ਫਿਲਮ Kesari 'ਚ ਦਮਦਾਰ ਕਿਰਦਾਨ ਨਿਭਾਉਣ ਵਾਲੇ ਇਸ ਅਦਾਕਾਰ ਨੇ ਕੀਤਾ ਖ਼ੁਦਕੁਸ਼ੀ,Sucide Note 'ਚ ਕੀਤਾ ਇਹ ਖ਼ੁਲਾਸਾ
Advertisement

ਫਿਲਮ Kesari 'ਚ ਦਮਦਾਰ ਕਿਰਦਾਨ ਨਿਭਾਉਣ ਵਾਲੇ ਇਸ ਅਦਾਕਾਰ ਨੇ ਕੀਤਾ ਖ਼ੁਦਕੁਸ਼ੀ,Sucide Note 'ਚ ਕੀਤਾ ਇਹ ਖ਼ੁਲਾਸਾ

Sandeep Nahar ਨੇ ਸੂਸਾਈਡ ਕੀਤਾ, ਸੂਸਾਈਡ ਨੋਟ ਵਿੱਚ ਸੰਦੀਪ ਨੇ ਆਪਣੀ ਖੁਦਕੁਸ਼ੀ ਦੀ ਵਜ੍ਹਾਂ ਪਤਨੀ ਨਾਲ ਝਗੜੇ ਨੂੰ ਦੱਸਿਆ ਹੈ 

Sandeep Nahar ਨੇ ਸੂਸਾਈਡ ਕੀਤਾ, ਸੂਸਾਈਡ ਨੋਟ ਵਿੱਚ ਸੰਦੀਪ ਨੇ ਆਪਣੀ ਖੁਦਕੁਸ਼ੀ ਦੀ ਵਜ੍ਹਾਂ ਪਤਨੀ ਨਾਲ ਝਗੜੇ ਨੂੰ ਦੱਸਿਆ ਹੈ

ਮੁੰਬਈ :  ਬਾਲੀਵੁੱਡ ਦੇ ਇੱਕ ਹੋਰ ਅਦਾਕਾਰ ਨੇ ਸੂਸਾਈਡ ਕਰ ਲਿਆ ਹੈ, ਇਹ ਅਦਾਕਾਰ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ (Kesari) ਵਿੱਚ ਅਹਿਮ ਕਿਰਦਾਰ ਨਿਭਾ ਚੁੱਕਾ ਹੈ, ਅਦਾਕਾਰ ਸੰਦੀਪ ਨਾਹਰ (SandeeP Nahar)  ਨੇ ਖ਼ੁਦਕੁਸ਼ੀ ਕਰਨ ਤੋਂ ਬਾਅਦ ਸੂਸਾਈਡ ਨੋਟ ਵੀ ਛੱਡਿਆ ਹੈ ਜਿਸ ਵਿੱਚ ਉਸ ਨੇ ਆਪਣੇ ਵੱਲੋਂ ਚੁੱਕੇ ਗਏ ਇਸ ਕਦਮ ਦੇ ਪਿੱਛੇ ਪਤਨੀ ਨਾਲ ਚੱਲ ਰਹੀ ਲੜਾਈ ਨੂੰ ਜ਼ਿੰਮੇਵਾਰ ਦੱਸਿਆ ਹੈ, ਪਰ ਸੰਦੀਪ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਨੂੰ ਵੇਖਕੇ ਯਕੀਨ ਕਰਨਾ ਮੁਸ਼ਕਿਲ ਹੈ ਕਿ ਉਸ ਦਾ ਅਤੇ ਪਤਨੀ ਕੰਚਨ ਨਾਹਰ  ਦਾ ਕੋਈ ਵਿਵਾਦ ਸੀ,ਦੋਵਾਂ ਦੀ ਰੋਮਾਂਟਿਕ ਤਸਵੀਰਾਂ ਨਜ਼ਰ ਆ ਰਹੀਆਂ ਨੇ, ਸੰਦੀਪ ਦੀ ਮੌਤ 'ਤੇ ਅਦਾਕਾਰ ਅਕਸ਼ੇ ਕੁਮਾਰ (Akshay Kumar) ਨੇ ਵੀ ਟਵੀਟ ਕੀਤਾ ਹੈ 

fallback

ਸੂਸਾਈਡ ਨੋਟ ਵਿੱਚ ਇਲਜ਼ਾਮ

ਸੰਦੀਪ ਨਾਹਰ ਨੇ ਸੂਸਾਈਡ ਤੋਂ ਪਹਿਲਾਂ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜੋ ਇਸ ਵਕਤ ਕਾਫ਼ੀ ਸੁਰੱਖਿਆ ਵਿੱਚ ਹੈ, ਇਸ ਵੀਡੀਓ ਵਿੱਚ ਸੰਦੀਪ ਨੇ ਆਪਣੀ ਮੌਤ ਦੀ ਵਜ੍ਹਾਂ ਆਪਣੇ ਵਿਆਹ ਦੇ ਵਿੱਚ ਆਏ ਤਣਾਅ ਨੂੰ ਦੱਸਿਆ ਹੈ,ਉਸ ਨੇ ਆਪਣੀ ਪਤਨੀ ਕੰਚਨ ਨੂੰ ਲੈਕੇ ਕਈ ਖ਼ੁਲਾਸੇ ਵੀ ਕੀਤੇ,ਸੰਦੀਪ ਨੇ ਲਿਖਿਆ ਹੈ 'ਕਿ ਕੰਚਨ ਅਤੇ ਉਸ ਦੀ ਮਾਂ ਵੀਨੂੰ ਸ਼ਰਮਾ ਜਿੰਨਾਂ ਨੇ ਮੈਨੂੰ ਨਾ ਸਮਝਿਆ ਨਾ ਹੀ ਸਮਝਣ ਦੀ ਕੋਸ਼ਿਸ਼ ਕੀਤੀ,ਪਤਨੀ ਹਾਈਪਰ ਨੇਚਰ ਦੀ ਹੈ, ਉਸ ਦੀ ਪਰਸਨੈਲਟੀ ਵੱਖਰੀ ਹੈ, ਮੇਰੀ ਅਲਗ ਹੈ ਜੋ ਬਿਲਕੁਲ ਵੀ ਮੈਚ ਨਹੀਂ ਕਰਦੀ ਹੈ,ਰੋਜ਼,ਰੋਜ਼ ਦੇ ਕਲੇਸ਼ ਸਵੇਰ ਸ਼ਾਮ ਸਿਰਫ਼ ਕਲੇਸ਼ ਮੇਰੀ ਹੁਣ ਇਹ ਸਹਿਣ ਦੀ ਸ਼ਕਤੀ ਨਹੀਂ ਹੈ' 
 
 

ਅਕਸ਼ੇ ਕੁਮਾਰ ਦਾ ਸੰਦੀਪ ਦੀ ਮੌਤ 'ਤੇ ਟਵੀਟ

ਫਿਲਮ ਕੇਸਰੀ ਵਿੱਚ ਨਾਲ ਕੰਮ ਕਰਨ ਵਾਲੇ ਸੰਦੀਪ ਨਾਹਰ ਦੀ ਮੌਤ 'ਤੇ ਅਦਾਕਾਰ ਅਕਸ਼ੇ ਕੁਮਾਰ ਵੀ ਦੁੱਖੀ ਨੇ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, 'ਮੈਨੂੰ ਬਹੁਤ ਦੁੱਖ ਹੋਇਆ ਹੈ ਕਿ ਸੰਦੀਪ ਨਾਹਰ ਨਹੀਂ ਰਹੇ, ਇਹ ਨੌਜਵਾਨ ਮੁੰਡਾ ਜੋ ਹਮੇਸ਼ਾ ਕੰਮ ਨੂੰ ਜਨੂੰਨ ਵਾਂਗ ਲੈਂਦਾ ਸੀ ਅਤੇ ਖਾਣ ਦਾ ਸ਼ੌਕੀਨ ਸੀ'

ਕੇਸਰੀ ਤੋਂ ਇਲਾਵਾ ਸੰਦੀਪ ਨਾਹਰ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ MS ਧੋਨੀ ਅਤੇ ਖ਼ਾਨਦਾਨੀ ਸ਼ਫ਼ਾਖ਼ਾਨਾ ਵਿੱਚ ਵੀ ਅਹਿਮ ਕਿਰਦਾਰ ਨਿਭਾਇਆ  

 

 

 

 

Trending news