ਧਰਮਿੰਦਰ ਦੇ ਘਰ ਆਇਆ ਨਵਾਂ ਮਹਿਮਾਨ,VIDEO ਸ਼ੇਅਰ ਕਰ ਕੇ ਜਤਾਈ ਇਸ ਤਰ੍ਹਾਂ ਨਾਲ ਖ਼ੁਸ਼ੀ

ਧਰਮਿੰਦਰ ਨੇ ਆਪਣੇ ਫੈਨਸ ਨੂੰ ਗੁੱਡ ਨਿਊਜ਼ ਸ਼ੇਅਰ ਕੀਤੀ

ਧਰਮਿੰਦਰ ਦੇ ਘਰ ਆਇਆ ਨਵਾਂ ਮਹਿਮਾਨ,VIDEO ਸ਼ੇਅਰ ਕਰ ਕੇ ਜਤਾਈ ਇਸ ਤਰ੍ਹਾਂ ਨਾਲ  ਖ਼ੁਸ਼ੀ
ਧਰਮਿੰਦਰ ਨੇ ਆਪਣੇ ਫੈਨਸ ਨੂੰ ਗੁੱਡ ਨਿਊਜ਼ ਸ਼ੇਅਰ ਕੀਤੀ

ਦਿੱਲੀ :  ਬਾਲੀਵੁੱਡ ਦੇ ਅਦਾਕਾਰ ਧਰਮਿੰਦਰ (Dharmendra)ਲਾਕਡਾਊਨ ਦੌਰਾਨ ਆਪਣੇ ਫਾਰਮ ਹਾਊਸ ਵਿੱਚ ਸਮਾਂ ਬਿਤਾ ਰਹੇ ਨੇ, ਇਸ ਦੌਰਾਨ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਨੇ, ਉਹ ਲਗਾਤਾਰ ਆਪਣੇ ਨਾਲ ਜੁੜੇ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ(Social Media) 'ਤੇ ਸ਼ੇਅਰ ਕਰਦੇ ਰਹਿੰਦੇ ਨੇ,ਹਾਲ ਹੀ ਵਿੱਚ ਧਰਮਿੰਦਰ ਨੇ ਆਪਣੇ ਫੈਨਸ ਨਾਲ ਗੁੱਡ ਨਿਊਜ਼ ਸ਼ੇਅਰ ਕੀਤੀ ਹੈ,ਧਰਮਿੰਦਰ ਨੇ ਆਪਣੇ ਫੈਨਸ ਦੇ ਜਰੀਏ ਇਹ ਜਾਣਕਾਰੀ ਸ਼ੇਅਰ ਕੀਤੀ ਹੈ

ਧਰਮਿੰਦਰ ਨੇ ਮੰਗਲਵਾਰ ਨੂੰ ਆਪਣੇ ਟਵਿਟਰ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕੀ ਮੇਰੇ ਫਾਰਮ ਹਾਊਸ ਵਿੱਚ ਇੱਕ ਗਾਅ  ਨੇ ਬਛੜੇ ਨੂੰ ਜਨਮ ਦਿੱਤਾ ਹੈ, ਵੀਡੀਓ ਵਿੱਚ ਇੱਕ ਗਾਅ ਆਪਣੇ ਬਛੜੇ ਨੂੰ ਪਿਆਰ ਕਰਦੀ ਨਜ਼ਰ ਆ ਰਹੀ ਹੈ,ਵੀਡੀਓ ਸ਼ੇਅਰ ਕਰਦੇ ਹੋਏ ਧਰਮਿੰਦਰ ਨੇ ਲਿਖਿਆ 'ਵਧਾਈ ਕਲ ਰਾਤ ਬਛੜਾ ਦਿੱਤਾ ਮੇਰੀ ਸਾਹਨੇਵਾਲ ਗਾਅ ਨੇ,ਮੈਨੂੰ ਕੋਲ ਨਹੀਂ ਆਉਣ ਦਿੰਦੀ, ਇਸ ਬਛੜੇ ਦੀ ਦਾਦੀ ਨੂੰ ਮੈਂ ਸਾਹਨੇਵਾਲ ਦੇ ਨਜ਼ਦੀਕ ਭੈਣੀ ਸਾਹਿਬ ਤੋਂ ਲੈਕੇ ਆਇਆ ਸੀ,ਹਰ ਮਾਂ ਨੂੰ ਆਪਣੇ ਬੱਚੇ ਦੀ ਇਸੇ ਤਰ੍ਹਾਂ ਸੁਰੱਖਿਆ ਦੀ ਚਿੰਤਾ ਰਹਿੰਦੀ ਹੈ, ਮੈਂ ਇਨ੍ਹਾਂ ਲੋਕਾਂ ਦੇ ਨਾਲ ਬਹੁਤ ਖ਼ੁਸ਼  ਹਾਂ'

ਇਸ ਤੋਂ ਪਹਿਲਾਂ ਧਰਮਿੰਦਰ ਨੇ ਕਈ ਵੀਡੀਓ ਸ਼ੇਅਰ ਕੀਤੇ ਸਨ, ਜਿਸ ਵਿੱਚ ਧਰਮਿੰਦਰ ਵੱਖ-ਵੱਖ ਕੰਮ ਕਰਦੇ ਨਜ਼ਰ ਆਉਂਦੇ ਨੇ,ਲਾਕਡਾਊਨ ਤੋਂ ਪਹਿਲਾਂ ਤੋਂ ਹੀ ਉਹ ਆਪਣੇ ਫਾਰਮ ਹਾਉਸ ਆਏ ਸਨ ਉਸ ਵੇਲੇ ਤੋਂ ਇੱਥੇ ਹੀ ਨੇ,ਪਿਛਲੇ ਦਿਨਾਂ ਦੌਰਾਨ ਧਰਮਿੰਦਰ ਆਪਣੇ ਫਾਰਮ ਹਾਉਸ ਵਿੱਚ ਲੱਗੀ ਸਬਜ਼ੀਆਂ ਨਾਲ ਨਜ਼ਰ ਆਏ ਸਨ,ਸਬਜ਼ੀਆਂ ਦੇ ਨਾਲ ਧਰਮਿੰਦਰ ਦੇ ਫਾਰਮ ਹਾਊਸ ਵਿੱਚ ਫਰੂਟ ਵੀ ਹੁੰਦੇ ਨੇ ਉਨ੍ਹਾਂ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਸੀ