ਕੰਗਨਾ ਉਤੇ ਦਰਜ ਹੋਇਆ ਮਾਨਹਾਨੀ ਦਾ ਕੇਸ,ਹੋ ਸਕਦੀ ਹੈ 2 ਸਾਲ ਤੱਕ ਦੀ ਸਜ਼ਾ

ਆਪਣੇ  ਬੇਬਾਕੀ ਦੇ ਨਾਲ ਜਾਣੀ ਜਾਣ ਵਾਲੀ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਨੌਤ ਦੇਸ਼ ਵਿੱਚ ਚੱਲ ਰਹੇ ਨਵੀਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਸੁਰਖੀਆਂ ਵਿੱਚ ਹੈ ਕੰਗਨਾ ਵੱਲੋਂ ਅੰਦੋਲਨ ਵਿਚ ਆਈ ਬਠਿੰਡਾ ਦੀ ਇਕ  ਬਜ਼ੁਰਗ ਔਰਤ ਮਹਿੰਦਰ ਕੌਰ ਦੀ ਫੋਟੋ ਨੂੰ ਟਵਿੱਟਰ ਉੱਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਸ਼ਾਹੀ

 ਕੰਗਨਾ ਉਤੇ ਦਰਜ ਹੋਇਆ ਮਾਨਹਾਨੀ ਦਾ ਕੇਸ,ਹੋ ਸਕਦੀ ਹੈ 2 ਸਾਲ ਤੱਕ ਦੀ ਸਜ਼ਾ

ਗੋਬਿੰਦ ਸੈਣੀ/ਬਠਿੰਡਾ : ਆਪਣੇ  ਬੇਬਾਕੀ ਦੇ ਨਾਲ ਜਾਣੀ ਜਾਣ ਵਾਲੀ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਨੌਤ ਦੇਸ਼ ਵਿੱਚ ਚੱਲ ਰਹੇ ਨਵੀਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਸੁਰਖੀਆਂ ਵਿੱਚ ਹੈ ਕੰਗਨਾ ਵੱਲੋਂ ਅੰਦੋਲਨ ਵਿਚ ਆਈ ਬਠਿੰਡਾ ਦੀ ਇਕ  ਬਜ਼ੁਰਗ ਔਰਤ ਮਹਿੰਦਰ ਕੌਰ ਦੀ ਫੋਟੋ ਨੂੰ ਟਵਿੱਟਰ ਉੱਤੇ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਸ਼ਾਹੀਨ ਬਾਗ਼ ਦੀ ਬਿਲਕਿਸ ਬਾਨੋ ਦੇ ਨਾਲ ਤੁਲਨਾ ਕਰਕੇ ਉਸ ਨੂੰ 100-100 ਰੁਪਏ ਦੇ ਵਿਚ ਅੰਦੋਲਨ ਚ ਸ਼ਾਮਿਲ ਹੋਣ ਵਾਲੀ ਔਰਤ ਕਿਹਾ ਗਿਆ ਸੀ. ਜਿਸ ਤੋਂ ਬਾਅਦ ਕੰਗਨਾ ਅਤੇ ਦਿਲਜੀਤ ਵਿਚਕਾਰ ਵੀ ਟਵਿੱਟਰ ਵਾਰ ਵੇਖਣ ਨੂੰ ਮਿਲੀ.

ਇਸ ਮਾਮਲੇ ਦੇ ਵਿੱਚ ਹੁਣ ਵੱਡਾ ਮੋੜ ਆ ਗਿਆ ਹੈ. ਦਰਅਸਲ ਬਠਿੰਡਾ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਦੇ ਵੱਲੋਂ  ਕੰਗਨਾ ਰਣੌਤ ਦੇ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਗਿਆ ਹੈ ਇਸ ਦੀ ਤਰੀਕ 11 ਜਨਵਰੀ ਬਠਿੰਡੇ ਕੋਰਟ ਵਿਚ ਸੁਣਵਾਈ ਹੋਵੇਗੀ.

ਬਜ਼ੁਰਗ ਮਹਿਲਾ ਮਹਿੰਦਰ ਕੌਰ ਦੇ ਵਕੀਲ ਰਘੁਵੀਰ ਸਿੰਘ ਬੈਣੀਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਵਿਚ ਕੰਗਨਾ ਰਨੌਤ ਦੇ ੳਤੇ ਸੈਕਸ਼ਨ 499 ਅਤੇ 500ਆਈਪੀਸੀ ਦੇ ਤਹਿਤ ਕੇਸ ਦਰਜ ਕਰਵਾਇਆ ਗਿਆ ਹੈ ਅਗਰ ਇਹ ਦੋਸ਼ ਕੰਗਨਾ ਤੇ ਸਾਬਿਤ ਹੋ ਜਾਂਦੇ ਨੇ ਤਾਂ ਉਸ ਨੂੰ ਦੋ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ.  

ਉੱਥੇ ਹੀ ਪੀੜਤ ਬਜ਼ੁਰਗ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਕੰਗਨਾ ਰਨੌਤ ਵੱਲੋਂ ਉਨ੍ਹਾਂ ਦੀ ਤੁਲਨਾ ਬਿਲਕਿਸ ਬਾਨੋ ਦੇ ਨਾਲ ਕੀਤੇ ਜਾਣਾ ਕਾਫੀ ਮੰਦਭਾਗਾ ਹੈ. ਇਸ ਦੇ ਨਾਲ ਉਨ੍ਹਾਂ ਦੀ ਛਵੀ ਖਰਾਬ ਹੋਈ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਠੇਸ ਪੁੱਜੀ ਹੈ ਇਸ ਕਰਕੇ ਉਨ੍ਹਾਂ ਨੇ ਕੰਗਨਾ ਦੇ ਉੱਤੇ ਹੁਣ ਮਾਨਹਾਨੀ ਦਾ ਕੇਸ ਦਰਜ ਕਰਵਾਇਆ.

WATCH LIVE TV