ਕਿਸਾਨ ਵਿਰੋਧੀ ਟਵੀਟ ਕਰਕੇ ਮੁਸ਼ਕਲ ਵਿੱਚ ਫਸੀ ਕੰਗਨਾ ਰਨੌਤ,ਪੁਲਿਸ ਦੇ ਮਾਮਲਾ ਕੀਤਾ ਦਰਜ

ਕੰਗਨਾ ਰਨੌਤ ਨੇ ਵਿਰੋਧ ਕਰਨ ਵਾਲੇ ਕਿਸਾਨਾਂ ਤੇ ਕੀਤੀ ਸੀ ਟਿਪਣੀ

 ਕਿਸਾਨ ਵਿਰੋਧੀ ਟਵੀਟ ਕਰਕੇ ਮੁਸ਼ਕਲ ਵਿੱਚ ਫਸੀ ਕੰਗਨਾ ਰਨੌਤ,ਪੁਲਿਸ ਦੇ ਮਾਮਲਾ ਕੀਤਾ ਦਰਜ
ਕੰਗਨਾ ਰਨੌਤ ਨੇ ਵਿਰੋਧ ਕਰਨ ਵਾਲੇ ਕਿਸਾਨਾਂ ਤੇ ਕੀਤੀ ਸੀ ਟਿਪਣੀ

ਦਿੱਲੀ : ਕਿਸਾਨ ਅੰਦੋਲਨ ਖ਼ਿਲਾਫ਼ ਵਿਵਾਦਿਤ ਟਵੀਟ ਕਰਨ ਦੇ ਮਾਮਲੇ ਵਿੱਚ ਬਾਲੀਵੁੱਡ ਦੀ ਅਦਾਕਾਰਾਂ ਕੰਗਨਾ ਰਨੌਤ ਖ਼ਿਲਾਫ਼ ਮਾਮਲਾ ਦਰਜ ਹੋ ਗਿਆ ਹੈ,ਇਹ ਮਾਮਲਾ ਪਾਰਲੀਮੈਂਟ ਵਿੱਚ ਪਾਸ ਹੋਏ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਖ਼ਿਲਾਫ਼ ਟਵੀਟ ਕਰਨ ਦੇ ਦਰਜ ਕੀਤਾ ਗਿਆ ਹੈ,ਇਸ ਟਵੀਟ ਵਿੱਚ ਕੰਗਨਾ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਖ਼ਿਲਾਫ਼ ਨਿਸ਼ਾਨਾ ਲਾਇਆ ਸੀ 

ਪਿਛਲੇ ਹਫ਼ਤੇ ਕਰਨਾਟਕਾ ਦੇ ਤੁਰਕੁਰੂ ਦੀ ਇੱਕ ਅਦਾਲਤ ਨੇ ਸਥਾਨਕ ਪੁਲਿਸ ਸਟੇਸ਼ਨ ਵਿੱਚ ਕਿਸਾਨਾਂ ਦੇ ਖ਼ਿਲਾਫ਼ ਕੀਤੇ ਗਏ ਟਵੀਟ ਦੇ ਲਈ ਕੰਗਨਾ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ

ਵਕੀਲ ਐੱਲ ਰਮੇਸ਼ ਨਾਇਕ ਨੇ ਕੰਗਨਾ ਰਨੌਤ ਦੇ ਖ਼ਿਲਾਫ਼ ਕੇਸ ਦਰਜ ਕਰਵਾਇਆ,ਨਾਇਕ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਸੀ 'ਕਿ ਅਦਾਕਾਰ ਵੱਲੋਂ ਕੀਤੇ 21 ਸਤੰਬਰ ਦੇ ਟਵੀਟ ਨਾਲ ਉਨ੍ਹਾਂ ਨੂੰ ਠੇਸ ਪਹੁੰਚੀ ਹੈ, ਉਨ੍ਹਾਂ ਕਿਹਾ ਮਸ਼ਹੂਰ ਬਾਲੀਵੁੱਡ ਅਦਾਕਾਰ ਕੰਗਨਾ ਰਨੌਤ ਖ਼ਿਲਾਫ਼ ਮੇਰੇ ਵੱਲੋਂ ਮਾਮਲਾ ਦਰਜ ਕਰਵਾਉਣਾ ਪ੍ਰਚਾਰ ਦਾ ਹਿੱਸਾ ਨਹੀਂ ਹੈ ਬਲਕਿ ਉਨ੍ਹਾਂ ਨੂੰ ਇਹ ਦੱਸਣਾ ਹੈ ਕਿ ਉਨ੍ਹਾਂ ਨੇ ਜੋ ਕੀਤਾ ਉਹ ਗ਼ਲਤ ਸੀ'

21 ਸਤੰਬਰ ਨੂੰ ਕੰਗਨਾ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ ਸੀ 'ਕਿ ਜਿੰਨਾਂ ਲੋਕਾਂ ਨੇ CAA 'ਤੇ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਫੈਲਾਇਆਂ ਸਨ,ਜਿੰਨਾਂ ਦੀ ਵਜ੍ਹਾਂ ਕਰਕੇ ਹਿੰਸਾ ਹੋਈ ਸੀ ਉਹ ਹੀ ਲੋਕ ਹੁਣ ਕਿਸਾਨ ਵਿਰੋਧੀ ਬਿੱਲ ਦੀ ਗੱਲਤ ਜਾਣਕਾਰੀ ਫੈਲਾ ਰਹੇ ਨੇ, ਜਿਸ ਵਿੱਚ ਦੇਸ਼ ਵਿੱਚ ਡਰ ਹੈ,ਉਹ ਦਹਿਸ਼ਤਗਰਦ ਨੇ'