ਜਮਾਨਤ ਦੇ ਬਾਵਜੂਦ ਰਿਹਾ ਨਹੀਂ ਹੋਵੇਗਾ ਦੀਪ ਸਿੱਧੂ ! ਇਸ ਕੇਸ ਵਿੱਚ ਮੁੜ ਹੋਈ ਗਿਰਫਤਾਰੀ
Advertisement

ਜਮਾਨਤ ਦੇ ਬਾਵਜੂਦ ਰਿਹਾ ਨਹੀਂ ਹੋਵੇਗਾ ਦੀਪ ਸਿੱਧੂ ! ਇਸ ਕੇਸ ਵਿੱਚ ਮੁੜ ਹੋਈ ਗਿਰਫਤਾਰੀ

 ਅਦਾਕਾਰ ਦੀਪ ਸਿੱਧੂ ਨੂੰ ਸ਼ਨੀਵਾਰ ਨੂੰ ਜਮਾਨਤ ਤਾਂ ਮਿਲ ਗਈ ਪਰ ਉਹਨਾਂ ਦੀ ਰਿਹਾਈ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਮੁੜ ਗਿਰਫ਼ਤਾਰ ਕਰ ਲਿਆ ਗਿਆ

 ਅਦਾਕਾਰ ਦੀਪ ਸਿੱਧੂ  ਮੁੜ ਗਿਰਫ਼ਤਾਰ

ਦਿੱਲੀ : ਲਾਲ ਕਿਲ੍ਹੇ 'ਤੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮੁੱਖ ਮੁਲਜ਼ਮ ਅਦਾਕਾਰ ਦੀਪ ਸਿੱਧੂ ਨੂੰ ਸ਼ਨੀਵਾਰ ਨੂੰ ਜਮਾਨਤ ਤਾਂ  ਮਿਲ ਗਈ ਪਰ ਉਹਨਾਂ ਦੀ ਰਿਹਾਈ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਮੁੜ ਗਿਰਫ਼ਤਾਰ ਕਰ ਲਿਆ ਗਿਆ. ਇਹ ਕਾਰਵਾਈ ਦਿੱਲੀ ਕਰਾਈਮ ਬ੍ਰਾਂਚ ਵੱਲੋਂ ਕੀਤੀ ਗਈ. 

ਦਿੱਲੀ ਦੇ ਪੁਰਾਤੱਤਵ ਵਿਭਾਗ ਵੱਲੋ ਦੀਪ ਸਿੱਧੂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਈ ਜਿਸ ਦੇ ਵਿੱਚ ਉਹਨਾਂ ਦੀ ਗਿਰਫਤਾਰੀ ਹੋਈ ਹੈ. ਕਾਬਿਲੇਗੌਰ ਹੈ ਕਿ ਸ਼ਨੀਵਾਰ ਸਵੇਰੇ ਤੀਸ ਹਜਾਰੀ ਕੋਰਟ ਨੇ ਦੀਪ ਸਿੱਧੂ ਨੂੰ  ਸਸ਼ਰਤ 30,000 ਦੇ ਨਿਜੀ ਮੁਚਲਕੇ 'ਤੇ ਜਮਾਨਤ ਦਿੱਤੀ ਸੀ. ਪਰ ਅਜੇ ਉਸਦੀ ਰਿਹਾਈ ਹੋਣੀ ਬਾਕੀ ਸੀ. ਉਸ ਤੋਂ ਪਹਿਲਾਂ ਹੀ ਦੀਪ ਸਿੱਧੂ ਨੂੰ ਮੁੜ ਤੋਂ ਗਿਰਫ਼ਤਾਰ ਕਰ ਲਿਆ ਗਿਆ ਹੈ. 

ਇਨ੍ਹਾਂ ਸ਼ਰਤਾਂ ਉੱਤੇ ਮਿਲੀ ਸੀ ਦੀਪ ਸਿੱਧੂ ਨੂੰ ਜ਼ਮਾਨਤ  
ਤੀਸ ਹਜ਼ਾਰੀ ਕੋਰਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਦੀਪ ਸਿੱਧੂ ਪੁਲਸ ਦੀ ਜਾਂਚ ਵਿੱਚ ਮੱਦਦ ਕਰੇਗਾ ਤੇ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ 24 ਘੰਟੇ ਆਪਣੇ ਫੋਨ ਨੂੰ ਰੱਖੇਗਾ ਅਤੇ ਆਪਣੀ ਲੋਕੇਸ਼ਨ ਦੀ ਜਾਣਕਾਰੀ ਜਾਂਚ ਅਧਿਕਾਰੀ ਨੂੰ ਦੇਣੀ ਹੋਵੇਗੀ. ਜਾਣ ਲਓ ਕਿ ਇਸ ਤੋਂ ਪਹਿਲਾਂ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਉਤੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਬਾਰਾਂ ਅਪ੍ਰੈਲ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖਿਆ ਸੀ ਸੁਣਵਾਈ ਦੇ ਦੌਰਾਨ ਕੋਰਟ ਵਿੱਚ ਦੀਪ ਸਿੱਧੂ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ

WATCH LIVE TV

Trending news