱਕੀ ਸੰਧੂ ਨਾਂ ਦਾ ਸ਼ਖ਼ਸ ਦੋਸਤ ਸੀ, ਪਰ ਕੁੱਝ ਦਿਨ ਪਹਿਲਾਂ ਦੋਵਾਂ ਵਿੱਚ ਕਿਸੇ ਮਾਮਲੇ ਨੂੰ ਲੈਕੇ ਝਗੜਾ ਹੋਇਆ ਸੀ, ਪਰ ਇੱਕ ਦਿਨ ਮਹਿਲਾ ਨੇ ਲੱਕੀ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕੀ ਉਹ ਬਿਆਸ ਵਿੱਚ ਸੰਤੋਖ ਸਿੰਘ ਉਰਫ਼ ਸੁੱਖ ਪ੍ਰਧਾਨ ਦੇ ਘਰ ਰਹਿੰਦਾ ਹੈ, FIR ਮੁਤਾਬਿਕ 14 ਮਈ ਨੂੰ ਮਹਿਲਾ ਆਪਣੀ ਇੱਕ ਮਹਿਲਾ ਮਿੱਤਰ ਨਾਲ ਸੁੱਖ ਪ੍ਰਧਾਨ ਦੇ ਬਿਆਨ ਵਾਲੇ ਘਰ ਪਹੁੰਚ ਗਈ,ਸੁੱਖ ਪ੍ਰਧਾਨ ਆਪਣੇ ਘਰ ਦੇ ਬਹਾਰ ਹੀ ਸੀ, ਪੀੜਤ ਮਹਿਲਾ ਮੁਤਾਬਿਕ ਉਸ ਨੇ ਸੰਤੋਖ ਸਿੰਘ ਤੋਂ ਪੁੱਛਿਆ ਕਿ ਉਸ ਨੇ ਲੱਕੀ ਸੰਧੂ ਨੂੰ ਆਪਣੇ ਕੋਲ ਕਿਉਂ ਰੱਖਿਆ ਹੈ ? ਤਾਂ ਸੰਤੋਖ ਸਿੰਘ ਨੇ ਪੀੜਤ ਮਹਿਲਾ ਨੂੰ ਕਿਹਾ ਕੀ ਜੇਕਰ ਲੱਕੀ ਸੰਧੂ ਨਾਲ ਮਿਲਣਾ ਹੈ ਤਾਂ ਉਸ ਨੂੰ ਨਜਾਇਜ਼ ਸਬੰਧ ਬਣਾਉਣੇ ਹੋਣਗੇ, ਇਨਕਾਰ ਕਰਨ 'ਤੇ ਸੰਤੋਖ ਸਿੰਘ ਥੋੜ੍ਹੀ ਦੇਰ ਬਾਅਦ ਘਰ ਤੋਂ ਬਾਹਰ ਆਇਆ ਅਤੇ ਮਹਿਲਾ ਦੀ ਦੋਸਤ ਨੂੰ ਦੂਜੀ ਕਾਰ ਵਿੱਚ ਬੈਠਨ ਲਈ ਕਿਹਾ ਅਤੇ ਲੱਕੀ ਸੰਧੂ ਨੂੰ ਮਿਲਵਾਉਣ ਦੇ ਲਈ ਪੀੜਤ ਮਹਿਲਾ ਨੂੰ ਆਪਣੇ ਨਾਲ ਲੈ ਗਿਆ, ਪੀੜਤ ਮਹਿਲਾ ਦਾ ਇਲਜ਼ਾਮ ਹੈ ਕੀ ਸੰਤੋਖ ਸਿੰਘ ਨੇ ਰੋਹੀ ਪੁਲ ਬਿਆਸ ਦੇ ਨਜ਼ਦੀਕ ਗੱਡੀ ਇੱਕ ਸਾਈਡ 'ਤੇ ਹੈਠਾ ਲੱਗਾ ਦਿੱਤੀ ਅਤੇ ਬੰਦੂਕ ਦੀ ਨੋਕ 'ਤੇ ਉਸ ਨਾਲ ਬਲਾਤਕਾਰ ਕੀਤਾ, ਸਿਰਫ਼ ਇਨ੍ਹਾਂ ਹੀ ਨਹੀਂ ਪੀੜਤ ਮਹਿਲਾ ਦਾ ਇਲਜ਼ਾਮ ਹੈ ਕੀ ਸੰਤੋਖ ਸਿੰਘ ਨੇ ਮਹਿਲਾ ਨੂੰ ਮੂੰਹ ਖੌਲਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ, ਮਹਿਲਾ ਮੁਤਾਬਿਕ ਉਹ ਡਰ ਗਈ ਸੀ ਇਸ ਲਈ ਉਸ ਨੇ ਕਿਸੇ ਨੂੰ ਨਹੀਂ ਦੱਸਿਆ ਪਰ ਇਸ ਵਾਰਦਾਤ ਦੇ ਬਾਅਦ ਸੰਤੋਖ ਸਿੰਘ ਨੇ ਮੁੜ ਤੋਂ ਮਹਿਲਾ ਨੂੰ ਫੋਨ ਕੀਤਾ ਤਾਂ ਮਹਿਲਾ ਨੇ ਆਪਣੀ ਸਾਥੀ ਦੋਸਤ ਨੂੰ ਪੂਰੀ ਵਾਰਦਾਤ ਬਾਰੇ ਦੱਸਿਆ ਜਿਸ ਤੋਂ ਬਾਅਦ ਪੀੜਤ ਮਹਿਲਾ ਦੀ ਸ਼ਿਕਾਇਤ 'ਤੇ ਸੰਤੋਖ ਸਿੰਘ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਪੁਲਿਸ ਨੇ ਸੰਤੋਖ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉਹ ਫ਼ਰਾਰ ਦੱਸਿਆ ਜਾ ਰਿਹਾ ਹੈ