Sonu Sood ਦੀ ਬਣੇਗੀ ਬਾਇਉਪਿਕ,Akshay Kumar ਨਿਭਾਉਣਗੇ ਲੀਡ ਰੋਲ,ਜਾਣੋ ਕੀ ਹੈ ਸਚਾਈ

 ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਨਾਲ ਜੁੜੀ ਖ਼ਬਰ ਟਰੇਂਡ ਕਰ ਰਹੀ ਹੈ 

Sonu Sood ਦੀ ਬਣੇਗੀ ਬਾਇਉਪਿਕ,Akshay Kumar ਨਿਭਾਉਣਗੇ ਲੀਡ ਰੋਲ,ਜਾਣੋ ਕੀ ਹੈ ਸਚਾਈ
ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਨਾਲ ਜੁੜੀ ਖ਼ਬਰ ਟਰੇਂਡ ਕਰ ਰਹੀ ਹੈ

ਮੁੰਬਈ : ਸੋਸ਼ਲ ਮੀਡੀਆ 'ਤੇ ਇਹ ਮਜ਼ਾਕ ਟਰੇਂਡ ਕਰ ਰਿਹਾ ਹੈ ਕੀ ਅਕਸ਼ੇ ਕੁਮਾਰ(Akshay Kumar) ਅਦਾਕਾਰ ਸੋਨੂੰ ਸੂਦ (Sonu Sood) ਦੀ ਬਾਇਉਪਿਕ (Biopic) ਵਿੱਚ ਉਨ੍ਹਾਂ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਇਸ ਮਜ਼ਾਕ ਦੇ ਪਿੱਛੇ ਚੰਗੀ ਸੋਚ ਹੈ, ਕਿਉਂਕਿ ਅੱਜ ਕੱਲ ਸੋਨੂੰ ਸੂਦ ਕੋਰੋਨਾ ਸੰਕਟ ਦੌਰਾਨ ਪਰੇਸ਼ਾਨ ਪ੍ਰਵਾਸੀਆਂ ਦੀ ਕਾਫ਼ੀ ਮਦਦ ਕਰ ਰਹੇ ਨੇ,ਉਨ੍ਹਾਂ ਨੂੰ ਖਾਣਾ ਖਵਾਉਣ ਦੇ ਨਾਲ ਉਨ੍ਹਾਂ ਦੇ ਘਰ ਭੇਜਣ ਦਾ ਇੰਤਜ਼ਾਮ ਕਰ ਰਹੇ ਨੇ, ਇਹ ਕੁੱਝ ਅਜਿਹਾ ਹੀ ਹੋ ਰਿਹਾ ਹੈ ਜਿਵੇਂ 2016 ਵਿੱਚ ਆਈ ਫ਼ਿਲਮ 'ਏਅਰਲਿਫ਼ਟ' ਵਿੱਚ ਅਕਸ਼ੇ ਕੁਮਾਰ ਨੇ ਇੱਕ ਅਜਿਹੇ ਸ਼ਖ਼ਸ ਦਾ ਕਿਰਦਾਰ ਨਿਭਾਇਆ ਸੀ ਜੋ ਇਰਾਕ ਵੱਲੋਂ ਕੁਵੇਤ 'ਤੇ ਕੀਤੇ ਹਮਲੇ ਦੌਰਾਨ ਫਸੇ  ਭਾਰਤੀਆਂ ਨੂੰ ਉੱਥੋਂ ਕੱਢਣ ਵਿੱਚ ਮਦਦ ਕਰਦਾ ਹੈ

ਫ਼ਿਲਮਕਾਰ ਸੰਜੇ ਗੁਪਤਾ ਵੱਲੋਂ ਸੋਨੂੰ ਸੂਦ ਨੂੰ ਮੰਗਲਵਾਰ ਨੂੰ ਇੱਕ ਮੈਸੇਜ ਭੇਜ  ਗਿਆ ਸੀ, ਇਹ ਮਜ਼ਾਕ ਟਰੇਂਡ ਕਰਨ ਲੱਗ ਪਿਆ, ਗੁਪਤਾ ਨੇ ਸੋਨੂੰ ਸੂਦ ਨਾਲ Whattsapp 'ਤੇ ਹੋਈ ਗੱਲਬਾਤ ਦਾ ਸਕ੍ਰੀਨ ਸ਼ਾਟ ਟਵਿਟਰ 'ਤੇ ਸ਼ੇਅਰ ਕੀਤਾ, ਉਨ੍ਹਾਂ ਵੱਲੋਂ ਭੇਜੇ ਗਏ ਮੈਸੇਜ ਵਿੱਚ ਲਿਖਿਆ ਸੀ 'ਭਾਈ ਅਕਸ਼ੇ ਕੁਮਾਰ ਆਪਣੀ ਅਗਲੀ ਫ਼ਿਲਮ ਵਿੱਚ ਸੋਨੂੰ ਸੂਦ ਦਾ ਕਿਰਦਾਰ ਨਿਭਾਉਣ ਜਾ ਰਿਹਾ ਹੈ ! ਕੀ ਮੈਂ ਇਸ ਦਾ ਅਧਿਕਾਰ ਲੈ ਸਕਦਾ ਹਾਂ'

ਸੋਨੂੰ ਨੇ ਲਾਫਿੰਗ ਇਮੋਜੀ ਦੇ ਨਾਲ ਇਸ ਮਜ਼ਾਕ ਦਾ ਜਵਾਬ ਦਿੱਤਾ, ਇਸ ਦੇ ਬਾਅਦ ਸੋਸ਼ਲ ਮੀਡੀਆ 'ਤੇ ਕਮੈਂਟ ਆਉਣੇ ਸ਼ੁਰੂ ਹੋ ਗਏ, ਇੱਕ ਯੂਜ਼ਰ ਨੇ ਲਿਖਿਆ 'ਏਅਰਲਿਫ਼ਟ' ਦੇ ਬਾਅਦ ਸੋਨੂੰ ਦੇ ਜੀਵਨ 'ਤੇ ਨਵੀਂ ਫ਼ਿਲਮ ਦਾ ਟਾਇਟਲ 'ਰੋਡ ਲਿਫ਼ਟ' ਹੋ ਸਕਦਾ ਹੈ

ਕਈਆਂ ਦਾ ਮੰਨਣਾ ਹੈ ਕੀ ਸੋਨੂੰ ਸੂਦ ਨੂੰ ਆਪਣੀ ਜ਼ਿੰਦਗੀ 'ਤੇ ਬਣਨ ਵਾਲੀ ਫ਼ਿਲਮ ਵਿੱਚ ਆਪ ਕੰਮ ਕਰਨਾ ਚਾਹੀਦਾ ਹੈ, ਪਰ ਫ਼ਿਲਮ ਦੀ ਗਲ ਕਰੀਏ ਤਾਂ ਸੋਨੂੰ ਸੂਦ ਅਦਾਕਾਰ ਅਕਸ਼ੇ ਕੁਮਾਰ ਨਾਲ 'ਪ੍ਰਿਥਵੀਰਾਜ' ਵਿੱਚ ਨਜ਼ਰ ਆਉਣਗੇ