ਪੰਜਾਬ ਦੀ ਕਮੈਡੀਅਨ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਨੂੰ NCB ਨੇ ਹਿਰਾਸਤ ਵਿੱਚ ਲਿਆ,ਦੋਵਾਂ 'ਤੇ ਇਹ ਹੈ ਇਲਜ਼ਾਮ

 ਡਰੱਗ ਸਮੱਗਲਰ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਭਾਰਤੀ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ 

ਪੰਜਾਬ ਦੀ ਕਮੈਡੀਅਨ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਨੂੰ NCB ਨੇ ਹਿਰਾਸਤ ਵਿੱਚ ਲਿਆ,ਦੋਵਾਂ 'ਤੇ ਇਹ ਹੈ ਇਲਜ਼ਾਮ
ਡਰੱਗ ਸਮੱਗਲਰ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਭਾਰਤੀ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ

ਮੁੰਬਈ : ਡਰੱਗ ਮਾਫ਼ੀਆ ਅਤੇ ਬਾਲੀਵੁੱਡ ਵਿੱਚ ਕਥਿਤ ਜਾਂਚ ਰਿਸ਼ਤਿਆਂ ਨੂੰ ਲੈਕੇ ਨਾਰਕੋਟਿਕ ਕੰਟਰੋਲ ਬਿਊਰੋ (NCB) ਨੇ ਸਨਿੱਚਰਵਾਰ ਨੂੰ ਮਸ਼ਹੂਰ ਕਾਮੈਡੀਅਨ ਭਾਰਤੀ ਸਿੰਘ (Bharti Singh) ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ,NCB ਨੇ ਦੱਸਿਆ ਹੈ ਕਿ ਏਜੰਸੀ ਵੱਲੋਂ ਭਾਰਤੀ ਸਿੰਘ ਦੇ ਅੰਧੇਰੀ,ਲੋਖਨਵਾਲਾ ਅਤੇ ਵਸੋਵਾ ਸਥਿਤ ਘਰਾਂ 'ਤੇ ਛਾਪੇਮਾਰੀ ਕੀਤੀ ਗਈ ਹੈ,ਜਿਸ ਤੋਂ ਬਾਅਦ ਦੋਵਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ 

ਦੋਵਾਂ 'ਤੇ ਡਰੱਗ ਲੈਣ ਦਾ ਇਲਜ਼ਾਮ 

ਭਾਰਤੀ ਅਤੇ ਉਨ੍ਹਾਂ ਦੇ ਪਤੀ  ਹਰਸ਼ਵਰਧਨ 'ਤੇ ਡਰੱਗ ਲੈਣ ਦਾ ਇਲਜ਼ਾਮ ਹੈ, NCB ਦੋਵਾਂ ਨੂੰ ਹਿਰਾਸਤ ਵਿੱਚ ਲੈਕੇ ਪੜਤਾਲ ਕਰ ਰਹੀ ਹੈ,ਤੁਹਾਨੂੰ ਦੱਸ ਦੇਈਏ ਕਿ ਡਰੱਗ ਪੈਡਲਰ ਤੋਂ ਖੁਫਿਆ ਸੂਚਨਾ ਮਿਲਣ ਦੇ ਬਾਅਦ NCB ਨੇ ਭਾਰਤੀ ਅਤੇ ਹਰਸ਼ ਦੇ ਘਰ ਛਾਪੇਮਾਰੀ ਕੀਤੀ ਸੀ,ਏਜੰਸੀਆਂ ਨੂੰ ਤਲਾਸ਼ੀ ਦੌਰਾਨ ਸ਼ੱਕੀ ਪ੍ਰਦਾਰਸ਼ ਗਾਂਜਾ ਮਿਲਿਆ ਸੀ

ਹਿਰਾਸਤ ਵਿੱਚ ਇੱਕ ਹੋਰ ਡਰੱਗ ਮਾਫਿਆ 

NCB ਨੇ ਇੱਕ ਹੋਰ ਡਰੱਗ ਸਮਗਲਰ ਨੂੰ ਹਿਰਾਸਤ ਵਿੱਚ ਲਿਆ ਹੈ, ਹਾਲਾਂਕਿ ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ, NCB ਸੂਤਰਾਂ ਮੁਤਾਬਿਕ ਇਸ ਡਰੱਗ ਪੈਡਲਰ ਦੇ ਮਾਮਲੇ ਨੂੰ ਭਾਰਤੀ ਦੇ ਮਾਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ,ਛਾਪੇਮਾਰੀ ਦੇ ਬਾਅਦ ਭਾਰਤੀ ਆਪਣੀ ਲਾਲ ਮਰਸਡੀਜ਼ ਵਿੱਚ NCB ਦੇ ਅਧਿਕਾਰੀਆਂ ਨੂੰ ਹਰਸ਼ ਦੇ ਨਾਲ ਮਿਲਣ ਪਹੁੰਚੀ

ਅਰਜੁਨ ਰਾਮਪਾਲ ਨੇ ਘਰ NCB ਦੀ ਛਾਪੇਮਾਰੀ

ਇਸ ਤੋਂ ਪਹਿਲਾਂ NCB ਨੇ 9 ਨਵੰਬਰ ਨੂੰ ਅਰਜੁਨ ਰਾਮਪਾਲ ਦੇ ਘਰ ਤੇ ਛਾਪੇਮਾਰੀ ਕੀਤੀ ਸੀ,ਕੁੱਝ ਇਲੈਕਟ੍ਰਾਨਿਕ ਡਿਵਾਇਜ ਅਤੇ ਦਵਾਈਆਂ ਜ਼ਬਤ ਕੀਤੀਆਂ ਸਨ, ਇਸ ਤੋਂ ਬਾਅਦ ਅਰਜੁਨ ਰਾਮਪਾਲ ਅਤੇ ਉਨ੍ਹਾਂ ਦੀ ਗਰਲ ਫਰੈਂਡ ਨੂੰ NCB ਨੇ ਸੰਮਨ ਭੇਜਿਆ ਸੀ

NCB ਦਾ ਬਾਲੀਵੁੱਡ 'ਤੇ ਸ਼ਿਕੰਜਾ ਕੱਸਿਆ 

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ (Sushan Singh Rajput) ਦੀ ਮੌਤ ਦੇ ਮਾਮਲੇ ਵਿੱਚ ਡਰੱਗ ਐਂਗਲ ਸਾਹਮਣੇ ਆਉਣ ਤੋਂ ਬਾਅਦ NCB ਲਗਾਤਾਰ ਛਾਪੇਮਾਰੀ ਕਰ ਰਿਹਾ ਹੈ,NCB ਹੁਣ ਤੱਕ ਕਈ ਬਾਲੀਵੁੱਡ ਦੇ ਸਿਤਾਰੀਆਂ ਤੋਂ ਪੁੱਛ-ਗਿੱਛ ਕਰ ਚੁੱਕਿਆ ਹੈ, ਉਨ੍ਹਾਂ ਵਿੱਚ ਦੀਪਿਕਾ ਪਾਦੂਕੋਣ,ਸਾਰਾ ਅਲੀ ਖ਼ਾਨ, ਰਕੁਲਪ੍ਰੀਤ ਸਿੰਘ ਅਤੇ ਸ਼ਰਧਾ ਕਪੂਰ ਸ਼ਾਮਲ ਹੈ