ਸ਼ਾਬਾਸ਼ ਦਲਜੀਤ ਜਿੱਤ ਲਿਆ ਦਿਲ,ਬਿਨਾਂ ਸ਼ੋਰ ਕਿਸਾਨਾਂ ਦੇ ਅੰਦੋਲਨ ਨੂੰ ਦਿੱਤੇ 1 ਕਰੋੜ,ਇਸ ਵੱਡੇ ਕੰਮ 'ਚ ਹੋਣਗੇ ਖ਼ਰਚ
Advertisement

ਸ਼ਾਬਾਸ਼ ਦਲਜੀਤ ਜਿੱਤ ਲਿਆ ਦਿਲ,ਬਿਨਾਂ ਸ਼ੋਰ ਕਿਸਾਨਾਂ ਦੇ ਅੰਦੋਲਨ ਨੂੰ ਦਿੱਤੇ 1 ਕਰੋੜ,ਇਸ ਵੱਡੇ ਕੰਮ 'ਚ ਹੋਣਗੇ ਖ਼ਰਚ

ਅਮਰੀਕਾ ਤੋਂ ਦਲਜੀਤ ਦੁਸਾਂਝ ਦਿੱਲੀ ਵਿੱਚ ਕਿਸਾਨ ਅੰਦੋਲਨ ਵਿੱਚ ਪਹੁੰਚੇ ਸਨ

ਅਮਰੀਕਾ ਤੋਂ ਦਲਜੀਤ ਦੁਸਾਂਝ ਦਿੱਲੀ ਵਿੱਚ ਕਿਸਾਨ ਅੰਦੋਲਨ ਵਿੱਚ ਪਹੁੰਚੇ ਸਨ

ਜਗਦੀਪ ਸੰਧੂ/ਦਿੱਲੀ : ਕਿਸਾਨਾਂ ਦੇ ਅੰਦੋਲਨ ਵਿੱਚ ਪੰਜਾਬ ਦਾ ਹਰ ਵਰਗ ਵਧ ਚੜ ਕੇ ਹਿੱਸਾ ਲੈ ਰਿਹਾ ਹੈ, ਕਈ ਗਾਇਕ ਕਲਾਕਾਰ ਹੱਥੀ ਸੇਵਾ ਕਰ ਰਹੇ ਨੇ, ਕੋਈ ਵਿਦੇਸ਼ ਤੋਂ ਆਕੇ ਕਿਸਾਨਾਂ ਦੇ ਅੰਦੋਲਨ ਵਿੱਚ ਸ਼ਾਮਲ ਹੋਇਆ ਹੈ, ਇਸ ਦੌਰਾਨ ਦਲਜੀਤ ਦੁਸਾਂਝ ਨੇ ਵੀ  ਦਿੱਲੀ ਏਅਰਪੋਰਟ ਤੋਂ ਸਿੱਧਾ ਦਿੱਲੀ ਵਿੱਚ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਏ ਜਿੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਿਸਾਨ ਦਾ ਹੌਸਲਾ ਵਧਾਇਆ ਨਾਲ ਬਿਨਾਂ ਕਿਸੇ ਨੂੰ ਦੱਸੇ ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਲਈ 1 ਕਰੋੜ ਦਿੱਤੇ,ਪਰ ਉਨ੍ਹਾਂ ਨੇ ਇਸ ਗੱਲ ਦਾ ਕੋਈ ਢੰਡੋਰਾ ਨਹੀਂ ਪੁੱਟਿਆ ਇਸ ਦਾ ਖ਼ੁਲਾਸਾ ਇਸ ਤਰ੍ਹਾਂ ਹੋਇਆ

 

ਪੰਜਾਬੀ ਗਾਇਕ ਸਿੰਗਾ ਨੇ ਇੰਸਟਰਾਗਰਾਮ 'ਤੇ ਇੱਕ ਪੋਸਟ ਪਾਸੇ ਇਸ ਬਾਰੇ ਜਾਣਕਾਰੀ ਦਿੱਤੀ,ਉਸ ਨੇ ਕਿਹਾ 'ਤੈਨੂੰ ਸਲੂਟ ਹੈ ਦਲਜੀਤ ਵੀਰੇ ਕਿਸਾਨਾਂ ਦੇ  ਗਰਮ ਕਪੜਿਆਂ ਲਈ ਤੁਸੀਂ 1ਕਰੋੜ ਰੁਪਏ ਦਿੱਤੇ, ਨਹੀਂ ਤਾਂ ਕੋਈ 1 ਪੈਸਾ ਵੀ ਦੇਵੇ ਤਾਂ ਪੋਸਟਾਂ ਪਾ-ਪਾ ਕੇ ਕਮਲਾ ਕਰ ਦਿੰਦਾ ਹੈ,ਅਸੀਂ ਇਹ ਕੀਤਾ,ਅਸੀਂ ਉਹ ਕੀਤਾ'

 ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਵਾਲਿਆਂ ਨੂੰ ਦਲਜੀਤ ਦੀ ਅਪੀਲ  

ਦਲਜੀਤ ਦੁਸਾਂਝ ਨੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਕੇ ਸਭ ਨੂੰ ਅਪੀਲ ਕੀਤੀ ਕਿ ਇਸ ਸੰਘਰਸ਼ ਨੂੰ ਕੋਈ ਬਦਨਾਮ ਨਾ ਕਰੇ ਇਹ ਨਿਰੋਲ ਕਿਸਾਨਾਂ ਦਾ ਸੰਘਰਸ਼ ਹੈ,ਕੁੱਝ ਲੋਕ ਇਸ ਨੂੰ ਗ਼ਲਤ ਪਾਸੇ ਮੋੜਨ ਦੀ
ਕੋਸ਼ਿਸ਼ ਕਰ ਰਹੇ ਨੇ,ਉਨ੍ਹਾਂ ਨੇ ਕਿਹਾ ਇੱਥੇ ਸਿਰਫ਼ ਕਿਸਾਨ ਨੇ ਉਨ੍ਹਾਂ ਨੂੰ ਬਦਨਾਮ ਨਾ ਕਰੋਂ ਉਹ ਆਪਣੇ ਹੱਕਾਂ ਲਈ ਦਿਨ ਰਾਤ ਡਟੇ ਨੇ,ਕੁੱਝ ਲੋਕ ਇਸ ਨੂੰ ਖ਼ਾਲਿਸਤਾਨ ਨਾਲ ਜੋੜ ਕੇ ਵੇਖ ਰਹੇ ਸਨ,ਦਲਜੀਤ ਦੁਸਾਂਝ ਅਜਿਹਾ ਲੋਕਾਂ ਨੂੰ ਹੀ ਨਸੀਹਤ ਦਿੰਦੇ ਹੋਏ ਨਜ਼ਰ ਆਏ  

 

 

Trending news