ਮੀਡੀਆ ਨੂੰ ਧਮਕਾਉਣ 'ਤੇ ਸਿੱਧੂ ਮੂਸੇਵਾਲਾ ਖ਼ਿਲਾਫ਼ FIR ਹੋਵੇ ਦਰਜ,ਚੰਡੀਗੜ੍ਹ ਪ੍ਰੈਸ ਕਲੱਬ ਦੀ CM,DGP ਤੋਂ ਮੰਗ

ਕੁੱਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਨੇ ਮੀਡੀਆ ਨੂੰ ਧਮਕਾਉਣ ਦਾ ਵੀਡੀਓ ਪਾਇਆ ਸੀ

ਮੀਡੀਆ ਨੂੰ ਧਮਕਾਉਣ 'ਤੇ  ਸਿੱਧੂ ਮੂਸੇਵਾਲਾ ਖ਼ਿਲਾਫ਼ FIR ਹੋਵੇ ਦਰਜ,ਚੰਡੀਗੜ੍ਹ ਪ੍ਰੈਸ ਕਲੱਬ ਦੀ CM,DGP ਤੋਂ ਮੰਗ
ਕੁੱਝ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਨੇ ਮੀਡੀਆ ਨੂੰ ਧਮਕਾਉਣ ਦਾ ਵੀਡੀਓ ਪਾਇਆ ਸੀ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਵਿਵਾਦਾਂ ਵਿੱਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਕੁੱਝ ਦਿਨ ਪਹਿਲਾਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਮੀਡੀਆ ਨੂੰ ਧਮਕਾਇਆ ਗਿਆ ਸੀ,ਮੂਸੇਵਾਲਾ ਦੀ ਇਸ ਹਰਕਤ ਦੇ ਖ਼ਿਲਾਫ਼ ਹੁਣ ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਡੀਜੀਪੀ ਦਿਨਕਰ ਗੁਪਤਾ ਅਤੇ ਗ੍ਰਹਿ ਸਕੱਤਰ ਨੂੰ ਪੱਤਰ ਲਿਖ ਕੇ ਮੂਸੇਵਾਲਾ ਖ਼ਿਲਾਫ਼ ਮੀਡੀਆ ਨੂੰ ਧਮਕਾਉਣ 'ਤੇ FIR ਦਰਜ ਕਰਨ ਦੀ ਮੰਗ ਕੀਤੀ ਗਈ ਹੈ, ਸਿਰਫ਼ ਇੰਨਾ ਹੀ ਨਹੀਂ ਪ੍ਰੈਸ ਕਲਬ ਨੇ ਤੈਅ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੀ ਕੋਈ ਵੀ ਫ਼ਿਲਮ ਜਾਂ ਫਿਰ ਪ੍ਰੋਜੈਕਟ ਨਾਲ ਜੁੜੀ ਪ੍ਰੈਸ ਕਾਨਫਰੰਸ ਨੂੰ ਪ੍ਰੈਸ ਕਲਬ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ,ਪ੍ਰੈਸ ਕਲਬ ਵੱਲੋਂ ਪੂਰੀ ਤਰ੍ਹਾਂ ਨਾਲ ਸਿੱਧੂ ਮੂਸੇਵਾਲਾ ਦਾ ਬੈਨ ਕਰਨ ਦਾ ਐਲਾਨ ਕੀਤਾ ਗਿਆ ਹੈ 

ਸਿੱਧੂ ਮੂਸੇਵਾਲਾ ਨਾਲ ਜੁੜੇ ਵਿਵਾਦ 

ਕੁੱਝ ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ ਖ਼ਿਲਾਫ਼ ਪੰਜਾਬ ਪੁਲਿਸ ਨੇ ਮਾਨਸਾ ਵਿੱਚ ਹਿੰਸਕ ਗਾਣੇ ਗਾਉਣ ਦੇ ਇਲਜ਼ਾਮ ਵਿੱਚ ਕੇਸ ਦਰਜ ਕੀਤਾ ਸੀ,ਕੇਸ ਦਰਜ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਕਿਹਾ ਸੀ ਕਿ ਜੋ ਲੋਕ ਉਨ੍ਹਾਂ ਦੀ ਕਾਮਯਾਬੀ ਬਰਦਾਸ਼ਤ ਨਹੀਂ ਕਰ ਪਾ ਰਹੇ ਉਹ ਮੇਰੇ ਖ਼ਿਲਾਫ਼ ਸਾਜ਼ਿਸ਼ਾਂ ਕਰ ਰਹੇ ਨੇ, ਸਿੱਧੂ  ਵਾਲਾ ਨੇ ਪੰਜਾਬ ਸਰਕਾਰ ਤੋਂ ਸਵਾਲ ਪੁੱਛਿਆ ਸੀ ਕਿ ਜੇਕਰ ਉਨ੍ਹਾਂ 'ਤੇ ਹਿੰਸਕ ਗਾਣੇ ਗਾਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਤਾਂ ਹਿੰਸਕ ਵੈੱਬ ਸੀਰੀਜ਼ ਨੂੰ ਕਿਉਂ ਨਹੀਂ ਬੈਨ ਕੀਤਾ ਜਾ ਰਿਹਾ ਹੈ,ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਗਾਣੇ ਵਿੱਚ ਮਾਈ ਭਾਗੋ ਦੇ ਨਾਂ ਦੀ ਵਰਤੋਂ ਕੀਤੀ ਸੀ  ਧਾਰਮਿਕ ਵਿਵਾਦ ਹੋਣ 'ਤੇ ਸਿੱਧੂ ਮੂਸੇਵਾਲਾ ਨੇ ਸ੍ਰੀ ਅਕਾਲ ਤਖ਼ਤ ਪੇਸ਼ ਹੋਕੇ ਮਾਫੀ ਵੀ ਮੰਗੀ ਸੀ,ਸਿੱਧੂ ਮੂਸੇਵਾਲਾ ਨਾਲ ਜੁੜਿਆ ਤਾਜ਼ਾ ਵਿਵਾਦ ਕੋਰੋਨਾ ਕਰਫ਼ਿਊ ਦੇ ਬਾਵਜੂਦ ਸ਼ੂਟਿੰਗ ਰੇਂਜ ਵਿੱਚ ਫਾਇਰਿੰਗ ਕਰਨ ਮਾਮਲਾ ਹੈ, ਇਸ ਮਾਮਲੇ ਵਿੱਚ ਮੂਸੇਵਾਲਾ ਖ਼ਿਲਾਫ਼ ਆਰਮਸ ਐਕਟ ਅਧੀਨ ਮਾਮਲਾ ਦਰਜ ਹੋਇਆ, ਸਿੱਧੂ ਮੂਸੇਵਾਲਾ ਦੇ ਨਾਲ ਉਨ੍ਹਾਂ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ ਜੋ  ਸ਼ੂਟਿੰਗ ਰੇਂਜ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਮੌਜੂਦ ਸਨ, ਇਸ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਨੂੰ ਪੁਲਿਸ ਦੇ ਸਾਹਮਣੇ ਜਾਂਚ ਲਈ ਪੇਸ਼ ਹੋਣਾ ਸੀ ਪਰ ਉਹ ਨਹੀਂ ਹੋਏ ਸਨ, ਹੁਣ ਮੂਸੇਵਾਲਾ ਵੱਲੋਂ ਮੀਡੀਆ ਨੂੰ ਸ਼ਰੇਆਮ ਧਮਕੀ ਦੇਕੇ ਆਪਣੇ ਨਾਲ ਇੱਕ ਹੋਰ ਵਿਵਾਦ ਜੋੜ ਲਿਆ ਹੈ