Sonu Sood ਦੀ ਮਦਦ ਨਾਲ ਘਰ ਪਹੁੰਚੀ ਮਹਿਲਾ ਨੇ ਕੀਤਾ ਅਜਿਹਾ ਕੰਮ,ਐਕਟਰ ਨੇ ਕਿਹਾ ਮੇਰਾ ਸਭ ਤੋਂ ਵੱਡਾ ਅਵਾਰਡ
Advertisement

Sonu Sood ਦੀ ਮਦਦ ਨਾਲ ਘਰ ਪਹੁੰਚੀ ਮਹਿਲਾ ਨੇ ਕੀਤਾ ਅਜਿਹਾ ਕੰਮ,ਐਕਟਰ ਨੇ ਕਿਹਾ ਮੇਰਾ ਸਭ ਤੋਂ ਵੱਡਾ ਅਵਾਰਡ

ਇੱਕ ਮਹਿਲਾ ਨੇ ਆਪਣੇ ਪੁੱਤਰ ਦਾ ਨਾਂ ਸੋਨੂੰ ਸੂਦ ਰੱਖਿਆ

ਇੱਕ ਮਹਿਲਾ ਨੇ ਆਪਣੇ ਪੁੱਤਰ ਦਾ ਨਾਂ ਸੋਨੂੰ ਸੂਦ ਰੱਖਿਆ

ਮੁੰਬਈ : ਬਾਲੀਵੁੱਡ ਐਕਟਰ ਸੋਨੂੰ ਸੂਦ (Sonu Sood) ਇੰਨੀ ਦਿਨੀ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਦੀ ਵਜ੍ਹਾਂ ਕਰ ਕੇ ਚਰਚਾ ਵਿੱਚ ਨੇ, ਇਸ ਦੌਰਾਨ ਸੋਨੂੰ ਸੂਦ ਦੀ ਮਦਦ ਨਾਲ ਘਰ ਪਹੁੰਚੀ ਬਿਹਾਰ ਦੀ ਇੱਕ ਮਹਿਲਾ ਨੇ ਆਪਣੇ ਪੁੱਤਰ ਦਾ ਨਾਂ ਸੋਨੂੰ ਸੂਦ ਰੱਖ ਦਿੱਤਾ ਹੈ, ਇਸ ਗਲ ਨੂੰ ਲੈਕੇ ਬਾਲੀਵੁੱਡ ਐਕਟਰ ਸੋਨੂੰ ਸੂਦ ਦਾ ਰਿਐਕਸ਼ਨ ਵੀ ਆਇਆ ਹੈ

ਇੱਕ ਟਵਿਟਰ ਯੂਜ਼ਰ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਲਿਖਿਆ - 'ਮੁੰਬਈ ਤੋਂ ਦਰਭੰਗਾ ਪਹੁੰਚੀ ਗਰਭਵਤੀ ਮਹਿਲਾ ਨੇ ਆਪਣੇ ਬੱਚੇ ਦਾ ਨਾਂ ਰੱਖਿਆ 'ਸੋਨੂੰ ਸੂਦ', ਕੰਮ ਬੋਲਦਾ ਹੈ ਉਸ ਕੰਮ ਦੀ ਇੱਜ਼ਤ ਹੁੰਦੀ ਹੈ ਬਾਅਦ ਵਿੱਚ ਉਸ ਇੱਜ਼ਤ ਨੂੰ ਨਾਂ ਦਿੱਤਾ ਜਾਂਦਾ ਹੈ, ਧੰਨਵਾਦ ਸਰ' 

ਸੋਨੂੰ ਸੂਦ ਨੇ ਯੂਜ਼ਰ ਨੂੰ ਜਵਾਬ ਵਿੱਚ ਲਿਖਿਆ - 'ਇਹ ਮੇਰਾ ਸਭ ਤੋਂ ਵੱਡਾ ਅਵਾਰਡ, ਸੋਨੂੰ ਦੀ ਇਸ ਪੋਸਟ 'ਤੇ ਸੋਸ਼ਲ ਮੀਡੀਆ ਯੂਜ਼ਰ ਆਪੋ-ਆਪਣੀ ਰਾਏ ਦੇ ਰਹੇ ਨੇ, ਇੱਕ ਯੂਜ਼ਰ ਨੇ ਲਿਖਿਆ 'ਬਿਲਕੁਲ ਸਰ, ਤੁਹਾਨੂੰ ਕਿੰਨੇ ਵੀ ਅਵਾਰਡ ਦਿੱਤੇ ਜਾਣ ਘੱਟ ਨੇ, ਤੁਹਾਨੂੰ ਇੰਡੀਆ ਵਿੱਚ ਮਨੁੱਖਤਾ ਦਾ ਆਸਕਰ ਅਵਾਰਡ ਮਿਲਨਾ ਚਾਹੀਦਾ ਹੈ',ਇੱਕ ਹੋਰ ਯੂਜ਼ਰ ਨੇ ਲਿਖਿਆ 'ਰੀਅਲ ਹੀਰੋ ਸੋਨੂੰ ਸੂਦ ਸ਼ਾਨਦਾਰ ਕੰਮ, ਤੁਸੀਂ ਹਮੇਸ਼ਾ ਮੇਰੇ ਹੀਰੋ ਰਹੋਗੇ, ਤੁਹਾਡੀ ਹਰ ਫ਼ਿਲਮ ਵੇਖਾਂਗਾ 4 ਲੋਕਾਂ ਨੂੰ ਨਾਲ ਲੈਕੇ ਜਾਵਾਂਗਾ'

ਤੁਹਾਨੂੰ ਦੱਸ ਦੇਈਏ ਕੀ ਸੋਨੂੰ ਸੂਦ ਨੇ ਲਾਕਡਾਊਨ ਦੌਰਾਨ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਹੈ, ਜ਼ਰੂਰਤਮੰਦਾਂ ਦੇ ਲਈ ਇੱਕ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਹੈ, ਉਨ੍ਹਾਂ ਨੇ ਟਵੀਟ ਵਿੱਚ ਲਿਖਿਆ ਤੁਹਾਡੀ ਕਾਲ ਅਤੇ ਮੈਸੇਜ ਸਾਨੂੰ ਇਸ ਰਫ਼ਤਾਰ ਨਾਲ ਮਿਲ ਰਹੇ ਨੇ ਹੋ ਸਕਦਾ ਹੈ ਕੀ ਸਾਡੇ ਟੋਲ ਫ੍ਰੀ ਨੰਬਰ ਤੱਕ ਤੁਸੀਂ ਨਾ ਪਹੁੰਚ ਸਕੋ,ਜੇਕਰ ਅਜਿਹਾ ਹੋਵੇ ਤਾਂ ਤੁਸੀਂ ਇਸ WhatsApp ਨੰਬਰ 'ਤੇ ਮੈਸੇਜ ਕਰ ਸਕਦੇ ਹੋ 9321472118, ਕਿਰਪਾ ਇਸ ਨੰਬਰ 'ਤੇ ਕਾਲ ਨਾ ਕਰੋ ਸਿਰਫ਼ ਮੈਸੇਜ ਭੇਜੋ 

Trending news