ਪਟਿਆਲਾ ਵਿੱਚ ਇਸ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਨੂੰ ਰੋਕਿਆ ਗਿਆ,ਮੱਚਿਆ ਘਮਸਾਣ, ਇਹ ਹੈ ਵਜ੍ਹਾਂ
Advertisement

ਪਟਿਆਲਾ ਵਿੱਚ ਇਸ ਬਾਲੀਵੁੱਡ ਫ਼ਿਲਮ ਦੀ ਸ਼ੂਟਿੰਗ ਨੂੰ ਰੋਕਿਆ ਗਿਆ,ਮੱਚਿਆ ਘਮਸਾਣ, ਇਹ ਹੈ ਵਜ੍ਹਾਂ

ਧਰਮਿੰਦਰ ਦੇ ਪੁੱਤਰ ਬਾਬੀ ਦਿਉਲ ਨੇ ਇਸ ਫਿਲਮ ਦੇ ਅਦਾਕਾਰ,ਕਿਸਾਨ ਜਥੇਬੰਦੀਆਂ ਨੇ ਰੋਕੀ ਸ਼ੂਟਿੰਗ 

ਧਰਮਿੰਦਰ ਦੇ ਪੁੱਤਰ ਬਾਬੀ ਦਿਉਲ ਨੇ ਇਸ ਫਿਲਮ ਦੇ ਅਦਾਕਾਰ,ਕਿਸਾਨ ਜਥੇਬੰਦੀਆਂ ਨੇ ਰੋਕੀ ਸ਼ੂਟਿੰਗ

ਬਲਿੰਦਰ ਸਿੰਘ/ਪਟਿਆਲਾ : ਪਟਿਆਲਾ ਵਿੱਚ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੀ ਸ਼ੂਟਿੰਗ ਵਿੱਚ ਅੜੰਗੇ ਪੈ ਰਹੇ ਹਨ। ਕਿਸਾਨਾਂ ਵੱਲੋਂ ਲਗਾਤਾਰ ਬਾਲੀਵੁੱਡ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਦੇ ਚੱਲਦਿਆਂ ਕਈ ਬਾਲੀਵੁੱਡ ਅਦਾਕਾਰਾਂ ਦੇ ਅਜਿਹੇ ਬਿਆਨ ਸਾਹਮਣੇ ਆਏ ਜੋ ਕਿਸਾਨਾਂ ਨੂੰ ਨਾ-ਗਵਾਰਾ ਸਨ। ਤੇ ਹੁਣ ਇੱਕ ਹੋਰ ਫ਼ਿਲਮ ਦੀ ਸ਼ੂਟਿੰਗ ਰੋਕੀ ਗਈ ਹੈ।ਨਾਮ ਹੈ ਲਵ ਹੋਸਟਲ, ਜਿਸ ਵਿੱਚ ਬਾਬੀ ਦਿਉਲ ਨੂੰ ਹੀਰੋ ਦੱਸਿਆ ਜਾ ਰਿਹਾ ਸੀ। ਹਾਲਾਂਕਿ ਫ਼ਿਲਮ ਵਿੱਚ ਕਰੂ ਮੈਂਬਰਾਂ ਨੇ ਕਿਹਾ ਕਿ ਇਸ ਵਿੱਚ ਬਾਬੀ ਦਿਉਲ ਹੈ ਹੀ ਨਹੀਂ।

ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਉਹ ਫ਼ਿਲਮ ਦੀ ਸ਼ੂਟਿੰਗ ਨਹੀਂ ਹੋਣ ਦੇਣਗੇ ਅਤੇ ਖ਼ਾਸ ਕਰਕੇ ਬਾਬੀ ਦਿਉਲ ਅਤੇ ਸੰਨੀ ਦਿਓਲ ਨਾਲ ਸੰਬੰਧਿਤ ਫ਼ਿਲਮਾਂ ਦੀ ਤਾਂ ਕਦੇ ਵੀ ਨਹੀਂ।

ਇਸ ਤੋਂ ਇਲਾਵਾ ਕਿਸਾਨਾਂ ਦੇ ਸਮਰਥਨ ਵਿੱਚ ਆਏ ਵਕੀਲ ਭਾਈਚਾਰੇ ਨੇ ਕਿਹਾ ਕਿ ਸੁਨੀਲ ਸ਼ੈਟੀ, ਅਜੇ ਦੇਵਗਨ ਦੇ ਵੀ ਪੁਤਲੇ ਸਾੜਾਂਗੇ ਕਿਉਂਕਿ ਉਨ੍ਹਾਂ ਨੇ ਵੀ ਸੋਸ਼ਲ ਮੀਡੀਆ  ਰਾਹੀਂ ਸਰਕਾਰ ਦੇ ਪੱਖ ਵਿੱਚ ਗੱਲ ਕੀਤੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰਾ ਜਾਨਵੀ ਕਪੂਰ ਦੀ ਫਿਲਮ 'ਗੁੱਡ ਲੱਕ ਜੈਰੀ' ਦੀ ਸ਼ੂਟਿੰਗ ਨੂੰ ਵੀ ਤਿੰਨ ਵਾਰ ਕਿਸਾਨ ਜਥੇਬੰਦੀਆਂ ਵੱਲੋਂ ਰੋਕਿਆ ਗਿਆ ਹੈ, ਕਿਸਾਨਾਂ ਵੱਲੋਂ ਜਾਨਵੀ ਕਪੂਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ,ਕਿਸਾਨਾਂ ਦੀ ਮੰਗ ਸੀ ਕੀ ਜਾਨਵੀ ਕਪੂਰ ਕਿਸਾਨਾਂ ਦੇ ਹੱਕ ਵਿੱਚ ਆਪਣਾ ਬਿਆਨ ਜਾਰੀ ਕਰੇ।

ਸੋ ਕਿਸਾਨਾਂ ਦਾ ਕਹਿਣਾ ਇਹੀ ਹੈ ਕਿ ਬਾਲੀਵੁੱਡ ਦੇ ਕਈ ਸਿਤਾਰੇ ਕਿਸਾਨ ਅੰਦੋਲਨ ਖਿਲਾਫ਼ ਗਲਤ ਬਿਆਨਬਾਜ਼ੀਆਂ ਕਰ ਰਹੇ ਨੇ ਜੇਕਰ ਉਹ ਨਹੀਂ ਰੁਕੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਅੱਗੇ ਕੀ ਹੋਣਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਮਾਹੌਲ ਤਣਾਅਪੂਰਣ ਹੈ।

 

 

Trending news