'ਕਿਸਾਨ ਦੇ ਪੁੱਤਰ ਹਾਂ ਜ਼ਮੀਰ ਜ਼ਿੰਦਾ ਹੈ,ਕਿਸਾਨਾਂ ਦੀ ਆਵਾਜ਼ ਬਣੋ' ਹਰਿਆਣਾ ਦੇ ਇੰਨਾਂ ਕੌਮਾਂਤਰੀ ਖਿਡਾਰੀਆਂ ਦੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ
Advertisement

'ਕਿਸਾਨ ਦੇ ਪੁੱਤਰ ਹਾਂ ਜ਼ਮੀਰ ਜ਼ਿੰਦਾ ਹੈ,ਕਿਸਾਨਾਂ ਦੀ ਆਵਾਜ਼ ਬਣੋ' ਹਰਿਆਣਾ ਦੇ ਇੰਨਾਂ ਕੌਮਾਂਤਰੀ ਖਿਡਾਰੀਆਂ ਦੀ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ

ਬਜਰੰਗ ਪੁੰਨਿਆ,ਵਿਨੇਸ਼ ਫੋਗਾਟ ਨੇ ਕਿਸਾਨਾਂ ਦੀ ਹਿਮਾਇਤ ਦਾ ਕੀਤਾ ਐਲਾਨ

ਬਜਰੰਗ ਪੁੰਨਿਆ,ਵਿਨੇਸ਼ ਫੋਗਾਟ ਨੇ ਕਿਸਾਨਾਂ ਦੀ ਹਿਮਾਇਤ ਦਾ ਕੀਤਾ ਐਲਾਨ

 

ਚੰਡੀਗੜ੍ਹ  : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਹਿੰਦੇ ਨੇ ਕਿ ਪੰਜਾਬ ਦੇ ਕਿਸਾਨਾਂ ਦੇ ਪ੍ਰਦਰਸ਼ਨ ਪਿੱਛੇ ਸਿਆਸਤ ਹੈ,ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਸੀ ਕੀ ਹਰਿਆਣਾ ਦਾ ਕੋਈ ਵੀ ਕਿਸਾਨ ਪ੍ਰਦਰਸ਼ਨ ਵਿੱਚ ਸ਼ਾਮਲ ਨਹੀਂ ਹੈ,ਪਰ ਮੁੱਖ ਮੰਤਰੀ ਦੇ ਇੰਨਾਂ ਦਾਅਵਿਆਂ 'ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ 

ਪਹਿਲਾਂ ਵੱਡੀ ਗਿਣਤੀ ਵਿੱਚ ਪਹੁੰਚੇ ਹਰਿਆਣਾ ਦੇ ਕਿਸਾਨਾਂ ਨੇ ਖੇਤੀ ਕਾਨੂੰਨ ਖਿਲਾਫ਼ ਆਵਾਜ਼ ਬੁਲੰਦ ਕੀਤੀ,ਫਿਰ ਖਾਪ ਪੰਚਾਇਤਾਂ ਨੇ ਆਪਣੀ ਹਿਮਾਇਤ ਦਿੱਤੀ ਅਤੇ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੁਣ ਹਰਿਆਣਾ ਦੇ ਕੌਮਾਂਤਰੀ ਖਿਡਾਰੀਆਂ ਨੇ ਕਿਸਾਨਾਂ ਨੂੰ ਹਿਮਾਇਤ ਦੇਕੇ ਸਾਫ਼ ਕਰ ਦਿੱਤਾ ਹੈ ਕਿ ਹਰਿਆਣਾ ਤੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਅੰਦੋਲਨ ਨੂੰ ਹਿਮਾਇਤ ਮਿਲ ਰਹੀ ਹੈ

ਇੰਨਾਂ ਖਿਡਾਰੀਆਂ ਨੇ ਕੀਤੀ ਹਿਮਾਇਤ

ਹਰਿਆਣਾ ਦੇ 3 ਕੌਮਾਂਤਰੀ ਖਿਡਾਰੀਆਂ ਨੇ ਕਿਸਾਨਾਂ ਦੀ ਕੀਤੀ ਹਿਮਾਇਤ ਕੌਮਾਂਤਰੀ ਕੁਸ਼ਤੀ ਖਿਡਾਰੀ ਬਜਰੰਗ ਪੁੰਨੀਆ ਨੇ ਟਵੀਟ ਕਰਦੇ ਹੋਏ ਲਿਖਿਆ 'ਸਭ ਦਾ ਪੇਟ ਭਰਨ ਵਾਲਾ ਅੰਨਦਾਤਾ ਕਿਸਾਨ ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ,ਉਨ੍ਹਾਂ ਦਾ ਸਾਥ ਦਿਓ,ਉਨ੍ਹਾਂ ਦੀ ਆਵਾਜ਼ ਬਣੋ,ਰਾਜਨੀਤੀ ਬਾਅਦ ਵਿੱਚ ਕਰ ਲੈਣਾ,ਪਹਿਲਾਂ ਕਿਸਾਨ ਦੇ ਪੁੱਤਰ ਹਾਂ,ਕਿਸਾਨ ਦੇ ਘਰ ਜਨਮ ਲਿਆ ਹੈ,ਕਿਹਾ ਹੁਣ ਵੀ ਜ਼ਮੀਰ ਜ਼ਿੰਦਾ ਹੈ ਸਾਡਾ,ਜੈ ਕਿਸਾਨ'

ਹਰਿਆਣਾ ਦੀ ਇੱਕ ਮਹਿਲਾ ਕੁਸ਼ਤੀ ਖਿਡਾਰਣ   ਵਿਨੇਸ਼ ਫੋਗਾਟ ਨੇ  ਟਵੀਟ ਕਰਕੇ ਲਿਖਿਆ 'ਜੈ ਜਵਾਨ ਜਵਾਨ ਜੈ ਕਿਸਾਨ,ਇੰਨਾਂ ਦੇ ਦਮ 'ਤੇ ਹੀ ਹੈ ਸਾਰਾ ਹਿੰਦੁਸਤਾਨ

ਬਾਕਸਿੰਗ ਖਿਡਾਰੀ ਵਿਜੇਂਦਰ ਸਿੰਘ ਨੇ ਕਿਸਾਨਾਂ ਹੀ ਹਿਮਾਇਤ ਵਿੱਚ ਟਵੀਟ ਕਰਦੇ ਲਿਖਿਆ ਕਿ 'ਚੌਕੀਦਾਰ ਬਣ ਕੇ ਵੇਖ ਲਿਆ,ਹੁਣ ਕਿਸਾਨ ਬਣ ਕੇ ਵੇਖ ਲਓ' 

ਵਿਜੇਂਦਰ ਸਿੰਘ ਨੇ ਅਟਲ ਬਿਹਾਰੀ ਵਾਜਪਾਈ ਦੀ ਇੱਕ ਕਵਿਤਾ ਦਾ ਜ਼ਿਕਰ ਕਰ ਦੇ ਹੋਏ 'ਲਿਖਿਆ ਜਿੱਥੇ ਵਿਰੋਧ ਅਤੇ ਵਿਰੋਧੀਆਂ ਨੂੰ ਗਦਾਰ ਮੰਨਣ ਦਾ ਭਾਵ ਹੈ,ਉੱਥੇ ਲੋਕਤੰਤਰ ਖ਼ਤਮ ਹੋ ਜਾਂਦਾ ਹੈ ਅਤੇ ਤਾਨਾਸ਼ਾਹੀ ਪੈਦਾ ਹੁੰਦੀ ਹੈ'

ਜਦਕਿ ਬੀਜੇਪੀ ਦੇ ਆਗੂ ਅਤੇ ਕੌਮਾਂਤਰੀ ਕੁਸ਼ਤੀ ਖਿਡਾਰੀ ਯੋਗੇਸ਼ਵਰ ਦੱਤ ਨੇ ਵੀ ਕਿਸਾਨ ਅੰਦੋਲਨ ਨੂੰ ਲੈਕੇ ਟਵੀਟ ਕੀਤਾ ਹੈ, ਉਨ੍ਹਾਂ ਲਿਖਿਆ ਕਿਸਾਨਾਂ ਦੇ ਨਾਂ 'ਤੇ ਜੋ ਲੋਕ ਸਿਆਸੀ ਰੋਟੀਆਂ ਸੇਕ ਰਹੇ ਨੇ,ਉਹ ਗੱਲਤ ਹੈ,ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਦੀ ਅਪੀਲ ਕੀਤੀ ਗਈ ਹੈ,ਗ਼ਲਬਾਤ ਨਾਲ ਇਸ ਦਾ ਹੱਲ ਕੱਢਣਾ ਚਾਹੀਦਾ ਹੈ 

Trending news