Forbes 2020 List : ਇਸ ਮਾਮਲੇ ਵਿੱਚ Akshay Kumar ਨੇ ਕਈ ਹਾਲੀਵੁੱਡ ਸੁਪਰ ਸਟਾਰ ਨੂੰ ਛੱਡਿਆ ਪਿੱਛੇ

ਅਕਸ਼ੇ ਕੁਮਾਰ ਫੋਰਮ ਦੀ ਲਿਸਟ ਵਿੱਚ ਸ਼ਾਮਲ 

Forbes 2020 List : ਇਸ ਮਾਮਲੇ ਵਿੱਚ Akshay Kumar ਨੇ ਕਈ ਹਾਲੀਵੁੱਡ ਸੁਪਰ ਸਟਾਰ ਨੂੰ ਛੱਡਿਆ ਪਿੱਛੇ
ਅਕਸ਼ੇ ਕੁਮਾਰ ਫੋਰਮ ਦੀ ਲਿਸਟ ਵਿੱਚ ਸ਼ਾਮਲ

ਦਿੱਲੀ  :  ਬਾਲੀਵੁੱਡ ਦੇ ਖਿਡਾਰੀ ਦੇ ਨਾਂ ਨਾਲ ਮਸ਼ਹੂਰ ਸੁਪਰਸਟਾਰ ਅਕਸ਼ੇ ਕੁਮਾਰ ( Akshay Kumar) ਨੂੰ ਹਿੱਟ ਮਸ਼ੀਨ ਵੀ ਕਿਹਾ ਜਾਂਦਾ ਹੈ, ਉਨ੍ਹਾਂ ਦੀ ਹਰ ਫ਼ਿਲਮ ਦਾ ਬਲਾਕਬਸਟਰ ਹੋਣਾ ਜਿਵੇਂ ਤੈਅ ਮੰਨਿਆ ਜਾਂਦਾ ਹੈ, ਅਕਸ਼ੇ ਕੁਮਾਰ ਦੀ ਫ਼ਿਲਮਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਫਲਤਾ ਦੀ ਕਹਾਣੀ ਲਿਖਣੀ ਸ਼ੁਰੂ ਕਰ ਦਿੰਦੀ ਹੈ, ਇਸ ਕਾਮਯਾਬੀ ਦੇ ਪਿੱਛੇ ਅਕਸ਼ੇ ਕੁਮਾਰ ਦੀ 25 ਸਾਲ ਦੀ ਮਿਹਨਤ ਹੈ, ਅਕਸ਼ੇ ਕੁਮਾਰ ਦੇ ਇਸੇ ਵਿਸ਼ਵਾਸ ਦਾ ਅਸਰ ਹੈ ਕੀ ਪ੍ਰੋਡੂਸਰ ਉਨ੍ਹਾਂ ਨੂੰ ਚੰਗਾ ਪੈਸਾ ਦੇ ਰਹੇ ਨੇ, ਪਰ ਹੁਣ  ਅਕਸ਼ੇ ਕੁਮਾਰ ਨੇ ਇੱਕ ਅਜਿਹਾ ਕੰਮ ਕਰ ਦਿੱਤਾ ਕਿ ਬਾਲੀਵੁੱਡ ਦੇ ਤਿੰਨੋ ਖ਼ਾਨ ਨੂੰ ਛੱਡੋ ਬਲਕਿ ਹਾਲੀਵੁੱਡ ਦੇ ਕਈ ਸੁਪਰਸਟਾਰ ਉਨ੍ਹਾਂ ਤੋਂ ਪਿੱਛੇ ਰਹਿ ਗਏ 

ਹੁਣ ਫੋਬਸ (Fores 2020 List) ਨੇ ਆਪਣੀ ਇਸ ਸਾਲ ਦੀ ਰਿਪੋਰਟ ਜਾਰੀ ਕਰਕੇ ਅਕਸ਼ੇ ਕੁਮਾਰ ਦੇ ਰੁਤਬੇ ਨੂੰ ਸਾਬਿਤ ਕਰ ਦਿੱਤਾ ਹੈ, ਇਸ ਤਾਜ਼ਾ ਰਿਪੋਰਟ ਦੇ ਮੁਤਾਬਿਕ ਅਕਸ਼ੇ ਕੁਮਾਰ ਅਜਿਹਾ ਇਕਲੌਤਾ ਭਾਰਤੀ ਐਕਟਰ ਹੈ ਜਿਸ ਨਾਂ 2020 ਦੇ ਸਭ ਤੋਂ ਵਧ ਪੇਡ ਐਕਟਰ ਦੀ ਲਿਸਟ ਵਿੱਚ ਸ਼ੁਮਾਰ ਕੀਤਾ ਗਿਆ ਹੈ, ਫੋਬਸ 2020 ਦੀ ਹਾਈਐਸਟ ਪੇਡ ਸੈਲੇਬ ਦੀ ਲਿਸਟ ਵਿੱਚ ਅਕਸ਼ੇ ਕੁਮਾਰ ਨੇ 52ਵਾਂ ਥਾਂ ਹਾਸਲ ਕਰ ਕੇ ਕਈ ਕੌਮਾਂਤਰੀ ਸਟਾਰ ਨੂੰ ਪਿੱਛੇ ਛੱਡ ਦਿੱਤਾ ਹੈ

ਇਸ ਲਿਸਟ ਦੇ ਹਿਸਾਬ ਨਾਲ ਅਕਸ਼ੇ ਕੁਮਾਰ ਨੇ ਹਾਲੀਵੁੱਡ ਸੁਪਰਸਟਾਰ ਬਿਲ ਸਮਿਥ,ਜੇਨਿਫਰ ਲੋਪੇਜ ਅਤੇ ਇੰਟਰਨੈਸ਼ਨਲ ਟਾਪ ਪਾਪ ਸਟਾਰ ਰਿਹਾਨਾ ਨੂੰ ਪਿੱਛੇ ਛੱਡ ਦਿੱਤਾ ਹੈ,ਰਿਪੋਰਟ ਮੁਤਾਬਿਕ ਅਕਸ਼ੇ ਕੁਮਾਰ ਦੀ ਸਾਲਾਨਾ ਇਨਕਮ 48.5 ਮਿਲੀਅਨ ਡਾਲਰ ਦੱਸੀ ਗਈ ਹੈ