ਬੰਬੇ ਹਾਈਕੋਰਟ ਨੇ ਕੰਗਨਾ ਰਣੌਤ ਦੇ ਦਫ਼ਤਰ ਦੀ ਭੰਨਤੋੜ 'ਤੇ ਲਗਾਈ ਰੋਕ

ਮਿਲੀ ਜਾਣਕਾਰੀ ਮੁਤਾਬਕ ਰੋਕ ਮਗਰੋਂ ਬੀ.ਐਮ.ਸੀ. ਟੀਮ ਵਾਪਸ ਪਰਤ ਗਈ ਹੈ।  

ਬੰਬੇ ਹਾਈਕੋਰਟ ਨੇ ਕੰਗਨਾ ਰਣੌਤ ਦੇ ਦਫ਼ਤਰ ਦੀ ਭੰਨਤੋੜ 'ਤੇ ਲਗਾਈ ਰੋਕ
ਫਾਈਲ ਫੋਟੋ

ਨਵੀਂ ਦਿੱਲੀ: ਬਾਲੀਵੁੱਡ ਐਕਟਰਸ ਕੰਗਨਾ ਰਣੌਤ ਦੇ ਦਫਤਰ ਦੀ ਭੰਨਤੋੜ 'ਤੇ ਬੰਬੇ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਜਿਸ ਨਾਲ ਕੰਗਨਾ ਨੂੰ ਕੁੱਝ ਜਰੂਰ ਰਾਹਤ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਰੋਕ ਮਗਰੋਂ ਬੀ.ਐਮ.ਸੀ. ਟੀਮ ਵਾਪਸ ਪਰਤ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਅੱਜ ਸਵੇਰੇ ਕੰਗਨਾ ਰਨੌਤ ਦੇ ਦਫਤਰ 'ਤੇ ਬੀਐਮਸੀ ਦਾ ਬੁਲਡੋਜ਼ਰ ਚੱਲ ਗਿਆ। ਕੰਗਨਾ ਦੇ ਦਫਤਰ 'ਤੇ ਬੀਐਮਸੀ ਨੇ ਗੈਰ-ਕਾਨੂੰਨੀ ਨਿਰਮਾਣ ਦਾ ਨਵਾਂ ਨੋਟਿਸ ਚਿਪਕਾ ਉਸ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਸੀ। 

ਇਸ ਤੋਂ ਬਾਅਦ ਕੰਗਨਾ ਨੇ ਵੀ ਟਵੀਟ ਕੀਤਾ ਤੇ ਕਿਹਾ "ਮਨੀਕਰਣਿਕਾ ਫਿਲਮਾਂ 'ਚ ਪਹਿਲੀ ਫ਼ਿਲਮ ਅਯੁੱਧਿਆ ਦਾ ਐਲਾਨ ਹੋਇਆ, ਇਹ ਮੇਰੇ ਲਈ ਇਮਾਰਤ ਨਹੀਂ ਰਾਮ ਮੰਦਰ ਹੈ। ਅੱਜ ਬਾਬਰ ਉਥੇ ਆਇਆ ਹੈ, ਅੱਜ ਇਤਿਹਾਸ ਆਪਣੇ ਆਪ ਨੂੰ ਦੁਹਰਾਵੇਗਾ ਰਾਮ ਮੰਦਰ ਫਿਰ ਟੁੱਟੇਗਾ ਪਰ ਬਾਬਰ ਯਾਦ ਰੱਖੇ ਕਿ ਇਹ ਮੰਦਰ ਮੁੜ ਬਣੇਗਾ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ।"

Watch Live Tv-