ਬਾਲੀਵੁੱਡ ਦੀ ਮਸ਼ਹੂਰ ਪੰਜਾਬੀ ਗਾਇਕਾਂ ਬਣੀ ਮਾਂ, ਸ਼ੇਅਰ ਕੀਤੀ ਫ਼ੋਟੋ
Advertisement

ਬਾਲੀਵੁੱਡ ਦੀ ਮਸ਼ਹੂਰ ਪੰਜਾਬੀ ਗਾਇਕਾਂ ਬਣੀ ਮਾਂ, ਸ਼ੇਅਰ ਕੀਤੀ ਫ਼ੋਟੋ

ਹਰਸ਼ਦੀਪ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਉਨ੍ਹਾਂ ਨੇ ਆਪ ਸੋਸ਼ਲ ਮੀਡੀਆ 'ਤੇ ਪੋਸਟ ਪਾਕੇ ਜਾਣਕਾਰੀ ਦਿੱਤੀ

ਹਰਸ਼ਦੀਪ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਉਨ੍ਹਾਂ ਨੇ ਆਪ ਸੋਸ਼ਲ ਮੀਡੀਆ 'ਤੇ ਪੋਸਟ ਪਾਕੇ ਜਾਣਕਾਰੀ ਦਿੱਤੀ

ਮੁੰਬਈ : ਨੰਨੇ ਮਹਿਮਾਨ ਦੀਆਂ ਕਿਲਕਾਰੀਆਂ ਨੇ ਘਰ ਚ ਖੁਸ਼ੀਆਂ ਲਿਆ ਦਿੱਤੀਆਂ ਨੇ ਅਤੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੈ, ਅਸੀਂ ਗੱਲ ਕਰ ਰਹੇ ਹਾਂ ਉਸ ਮਹਿਮਾਨ ਦੀ  ਜਿਸ ਨੇ ਪੰਜਾਬੀ ਪਲੇਅਬੈਕ ਸਿੰਗਰ ਹਰਸ਼ਦੀਪ ਕੌਰ ਦੇ ਘਰ ਜਨਮ ਲਿਆ,  ਜਿਵੇਂ ਹੀ ਗਾਇਕਾ ਹਰਸ਼ਦੀਪ ਕੌਰ ਦੇ ਮਾਂ ਬਣਨ ਦੀ ਅਤੇ ਨੰਨ੍ਹੇ ਮਹਿਮਾਨ ਦੀ ਖ਼ਬਰ ਆਈ ਤਾਂ ਵੱਡੀ ਗਿਣਤੀ 'ਚ ਉਨ੍ਹਾਂ ਦੇ ਫੈਨਸ ਅਤੇ ਹੋਰ  ਕਲਾਕਾਰਾਂ ਨੇ ਵਧਾਈ  ਦਿੱਤੀ, ਹਰਸ਼ਦੀਪ ਦੀਆਂ ਗੋਦ ਭਰਾਈ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ,  ਸ਼ਾਵਰ ਪਾਰਟੀ ਦੀ ਇਸ ਤਸਵੀਰ ਚ ਗੁਲਾਬੀ ਅਤੇ ਨੀਲੇ ਰੰਗ ਦੀ ਕੇਕ ਵੀ ਦੇਖ ਸਕਦੇ ਹਾਂ 

 

ਘਰ ਨੰਨ੍ਹੇ ਮਿਸਟਰ ਸਿੰਘ ਨੇ ਐਂਟਰੀ ਮਾਰੀ ਤਾਂ ਹਰ ਕਿਸੇ ਦੇ ਚਿਹਰੇ ਦੀਆਂ ਰੌਣਕਾਂ ਵੇਖਦਿਆਂ ਹੀ ਬਣ ਰਹੀਆਂ ਨੇ,  ਹਰਸ਼ਦੀਪ ਕੌਰ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਲਿਖਿਆ ਹੈ- “ਸਵਰਗ ਦਾ ਇੱਕ ਛੋਟਾ ਜਿਹਾ ਹਿੱਸਾ ਹੁਣੇ ਹੀ ਧਰਤੀ 'ਤੇ ਆਇਆ ਅਤੇ ਉਸ ਨੇ ਸਾਨੂੰ ਮਮੀ ਅਤੇ ਡੈਡੀ ਬਣਾ ਦਿੱਤਾ ” ਸਾਡਾ ਜੂਨੀਅਰ ‘ਸਿੰਘ’ ਆ ਗਿਆ ਹੈ, ਇਸ ਤੋਂ ਵੱਡੀ ਖੁਸ਼ੀ ਨਹੀਂ ਹੋ ਸਕਦੀ ਸੀ’ । ਇਸ ਪੋਸਟ ਉੱਤੇ ਨਾਮੀ ਸਿਤਾਰੇ ਤੇ ਫੈਨਜ਼ ਕਮੈਂਟ ਕਰਕੇ ਨਵੇਂ ਬਣੇ ਮੰਮੀ-ਡੈਡੀ ਨੂੰ ਵਧਾਈਆਂ ਦੇ ਰਹੇ ਨੇ।

ਦੱਸ ਦਈਏ ਕਿ ਹਰਸ਼ਦੀਪ ਕੌਰ ਕਈ ਗੀਤਾਂ ਲਈ ਆਪਣੀ ਆਵਾਜ਼ ਦੇ ਚੁੱਕੀ ਹੈ ਅਤੇ ਬਹੁਤ ਹੀ ਘੱਟ ਸਮੇਂ ਚ ਚੰਗਾ ਮੁਕਾਮ ਹਾਸਿਲ ਕੀਤਾ,  ਪੰਜਾਬੀ ਮਿਊਜ਼ਿਕ ਜਗਤ 'ਚ ਇੱਕ ਚੰਗਾ-ਖਾਸਾ ਰੁਤਬਾ ਰੱਖਣ ਵਾਲੀ ਹਰਸ਼ਦੀਪ ਕਈ ਧਾਰਮਿਕ ਗੀਤਾਂ ਦੇ ਨਾਲ ਵੀ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਚੁੱਕੀ ਹੈ, ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੀ ਹੈ।

Trending news