Coronavirus ਨੂੰ ਲੈਕੇ ਬਾਬਾ ਸਹਿਗਲ ਨੇ ਬਣਾਇਆ ਰੈੱਪ ਸਾਂਗ,ਦੱਸ ਰਹੇ ਨੇ ਵਾਇਰਸ ਤੋਂ ਬਚਨ ਦਾ ਇੰਡੀਅਨ ਤਰੀਕਾ
Advertisement

Coronavirus ਨੂੰ ਲੈਕੇ ਬਾਬਾ ਸਹਿਗਲ ਨੇ ਬਣਾਇਆ ਰੈੱਪ ਸਾਂਗ,ਦੱਸ ਰਹੇ ਨੇ ਵਾਇਰਸ ਤੋਂ ਬਚਨ ਦਾ ਇੰਡੀਅਨ ਤਰੀਕਾ

ਕੋਰੋਨਾ ਵਾਇਰਸ ਨਾਲ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਕਰ ਰਹੇ ਨੇ ਜਾਗਰੂਕ

ਕੋਰੋਨਾ ਵਾਇਰਸ ਨਾਲ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਕਰ ਰਹੇ ਨੇ ਜਾਗਰੂਕ

ਦਿੱਲੀ : ਇੱਕ ਪਾਸੇ ਦੁਨੀਆ ਵਿੱਚ ਕੋਰੋਨਾ ਵਾਇਰਸ (COVID 19) ਦਾ ਡਰ ਫੈਲ ਰਿਹਾ ਹੈ, ਉਧਰ ਦੂਜੇ ਪਾਸੇ ਰੈਪਰ ਸਿੰਗਰ ਬਾਬਾ ਸਹਿਗਲ(BABA SEHGAL)ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਰੈੱਪ ਸਾਂਗ ਲੈਕੇ ਆਏ ਨੇ, ਇਹ ਗਾਣਾ ਹਾਲ ਵਿੱਚ ਹੀ U-TUBE 'ਤੇ ਲਾਂਚ ਹੋਇਆ ਹੈ, ਇਸ ਵੀਡੀਓ ਦਾ ਟਾਈਟਲ ਹੈ 'ਨਮਸਤੇ ਕੋਰੋਨਾ ਵਾਇਰਸ ਤੋਂ ਬਚਨ ਦਾ ਇੰਡੀਅਨ ਤਰੀਕਾ' ਗਾਣੇ ਦੇ ਜ਼ਰੀਏ ਬਾਬਾ ਸਹਿਗਲ ਨੇ ਲੋਕਾਂ ਨੂੰ ਕਿਹਾ ਕੀ ਉਹ ਇੱਕ ਦੂਜੇ ਨੂੰ ਗਰੀਟ (GREET) ਕਰਨ ਦੇ ਲਈ ਭਾਰਤੀ ਸਟਾਈਲ ਨਮਸਤੇ ਨੂੰ ਅਪਣਾਉਣ ਅਤੇ ਹੱਥ ਮਿਲਾਉਣ ਤੋਂ ਬਚਣ

ਕੀ ਹੈ ਬਾਬਾ ਸਹਿਗਲ ਦਾ ਨਵਾਂ ਵੀਡੀਓ ?

ਬਾਬਾ ਸਹਿਗਲ ਦਾ ਇਹ ਗਾਣਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਇਸ ਵਿੱਚ COVID 19 ਵਾਇਰਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਭਾਰਤੀ ਸਟਾਈਲ ਵਿੱਚ ਨਮਸਤੇ ਕਰਨ ਦੇ ਫਾਇਦੇ ਦੱਸੇ ਗਏ ਨੇ, ਵੀਡੀਓ ਦੀ ਸ਼ੁਰੂਆਤ ਵਿੱਚ 'ਬਾਬਾ ਸਹਿਗਲ ਕਹਿੰਦੇ ਨੇ ਕੀ ਪਹਿਲਾਂ ਮੈਂ ਸੋਚਿਆ ਕੀ ਇਸ 'ਤੇ ਕੋਈ ਗਾਣਾ ਨਹੀਂ ਕਰਾਂਗਾ,ਕਿਉਂਕਿ ਇਹ ਇੱਕ ਗੰਭੀਰ ਮੁੱਦਾ ਹੈ ਪਰ ਜਦੋਂ ਮੈਂ ਟੀਵੀ 'ਤੇ ਪ੍ਰਿੰਸ ਚਾਰਲਸ ਨੂੰ ਨਮਸਤੇ ਕਰਦੇ ਹੋਏ ਵੇਖਿਆ ਤਾਂ ਮੈਂ ਬਹੁਤ ਖ਼ੁਸ਼ ਹੋਇਆ,ਕਿਉਂਕਿ ਨਮਸਤੇ ਸਾਰੇ ਸਭਿਆਚਾਰ ਦਾ ਹਿੱਸਾ ਹੈ, ਤਾਂ ਦੋਸਤੋ, ਆਓ ਨਮਸਤੇ ਕਰੋਂ ਅਤੇ ਇਸ ਕੋਰੋਨਾ ਦੀ ਐੱਸੀ-ਕੀ-ਤੈਸੀ ਕਰੋਂ', ਇਸ ਗਾਣੇ ਦੇ ਬੋਲ ਬਾਬਾ ਸਹਿਗਲ ਨੇ ਆਪ ਲਿਖੇ ਨੇ ਅਤੇ ਇਸ ਦਾ ਸੰਗੀਤ ਵੀ ਆਪ ਹੀ ਦਿੱਤਾ ਹੈ 

 

ਕੌਣ ਨੇ ਬਾਬਾ ਸਹਿਗਲ ?

90 ਦੇ ਦਹਾਕੇ ਵਿੱਚ ਬਾਬਾ ਸਹਿਗਲ ਨੇ ਆਪਣੇ ਰੈੱਪ ਸਾਂਗ ਨਾਲ ਬਹੁਤ ਮਸ਼ਹੂਰ ਹੋਏ ਸਨ, ਉਨ੍ਹਾਂ ਦੀ ਇੱਕ ਐਲਬਮ 'ਠੰਡਾ,ਠੰਡਾ ਪਾਣੀ' ਦੇ 50 ਲੱਖ ਕੈਸੇਟ ਵਿਕੇ ਸਨ,2006 ਦੇ ਰੀਐਲਟੀ ਸ਼ੋ ਬਿਗ ਬਾਸ ਵਿੱਚ ਵੀ ਬਾਬਾ ਸਹਿਗਲ ਨਜ਼ਰ ਆਏ ਸਨ,ਕੋਰੋਨਾ ਵਾਇਰਸ 'ਤੇ ਬਾਬਾ ਸਹਿਗਲ ਦਾ ਗਾਣਾ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ 

Trending news