ਕੰਗਨਾ ਨੂੰ ਹੋਇਆ ਕੋਰੋਨਾ, photo ਸਾਂਝੀ ਕਰ ਵਾਇਰਸ ਨੂੰ ਦੱਸਿਆ ਛੋਟਾ ਜਿਹਾ flu ਕਿਹਾ - ਤਬਾਹ ਕਰ ਦਿਆਂਗੀ

ਕੰਗਨਾ ਨੇ ਆਪਣੀ ਇਕ ਫੋਟੋ ਸਾਂਝੀ ਕੀਤੀ ਹੈ ਜਿਸ ਵਿਚ ਉਹ ਮੈਡੀਟੇਸ਼ਨ ਕਰਦੀ ਵਿਖਾਈ ਦੇ ਰਹੀ ਹੈ ਤਸਵੀਰ ਦੀ ਕੈਪਸ਼ਨ ਵਿੱਚ ਕੰਗਨਾ ਨੇ ਲਿਖਿਆ ਕਿ ਪਿਛਲੇ ਕੁਝ ਦਿਨਾਂ ਤੋਂ ਅੱਖਾਂ ਵਿੱਚ ਹਲਕੀ ਜਲਨ ਦੇ ਨਾਲ ਮੈਂ ਥੱਕਿਆ ਹੋਇਆ ਅਤੇ ਕਮਜ਼ੋਰ ਮਹਿਸੂਸ ਕਰ ਰਹੀ ਹਾਂ  

 ਕੰਗਨਾ ਨੂੰ ਹੋਇਆ ਕੋਰੋਨਾ, photo ਸਾਂਝੀ ਕਰ ਵਾਇਰਸ ਨੂੰ ਦੱਸਿਆ ਛੋਟਾ ਜਿਹਾ flu ਕਿਹਾ - ਤਬਾਹ ਕਰ ਦਿਆਂਗੀ

ਦਿੱਲੀ:  ਸਾਰੇ ਬਾਲੀਵੁੱਡ ਸਿਤਾਰਿਆਂ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਹੁਣ ਅਦਾਕਾਰਾ ਕੰਗਨਾ ਰਣੌਤ ਵੀ ਕਰੁਣਾ ਦੀ ਚਪੇਟ ਹੇਠ ਆ ਗਈ ਕੋਰੋਨਾ ਰਣੌਤ ਨੇ ਇਕ ਇੰਸਟਾਗ੍ਰਾਮ ਪੋਸਟ ਕਰ ਕੇ ਆਪਣੀ ਕੋਰੋਨਾ ਪਾਜ਼ਟਿਵ ਹੋਣ ਦੇ ਬਾਰੇ ਆਪਣੇ ਫੈਨਸ ਨੂੰ ਦੱਸਿਆ ਉਸ ਨੇ ਦੱਸਿਆ ਕਿ ਉਸ ਨੂੰ ਖੁਦ ਨੂੰ ਇਕਾਂਤਵਾਸ ਕੀਤਾ ਹੋਇਆ ਹੈ ਕੰਗਨਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿਇਹ ਇੱਕ ਛੋਟਾ ਜਿਹਾ ਫਲੂ ਹੈ ਅਤੇ ਉਹ ਇਸ ਵਾਇਰਸ ਨੂੰ ਖਤਮ ਕਰ ਦੇਵੇਗੀ   

ਪਾਜ਼ੀਟਿਵ ਆਈ ਕੰਗਨਾ ਦੀ ਰਿਪੋਰਟ 
ਕੰਗਨਾ ਨੇ ਆਪਣੀ ਇਕ ਫੋਟੋ ਸਾਂਝੀ ਕੀਤੀ ਹੈ ਜਿਸ ਵਿੱਚੋਂ ਮੈਡੀਟੇਸ਼ਨ ਕਰਦੀ ਵਿਖਾਈ ਦੇ ਰਹੀ ਹੈ ਫੋਟੋ ਦੀ ਕੈਪਸ਼ਨ ਵਿੱਚ ਕੰਗਨਾ ਨੇ ਲਿਖਿਆ ਹੈ ਪਿਛਲੇ ਕੁਝ ਦਿਨਾਂ ਤੋਂ ਅੱਖਾਂ ਵਿੱਚ ਹਲਕੀ ਜਲਨ ਦੇ ਨਾਲ ਮੈਂ ਥੱਕਿਆ ਅਤੇ ਕਮਜ਼ੋਰ ਮਹਿਸੂਸ ਕਰ ਰਹੀ ਸੀ ਹਿਮਾਚਲ ਜਾਣ  ਬਾਰੇ ਸੋਚ ਰਹੀ ਸੀ ਇਸ ਕਰਕੇ ਕੱਲ੍ਹ ਆਪਣਾ ਟੈਸਟ ਕਰਾਇਆ ਅਤੇ ਫਿਰ ਰਿਜ਼ਲਟ ਆਇਆ ਹੈ ਜਿਸ ਵਿੱਚ ਮੈਂ ਕੋਰੋਨਾ ਪਾਜ਼ੀਟਿਵ ਪਾਈ ਗਈ ਹਾਂ  

ਕਰੋਨਾ ਨੂੰ ਦੱਸਿਆ ਨਿੱਕਾ ਜਿਹਾ ਫਲੂ
 ਕੰਗਨਾ ਨੇ ਲਿਖਿਆ ਮੈਂ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਇਹ ਵਾਇਰਸ ਮੇਰੇ ਸਰੀਰ ਵਿੱਚ ਪਾਰਟੀ ਕਰ ਰਿਹਾ ਹੈ ਕਿਉਂਕਿ ਹੁਣ ਮੈਨੂੰ ਪਤਾ ਹੈ ਮੈਂ ਇਸ ਨੂੰ ਖਤਮ ਕਰ ਦੇਵਾਂਗੀ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਇਸ ਨੂੰ  ਆਪਣੇ ਆਪ ਤੇ ਹਾਵੀ ਨਾ ਹੋਣ ਦੋ ਅਗਰ ਤੁਸੀਂ ਡਰਾਂਗੇ ਤਾਂ ਇਹ ਤੁਹਾਨੂੰ ਹੋਰ ਡਰਾਏਗਾ ਚਲੋ ਇਸ covid-19 ਨੂੰ ਖਤਮ ਕਰ ਦੇਈਏ ਇੱਕ ਛੋਟੇ ਜਿਹੇ ਫਲੂ ਦੇ ਇਲਾਵਾ ਕੁਝ ਨਹੀਂ ਹੈ ਜਿਸ ਨੂੰ ਜ਼ਿਆਦਾ ਮਹੱਤਤਾ ਦਿੱਤੀ ਜਾ ਰਹੀ ਹੈ  

ਸਸਪੈਂਡ ਹੋਇਆ ਟਵਿਟਰ ਹੈਂਡਲ
 ਐਕਟ੍ਰੈੱਸ ਨੇ ਲਿਖਿਆ ਹੈ ਹੁਣ ਲੋਕਾਂ ਨੂੰ ਡਰਾ ਰਿਹਾ ਹੈ ਹਰ ਹਰ ਮਹਾਂਦੇਵ ਦਸ ਦਈਏ ਕਿ ਹਾਲ ਹੀ ਦੇ ਵਿੱਚ ਕੰਗਨਾ ਰਨੌਤ ਦਾ ਟਵਿੱਟਰ ਹੈਂਡਲ ਉਸਦੇ ਆਪੱਤੀਜਨਕ ਬਿਆਨਾਂ ਦੇ ਚਲਦੇ ਸਸਪੈਂਡ ਕਰ ਦਿੱਤਾ ਗਿਆ ਹੈ  ਹੁਣ ਕੰਗਨਾ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਫੈਨਸ ਨਾਲ ਜੁੜੀ ਹੋਈ ਹੈ ਪੱਛਮੀ ਬੰਗਾਲ ਦੇ ਵਿੱਚ ਲੋਕਾਂ ਨੂੰ ਭੜਕਾਉਣ ਦੇ ਲਈ ਉਸ ਦੇ ਖ਼ਿਲਾਫ਼ ਐਫਆਈਆਰ ਦਰਜ ਕਰਾਈ ਗਈ ਸੀ ਜਿਸ ਦੇ ਜਵਾਬ ਵਿੱਚ ਹਾਲ ਵਿੱਚ ਕੰਗਨਾ ਨੇ ਮਮਤਾ ਬੈਨਰਜੀ ਨੂੰ ਖੂਨ ਦੀ ਪਿਆਸੀ ਕਹਿ ਦਿੱਤਾ ਸੀ

WATCH LIVE TV