ਮੁੜ ਇਕੱਠਾ ਹੋਇਆ ਲਹਿੰਬਰ ਹੁਸੈਨਪੁਰੀ ਦਾ ਪਰਿਵਾਰ

ਲਹਿੰਬਰ ਹੁਸੈਨਪੁਰੀ ਦੇ ਪਰਿਵਾਰਕ ਮਸਲੇ ਦੇ ਉੱਪਰ ਮਹਿਲਾ ਕਮਿਸ਼ਨ ਨੇ ਅੱਜ ਪਰਿਵਾਰ ਦੀ ਸੁਲਾਅ ਕਰਵਾ ਦਿੱਤੀ ਗਈ ਹੈ।

ਮੁੜ ਇਕੱਠਾ ਹੋਇਆ ਲਹਿੰਬਰ ਹੁਸੈਨਪੁਰੀ ਦਾ ਪਰਿਵਾਰ

ਚੰਡੀਗੜ੍ਹ: ਲਹਿੰਬਰ ਹੁਸੈਨਪੁਰੀ ਦੇ ਪਰਿਵਾਰਕ ਮਸਲੇ ਦੇ ਉੱਪਰ ਮਹਿਲਾ ਕਮਿਸ਼ਨ ਨੇ ਅੱਜ ਪਰਿਵਾਰ ਦੀ ਸੁਲਾਅ ਕਰਵਾ ਦਿੱਤੀ ਗਈ ਹੈ।

ਦੱਸ ਦਈਏ ਕਿ ਲਹਿੰਬਰ ਹੁਸੈਨਪੁਰੀ ਪਿਛਲੇ ਦਿਨੀਂ ਕਮਿਸ਼ਨ ਅੱਗੇ ਪੇਸ਼ ਹੋਏ ਸਨ, ਜਿੱਥੇ ਉਨ੍ਹਾਂ ਆਪਣਾ ਸਾਰਾ ਪੱਖ ਰੱਖਿਆ, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਨੁਸਾਰ ਆਪਣਾ ਪੱਖ ਰੱਖਦਿਆਂ ਲਹਿੰਬਰ ਹੁਸੈਨਪੁਰੀ ਰੋ ਪਏ। ਲਹਿੰਬਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਪਰਿਵਾਰ ਦੇ ਅੰਦਰ ਮੇਰੀ ਸਾਲੀਆਂ ਦਾ ਤੇ ਹੋਰ ਲੋਕਾਂ ਦਾ ਬਹੁਤ ਜ਼ਿਆਦਾ ਦਖ਼ਲ ਹੈ, ਜਿਸ ਉਪਰੰਤ ਮੀਡੀਆ 'ਚ ਬਿਆਨ ਦਿੰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਮਹਿਲਾ ਕਮਿਸ਼ਨ ਸਿਰਫ਼ ਔਰਤਾਂ ਲਈ ਨਹੀਂ ਹੈ। ਜਿਹੜੀਆਂ ਔਰਤਾਂ ਕਨੂੰਨਾਂ ਦਾ ਗਲਤ ਫ਼ਾਇਦਾ ਚੁਕਦਿਆਂ ਹਨ ਉਨ੍ਹਾਂ ਤੇ ਵੀ ਕਮਿਸ਼ਨ ਹਮੇਸ਼ਾਂ ਕਾਰਵਾਈ ਲਈ ਵਚਨਬੱਧ ਹੈ ਜੇ ਕਿਸੇ ਮਰਦ ਨਾਲ ਗ਼ਲਤ ਹੁੰਦਾ ਹੈ ਤਾਂ ਵੀ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ। 

ਕਮਿਸ਼ਨ ਦੀ ਚੇਅਰਪਰਸਨ ਗੁਲਾਟੀ ਨੇ ਦੱਸਿਆ ਕਿ ਲਹਿੰਬਰ ਦੀ ਪਤਨੀ ਕਮਿਸ਼ਨ ਸਾਹਮਣੇ ਪੇਸ਼ ਹੋਏ ਸਨ, ਜਿੱਥੇ ਉਨ੍ਹਾਂ ਨੇ ਆਪਣਾ ਪੱਖ ਰੱਖਿਆ ਸੀ, ਜਿਸ ਤੋਂ ਬਾਅਦ ਕਮਿਸ਼ਨ ਨੇ ਕਿਹਾ ਕਿ ਲਹਿੰਬਰ ਦਾ ਮਾਮਲਾ ਸੁਲਝ ਗਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲਹਿੰਬਰ ਦੇ ਘਰ ਚ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਜਾਣਾਂ ਮਨ੍ਹਾਂ ਕਰ ਦਿੱਤਾ ਗਿਆ ਹੈ।