ਕੰਗਨਾ ਰਣੌਤ ਤੋਂ ਬਾਅਦ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲਾਕ

ਟਵਿੱਟਰ 'ਤੇ ਆਏ ਦਿਨ ਕਿਸੇ ਨਾ ਕਿਸੇ ਦਾ ਅਕਾਊਂਟ ਬਲਾਕ ਕਰਨ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਫਿਰ ਚਾਹੇ ਉਹ ਆਮ ਵਿਅਕਤੀ ਹੋਵੇ ਜਾਂ ਕੋਈ ਪ੍ਰਸਿੱਧ ਸ਼ਖ਼ਸੀਅਤ।  

ਕੰਗਨਾ ਰਣੌਤ ਤੋਂ ਬਾਅਦ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲਾਕ

ਚੰਡੀਗੜ੍ਹ: ਟਵਿੱਟਰ 'ਤੇ ਆਏ ਦਿਨ ਕਿਸੇ ਨਾ ਕਿਸੇ ਦਾ ਅਕਾਊਂਟ ਬਲਾਕ ਕਰਨ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਫਿਰ ਚਾਹੇ ਉਹ ਆਮ ਵਿਅਕਤੀ ਹੋਵੇ ਜਾਂ ਕੋਈ ਪ੍ਰਸਿੱਧ ਸ਼ਖ਼ਸੀਅਤ।   ਹਾਲ ਹੀ ਵਿਚ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਤੇ ਗਾਇਕ ਜੈਜ਼ੀ ਬੀ ਦਾ ਟਵਿੱਟਰ ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ। ਜੈਜ਼ੀ ਬੀ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਕਿਸਾਨਾਂ ਦੇ ਹੱਕ ਵਿੱਚ ਅਤੇ 84 ਦੇ ਬਾਰੇ ਵਿੱਚ ਬੋਲਣ ਲਈ ਉਸਦਾ ਟਵਿੱਟਰ ਅਕਾਊਂਟ ਬਾਲੌਕ ਕੀਤਾ ਗਿਆ।  ਉਸ ਦਾ ਅਕਾਊਂਟ ਖੋਲ੍ਹਣ 'ਤੇ, ਇਹ ਲਿਖਿਆ ਹੈ ਕਿ ਕਾਨੂੰਨੀ ਮੰਗ ਦੇ ਜਵਾਬ ਵਿਚ ਅਕਾਊਂਟ ਰੋਕ ਦਿੱਤਾ ਗਿਆ ਹੈ।

ਜੈਜ਼ੀ ਬੀ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਟਵਿੱਟਰ ਅਕਾਊਂਟ ਬੰਦ ਹੋਣ ਬਾਰੇ ਜਾਣਕਾਰੀ ਸਾਂਝਾ ਕਰਦਿਆਂ ਕਿਹਾ, "ਮੈਂ ਆਪਣੇ ਲੋਕਾਂ ਦੇ ਹੱਕਾਂ ਦੀ ਅਵਾਜ਼ ਅੱਗੇ ਵੀ ਚੁੱਕਦਾ ਰਹਾਂਗਾ।”

ਪੰਜਾਬੀ ਜਾਗਰਣ ਚ ਲੱਗੀ ਖ਼ਬਰ ਮੁਤਾਬਿਕ ਟਵਿੱਟਰ ਦੁਆਰਾ ਇਹ ਅਕਾਊਂਟ ਬਿਨ੍ਹਾਂ ਕਿਸੇ ਵਾਰਨਿੰਗ ਦੇ ਤੇ ਇਕਦਮ ਬਲਾਕ ਕੀਤਾ ਗਿਆ ਹੈ। ਇਹ ਕੋਈ ਆਮ ਗੱਲ ਨਹੀਂ ਹੈ। ਜੈਜ਼ੀ ਬੀ ਇਕ ਐਕਟਿਵ ਯੂਜ਼ਰ ਹੈ। ਟਵਿੱਟਰ ਤੋਂ ਇਸ ਬਾਰੇ ਸਵਾਲ ਕੀਤੇ ਜਾਣ 'ਤੇ ਉਹ ਕੋਈ ਵੀ ਜਵਾਬ ਦੇਣ 'ਚ ਅਸਮਰੱਥ ਹੈ।  ਜੈਜ਼ੀ ਬੀ ਨੂੰ ਚਹੁਉਣ ਵਾਲੇ ਸਰੋਤੇ ਵੀ ਇਸ ਅਚਨਚੇਤ ਬਲਾਕਿੰਗ ਕਾਰਨ ਟਵਿੱਟਰ ਦਾ ਵਿਰੋਧ ਕਰ ਰਹੇ ਹਨ।