ਸੋਸ਼ਲ ਮੀਡੀਆ 'ਤੇ ਛਾਏ Abhay Deol ਦਾ ਨਵਾਂ ਅਵਤਾਰ,ਵਾਇਰਸ ਹੋਇਆ ਫ਼ਿਲਮ 'The Odds' ਦਾ ਟੀਜ਼ਰ

ਅਭੇ ਦਿਓਲ ਦੀ ਆਉਣ ਵਾਲੀ ਫ਼ਿਲਮ 'ਦਾ ਆਡਸ' ਦਾ ਟਰੇਲਰ ਰਿਲੀਜ਼ ਕੀਤਾ ਗਿਆ 

 ਸੋਸ਼ਲ ਮੀਡੀਆ 'ਤੇ ਛਾਏ Abhay Deol ਦਾ ਨਵਾਂ ਅਵਤਾਰ,ਵਾਇਰਸ ਹੋਇਆ ਫ਼ਿਲਮ 'The Odds' ਦਾ ਟੀਜ਼ਰ
ਅਭੇ ਦਿਓਲ ਦੀ ਆਉਣ ਵਾਲੀ ਫ਼ਿਲਮ 'ਦਾ ਆਡਸ' ਦਾ ਟਰੇਲਰ ਰਿਲੀਜ਼ ਕੀਤਾ ਗਿਆ

ਦਿੱਲੀ : ਬਾਲੀਵੁੱਡ ਅਦਾਕਾਰ ਅਭੇ ਦਿਓਲ (Abhay Deol) ਹਮੇਸ਼ਾ ਆਪਣੇ ਵੱਖ ਤਰ੍ਹਾਂ ਦੇ ਰੋਲ ਚੁਣਨ ਦੇ ਲਈ ਜਾਣੇ ਜਾਂਦੇ ਨੇ, ਇਹ ਗੱਲ ਵੱਖਰੀ ਹੈ ਕੀ ਇਸ ਚੱਕਰ ਵਿੱਚ ਉਨ੍ਹਾਂ ਨੇ ਜ਼ਿਆਦਾ ਫ਼ਿਲਮਾਂ ਵਿੱਚ ਕੰਮ ਨਹੀਂ ਕੀਤਾ ਹੈ ਪਰ ਹਰ ਫ਼ਿਲਮ ਵਿੱਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੀ ਛਾਪ ਛੱਡੀ,ਹੁਣ ਇੱਕ ਵਾਰ ਮੁੜ ਤੋਂ ਇੱਕ ਅਜਿਹੇ ਵੀ ਐਕਸਪੈਰੀਮੈਂਟਲ ਨਾਲ ਅਭੇ ਦਿਓਲ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ, ਉਨ੍ਹਾਂ ਦੀ ਆਉਣ ਵਾਲੀ ਫ਼ਿਲਮ'ਦਾ ਆਡਸ' (The Odds) ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਿਆ ਹੈ

 

ਇਹ ਕਹਿਣਾ ਗ਼ਲਤ ਨਹੀਂ ਹੈ ਕੀ ਅਭੇ ਦਿਓਲ (Abhay Deol) ਵਰਗੇ ਕਲਾਕਾਰਾਂ ਦੇ ਲਈ OTT ਪਲੇਟਫ਼ਾਰਮ ਇੱਕ ਨਵਾਂ ਮੌਕਾ ਲੈਕੇ ਆਇਆ ਹੈ, ਅਭੇ ਦਿਓਲ ਨੇ ਸ਼ੁਰੂਆਤ ਤੋਂ ਹੀ ਕਈ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਜਾਦੂ ਵਿਖੇਰੀਆਂ ਹੈ ਅਤੇ ਹੁਣ  ਉਹ OTT ਓਰੀਜ਼ਨਲ  ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਨੇ, ਇਸ ਫ਼ਿਲਮ ਦਾ ਨਾਂ 'ਦਾ ਆਡਸ' (The Odds)ਹੈ, ਜਿਸ ਦਾ ਟੀਜ਼ਰ ਰਿਲੀਜ਼ ਹੁੰਦੇ ਹੀ ਲੋਕਾਂ ਨੇ ਇਸ ਦੀ ਤਰੀਫ਼ ਕਰਨੀ ਸ਼ੁਰੂ ਕਰ ਦਿੱਤੀ ਹੈ

ਇਸ ਫ਼ਿਲਮ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਅਭੇ ਦਿਓਲ  ਨੇ ਆਪਣੇ ਇੰਸਟਰਾਗਰਾਮ ਐਕਾਉਂਟ 'ਤੇ ਇੱਕ ਨੋਟ ਲਿਖਿਆ ਹੈ, ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ 'ਕੀ ਅਕਸਰ ਇਹ ਵੇਖਣ ਨੂੰ ਮਿਲਦਾ ਹੈ ਕੀ 40 ਵਾਲੇ ਟੀਨਏਜ਼ਰ ਕੁੜੀ ਨੂੰ ਦਿਲ ਦੇ ਦਿੰਦੇ ਨੇ ਅਤੇ ਕੁੜੀ ਦਾ ਨਾਂ ਹੈ ਵਿਵੇਕ ਹੈ ਨਾ ਇਹ ਆਡ ਇਨ੍ਹਾਂ ਹੀ ਨਹੀਂ  ਵਿਵੇਕ ਬਹੁਤ ਜ਼ਿਆਦਾ ਸਮਾਰਟ ਹੈ' 

ਅਸਲ ਵਿੱਚ ਅਭੇ ਆਪਣੀ ਫ਼ਿਲਮ ਦੀ ਅਦਾਕਾਰਾ ਯਸ਼ਸ਼ਮੀ ਦਾਇਮਾ ਦੇ ਬਾਰੇ ਦੱਸ ਰਹੇ ਸਨ, ਆਪਣੀ ਆਉਣ ਵਾਲੀ ਫ਼ਿਲਮ ਵਿੱਚ ਅਭੇ ਦਿਓਲ ਇੱਕ ਟੀਨੇਜ਼ਰ ਕੁੜੀ ਦੇ ਪਿਆਰ ਵਿੱਚ ਘਿਰ ਜਾਂਦੇ ਨੇ, ਅਭੇ ਇਸ ਫ਼ਿਲਮ ਵਿੱਚ ਰਾਕਸਟਾਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ