B'Day : ਜਦੋਂ ਡਾਇਰੈਕਟਰ Hema Malini ਨੂੰ ਪੁਆਉਣਾ ਚਾਉਂਦਾ ਸੀ ਬਿਕਨੀ,ਧਰਮਿੰਦਰ ਨੇ ਸੈੱਟ 'ਤੇ ਹੀ ਕੁੱਟ ਦਿੱਤਾ

ਬਾਲੀਵੁੱਡ ਦੀ ਅਦਾਕਾਰਾ ਡ੍ਰੀਮ ਗਰਲ ਹੇਮਾ ਮਾਲRਨੀ 72 ਸਾਲਾਂ ਦੀ ਹੋ ਚੁੱਕੀ ਹੈ, ਉਨ੍ਹਾਂ ਦੇ ਜਨਮ ਦਿਨ 'ਤੇ ਜਾਣ ਦੇ ਹਾਂ ਉਨ੍ਹਾਂ ਦੇ ਜੀਵਨ ਦੀ ਕੁੱਝ ਖ਼ਾਸ ਗੱਲਾਂ

B'Day : ਜਦੋਂ ਡਾਇਰੈਕਟਰ Hema Malini ਨੂੰ ਪੁਆਉਣਾ ਚਾਉਂਦਾ ਸੀ ਬਿਕਨੀ,ਧਰਮਿੰਦਰ ਨੇ ਸੈੱਟ 'ਤੇ ਹੀ ਕੁੱਟ ਦਿੱਤਾ
ਬਾਲੀਵੁੱਡ ਦੀ ਅਦਾਕਾਰਾ ਡ੍ਰੀਮ ਗਰਲ ਹੇਮਾ ਮਾਲRਨੀ 72 ਸਾਲਾਂ ਦੀ ਹੋ ਚੁੱਕੀ ਹੈ, ਉਨ੍ਹਾਂ ਦੇ ਜਨਮ ਦਿਨ 'ਤੇ ਜਾਣ ਦੇ ਹਾਂ ਉਨ੍ਹਾਂ ਦੇ ਜੀਵਨ ਦੀ ਕੁੱਝ ਖ਼ਾਸ ਗੱਲਾਂ

ਦਿੱਲੀ : ਬਾਲੀਵੁੱਡ ਦੀ ਦਿੱਗਜ ਅਦਾਕਾਰਾ ਹੇਮਾ ਮਾਲਿਨੀ ਦਾ ਜਨਮ ਦਿਨ ਹੈ, ਡ੍ਰੀਮ ਗਰਲ ਹੇਮਾ ਮਾਲਿਨੀ 72ਵਾਂ ਜਨਮ ਦਿਨ ਮਨਾ ਰਹੀ ਹੈ, ਹੇਮਾ ਮਾਲਿਨੀ ਦਾ ਨਾਂ ਉਨ੍ਹਾਂ ਅਦਾਕਾਰਾਂ ਵਿੱਚ ਸ਼ੁਮਾਰ ਹੈ ਜਿੰਨਾਂ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਬਾਲੀਵੁੱਡ ਵਿੱਚ ਗੁਜ਼ਾਰਿਆ ਹੈ,72 ਸਾਲ ਵਿੱਚ ਹੇਮਾ ਮਾਲਿਨੀ ਖ਼ੂਬਸੂਰਤ ਹੈ, ਅੱਜ ਹੀ ਹਰ ਅਦਾਕਾਰਾਂ ਚਾਉਂਦੀ ਹੈ ਕਿ ਉਹ ਵੀ ਹੇਮਾ ਵਾਂਗ ਡਾਂਸ ਕਰੇ,ਐਕਟਿੰਗ ਦੇ ਨਾਲ ਖ਼ੂਬਸੂਰਤ ਵਿਖਾਈ ਦੇਵੇ,ਹੇਮਾ ਮਾਲਿਨੀ ਦੇ ਜਨਮ ਦਿਨ 'ਤੇ ਤੁਹਾਨੂੰ ਦੱਸ ਦੇ ਹਾਂ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁੱਝ ਦਿਲਚਸਪ ਗੱਲਾਂ

ਕੁੱਝ ਸਮਾਂ ਪਹਿਲਾਂ ਹੇਮਾ ਮਾਲਿਨੀ  (Hema Malini) ਅਤੇ ਇਸ਼ਾ ਦਿਉਲ (Isha Deol) ਦਾ ਕਪਿਲ ਸ਼ਰਮਾ ਸ਼ੋਅ ਦਾ ਹਿੱਸਾ ਬਣੀ ਸੀ, ਇੱਥੇ ਇਸ਼ਾ ਦਿਉਲ ਨੇ ਆਪਣੀ ਮਾਂ ਦੇ ਨਾਲ ਮਿਲ ਕੇ ਆਪਣੀ ਪਹਿਲੀ ਕਿਤਾਬ  'ਅੰਮਾ ਮੀਆਂ' ਨੂੰ ਪਰਮੋਟ ਕੀਤਾ ਸੀ ਅਤੇ ਦੋਵਾਂ ਨੇ ਸ਼ੋਅ ਵਿੱਚ ਦਿਲਚਸਬ ਖ਼ੁਲਾਸੇ ਕੀਤੇ ਸਨ,ਹੇਮਾ ਮਾਲਿਨੀ ਨੇ ਦੱਸਿਆ ਸੀ ਕਿ ਪਤੀ ਧਰਮਿੰਦਰ  (Dharmendra) ਦੇ ਗੁੱਸੇ ਨੂੰ ਪੂਰੀ ਫਿਲਮ ਸਨਅਤ ਜਾਣ ਦੀ ਹੈ,ਹੇਮਾ ਨੇ ਦੱਸਿਆ ਕਿ ਧਰਮਿੰਦਰ ਨੇ ਫਿਲਮ ਕ੍ਰੋਧ ਦੇ ਸੈਟ 'ਤੇ  ਡਾਇਰੈਕਟਰ ਸੁਭਾਸ਼ ਘਈ ਨੂੰ ਥਪਰ ਮਾਰਿਆ ਸੀ,ਇਸ ਫ਼ਿਲਮ ਵਿੱਚ ਹੇਮਾ ਮਾਲਿਨੀ ਨੂੰ ਧਰਮਿੰਦਰ ਦੇ ਨਾਲ ਕਾਸਟ ਕੀਤਾ ਗਿਆ ਸੀ,ਦਰਾਸਲ ਫਿਲਮ ਦੀ ਸ਼ੂਟਿੰਗ ਦੌਰਾਨ ਸੁਭਾਸ਼ ਘਈ ਨੇ ਹੇਮਾ ਨੂੰ ਇੱਕ ਸੀਨ ਵਿੱਚ ਬਿਕਨੀ ਪਾਉਣ ਨੂੰ ਕਿਹਾ ਸੀ,ਸੁਭਾਸ਼ ਦੇ ਵਾਰ-ਵਾਰ ਕਹਿਣ 'ਤੇ ਹੇਮਾ ਨੇ ਸਵਿਮਿੰਗ ਪੂਲ ਸੀਨ ਦੇ ਲਈ ਬਿਕਨੀ ਪਾ ਲਈ,ਪਰ ਜਦੋਂ ਇਹ ਗੱਲ ਧਰਮਿੰਦਰ ਨੂੰ ਪਤਾ ਚੱਲੀ ਤਾਂ ਉਨ੍ਹਾਂ ਦਾ ਗੁੱਸਾ ਸਤਵੇਂ ਅਸਮਾਨ 'ਤੇ ਹੀ,ਧਰਮਿੰਦਰ ਨੇ ਸ਼ੂਟਿੰਗ ਦੌਰਾਨ ਸੁਭਾਸ਼ ਘਈ ਨੂੰ ਥੱਪਰ ਮਾਰ ਦਿੱਤਾ ਬਾਅਦ ਵਿੱਚੋਂ ਪ੍ਰੋਡੂਸਰ ਰੰਜੀਤ ਨੇ ਉਨ੍ਹਾਂ ਦਾ ਗੁੱਸਾ ਸ਼ਾਂਤ ਕੀਤਾ,ਪਰ ਇਸ ਘਟਨਾ ਤੋਂ ਬਾਅਦ ਧਰਮਿੰਦਰ ਨੇ ਸੁਭਾਸ਼ ਘਈ ਨੂੰ ਚੇਤਾਵਨੀ ਦੇ ਦਿੱਤੀ ਸੀ 

ਜਦੋਂ ਧਰਮਿੰਦਰ ਦੇ ਨਾਲ ਹੇਮਾ ਮਾਲਿਨੀ ਦੀਆਂ ਨਜ਼ਦੀਕੀਆਂ ਵਧ ਰਹੀਆਂ ਸਨ ਤਾਂ ਅਦਾਕਾਰ ਜਿਤੇਂਦਰ ਦਾ ਦਿਲ ਵੀ ਹੇਮਾ ਮਾਲਿਨੀ 'ਤੇ ਆ ਚੁੱਕਿਆ ਸੀ,ਦਰਾਸਲ ਹੇਮਾ ਨੇ ਜਿਤੇਂਦਰ ਦੇ ਦਿਲ 'ਤੇ ਇਸ ਤਰ੍ਹਾਂ ਕਬਜ਼ਾ ਕਰ ਲਿਆ ਸੀ ਕਿ ਦੇਰ ਹੋਣ ਦਾ ਰਿਸਕ ਨਹੀਂ ਲੈਣਾ ਚਾਉਂਦੇ ਸਨ,ਇਸ ਲਈ ਪਰਿਵਾਰ ਦੀ ਰਜ਼ਾਮੰਦੀ ਨਾਲ ਚੱਟ ਮੰਗਣੀ ਅਤੇ ਪਟ ਵਿਆਹ ਦਾ ਪਲਾਨ ਬਣਾਇਆ, ਇੱਕ ਵਾਰ ਚੈੱਨਈ ਵਿੱਚ ਹੇਮਾ ਦੇ ਘਰ ਵਿੱਚ ਦੋਵਾਂ ਦੇ ਪਰਿਵਾਰ ਆਪਸ ਵਿੱਚ ਮਿਲੇ ਵੀ ਵਿਆਹ 'ਤੇ ਚਰਚਾ ਵੀ ਹੋਇਆ, ਤਾਂ ਹੀ ਹੇਮਾ ਦੇ ਟੈਲੀਫੋਨ 'ਤੇ ਘੰਟੀ ਵਜੀ ਫ਼ੋਨ 'ਤੇ ਧਰਮਿੰਦਰ ਸਨ,ਧਰਮਿੰਦਰ ਨੇ ਹੇਮਾ ਮਾਲਿਨੀ ਨੂੰ ਸਮਝਾਇਆ ਕਿ ਜਲਦਬਾਜ਼ੀ ਵਿੱਚ ਫ਼ੈਸਲਾ ਨਾ ਲੈਣ,ਪਰ ਮਾਮਲਾ ਨਹੀਂ ਰੁਕਿਆ ਇਸੇ ਦੌਰਾਨ ਇਕ ਹੋਰ ਫ਼ੋਨ ਆਇਆ,ਇਸ ਫ਼ੋਨ 'ਤੇ ਲੰਮੇ ਵਕਤ ਤੋਂ ਜਿਤੇਂਦਰ ਦੀ ਗਰਲਫਰੈਂਡ ਰਹਿ ਚੁੱਕੀ ਏਅਰ ਹੋਸਟੈਸ ਸ਼ੋਭਾ ਸਿਪੀ ਸੀ,ਸ਼ੋਭਾ ਨੂੰ ਵੀ ਵਿਆਹ ਦੀਆਂ ਗੱਲਾਂ ਦਾ ਪਤਾ ਚੱਲਿਆ ਸੀ,ਸ਼ੋਭਾ ਨੇ ਵੀ ਹੇਮਾ ਨੂੰ ਉਹ ਹੀ ਸਲਾਹ ਦਿੱਤੀ ਜੋ ਧਰਮਿੰਦਰ ਨੇ ਦਿੱਤੀ ਕਿ ਜਲਦਬਾਜ਼ੀ ਵਿੱਚ ਕੋਈ ਵੀ ਕਦਮ ਨਾ ਚੁੱਕੇ

ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਨੇ ਦਸੰਬਰ 2019 ਵਿੱਚ ਇੱਕ ਪ੍ਰੋਗਰਾਮ ਦੌਰਾਨ ਦੱਸਿਆ ਸੀ ਕਿ ਸ਼ੋਲੇ ਫਿਲਮ ਵਿੱਚ ਉਨ੍ਹਾਂ ਵੱਲੋਂ ਨਿਭਾਇਆ ਗਿਆ ਬਸੰਤੀ ਦਾ ਕਿਰਦਾਰ 43 ਸਾਲ ਬਾਅਦ ਵੀ ਮਹਿਲਾ ਦੀ ਆਤਮ ਨਿਰਭਰਤਾ ਦਾ ਪ੍ਰਤੀਕ ਹੈ,ਹੇਮਾ ਨੇ ਕਿਹਾ ਬਸੰਤੀ ਭਾਰਤੀ ਫਿਲਮਾਂ ਦੀ ਪਹਿਲੀ ਅਜਿਹੀ ਮਹਿਲਾ ਸੀ ਜੋ ਟਾਂਗਾ ਚਲਾਉਂਦੀ ਸੀ 

ਦਸੰਬਰ 2019 ਨੂੰ ਦਿੱਤੇ ਇੱਕ ਇਟਰਵਿਊ ਵਿੱਚ ਉਨ੍ਹਾਂ ਨੇ ਆਪਣੇ ਨੈਗੇਟਿਵ ਕਿਰਦਾਰ ਵਾਲੀ ਫਿਲਮ 'ਲਾਲ ਪੱਥਰ' ਬਾਰੇ ਦੱਸਿਆ ਉਨ੍ਹਾਂ ਕਿਹਾ FC ਮਿਹਰਾ ਦੀ ਇਹ ਫਿਲਮ ਉਨ੍ਹਾਂ ਦੇ ਕੈਰੀਅਰ ਦੀ ਸਭ ਤੋਂ ਚੰਗੀ ਫਿਲਮਾਂ ਵਿੱਚੋਂ ਇੱਕ ਸੀ,ਹੇਮਾ ਨੇ ਦੱਸਿਆ ਕਿ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਰਾਜਕੁਮਾਰ ਨੇ ਸਲਾਹ ਦਿੱਤੀ ਸੀ ਕਿ ਨੈਗੇਟਿਵ ਕਿਰਦਾਰ ਕਰਨ,ਉਨ੍ਹਾਂ ਦੇ ਕਹਿਣ 'ਤੇ ਹੀ ਹੇਮਾ ਨੇ ਇਸ ਫਿਲਮ ਵਿੱਚ ਨੈਗੇਟਿਵ ਰੋਲ ਨੂੰ ਚੁਨੌਤੀ ਵਾਂਗ ਲਿਆ ਸੀ 

ਨੈਗੇਟਿਵ ਕਿਰਦਾਰ ਦੇ ਨਾਲ ਹੇਮਾ ਮਾਲਿਨੀ ਨੇ ਸਿੰਗਿੰਗ ਵਿੱਚ ਵੀ ਹੱਥ ਅਜ਼ਮਾਇਆ,ਉਨ੍ਹਾਂ ਨੇ ਕਿਸ਼ੋਰ ਕੁਮਾਰ ਦੀ ਸਲਾਹ 'ਤੇ ਬਾਂਗਲਾ ਭਾਸ਼ਾ ਵਿੱਚ 2 ਗਾਣੇ ਵੀ ਗਾਏ

'ਦਾ ਕਪਿਲ ਸ਼ਰਮਾ ਸ਼ੋਅ' ਵਿੱਚ ਹੇਮਾ ਮਾਲਿਨੀ ਨੇ ਆਪਣੇ ਫੈਨਸ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਨੇ ਡਾਂਸਿੰਗ ਵਿੱਚ ਆਪਣਾ ਕੈਰੀਅਰ ਬਣਾਉਣ ਲਈ ਉਨ੍ਹਾਂ ਨੂੰ ਕਦੇ ਕਿਚਨ ਵਿੱਚ ਨਹੀਂ ਵੜਨ ਦਿੱਤਾ ਸੀ ਪਰ ਜਦੋਂ ਉਨ੍ਹਾਂ ਦੀਆਂ ਧੀ ਅਹਾਨਾ ਅਤੇ ਇਸ਼ਾ ਵੱਡੀਆਂ ਹੋਇਆ ਤਾਂ ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਮਾਂ ਦੇ ਹੱਥ ਦਾ ਥਾਣਾ ਨਹੀਂ ਮਿਲਿਆ ਤਾਂ ਹੇਮਾ ਮਾਲਿਨੀ ਨੇ ਕੁਕਿੰਗ ਦਾ ਫ਼ੈਸਲਾ ਕੀਤਾ