ਕੀ ਕੰਗਨਾ ਨੂੰ ਕਾਨੂੰਨ ਦਾ ਖ਼ੌਫ ਵੀ ਨਹੀਂ ? ਇਸ ਬੀਜੇਪੀ ਆਗੂ ਨੇ ਦਿੱਤੀ ਮੁਆਫ਼ੀ ਦੀ ਨਸੀਹਤ, DSGMC ਦੇ ਨੋਟਿਸ ਦਾ ਦਿੱਤਾ ਇਹ ਜਵਾਬ
Advertisement

ਕੀ ਕੰਗਨਾ ਨੂੰ ਕਾਨੂੰਨ ਦਾ ਖ਼ੌਫ ਵੀ ਨਹੀਂ ? ਇਸ ਬੀਜੇਪੀ ਆਗੂ ਨੇ ਦਿੱਤੀ ਮੁਆਫ਼ੀ ਦੀ ਨਸੀਹਤ, DSGMC ਦੇ ਨੋਟਿਸ ਦਾ ਦਿੱਤਾ ਇਹ ਜਵਾਬ

ਬਠਿੰਡਾ ਦੀ ਬਜ਼ੁਰਗ ਬੇਬੇ ਦੇ ਦਿੱਤੇ ਬਿਆਨ ਤੋਂ ਬਾਅਦ DSGMC ਨੇ ਲੀਗਲ ਨੋਟਿਸ ਭੇਜਿਆ ਸੀ   

ਬਠਿੰਡਾ ਦੀ ਬਜ਼ੁਰਗ ਬੇਬੇ ਦੇ ਦਿੱਤੇ ਬਿਆਨ ਤੋਂ ਬਾਅਦ DSGMC ਨੇ ਲੀਗਲ ਨੋਟਿਸ ਭੇਜਿਆ ਸੀ

ਦਿੱਲੀ :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਨੌਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਿਸਾਨ ਮਹਿਲਾ ਮਹਿੰਦਰ ਕੌਰ ਖਿਲਾਫ਼  ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ,ਪਰ ਇਸ ਦੇ ਬਾਅਦ ਕੰਗਨਾ ਨੇ ਟਵੀਟ ਕਰਕੇ ਇਸ ਲੀਗਲ ਨੋਟਿਸ ਦਾ ਮਜ਼ਾਕ ਉਡਾਇਆ ਹੈ,ਹਾਲਾਂਕਿ ਹੁਣ ਕੰਗਨਾ ਦੇ ਟਵੀਟ 'ਤੇ ਬੀਜੇਪੀ ਦੇ ਇੱਕ ਸੀਨੀਅਰ ਆਗੂ ਨੇ ਵੀ ਉਨ੍ਹਾਂ ਨੂੰ ਮੁਆਫੀ ਮੰਗਣ ਦੀ ਨਸੀਅਤ ਦਿੱਤੀ ਹੈ 

 

ਦਿੱਲੀ ਕਮੇਟੀ ਦੀ ਲੀਗਲ ਨੋਟਿਸ 'ਤੇ ਕੰਗਨਾ ਦਾ ਜਵਾਬ

ਦਿੱਲੀ ਕਮੇਟੀ ਦੇ ਲੀਗਲ ਨੋਟਿਸ 'ਤੇ ਕੰਗਨਾ ਨੇ ਜਵਾਬ ਦਿੱਤਾ ਫਿਲਮ ਮਾਫ਼ਿਆ ਨੇ ਮੇਰੇ ਖਿਲਾਫ਼ ਕੇਸ ਕੀਤਾ,ਬੀਤੀ ਰਾਤ ਜਾਵੇਦ ਅਖ਼ਤਰ ਨੇ ਇੱਕ ਹੋਰ ਕੇਸ ਕੀਤਾ,ਹਰ ਘੰਟੇ ਵਿੱਚ ਇੱਕ ਕੇਸ ਫਾਇਲ ਹੋ ਰਿਹਾ ਹੈ,ਹੁਣ ਪੰਜਾਬ ਕਾਂਗਰਸ ਗੈਂਗ ਵੀ ਸ਼ਾਮਲ ਹੋ ਗਿਆ ਹੈ,ਲੱਗ ਦਾ ਹੈ ਮੈਨੂੰ ਮਹਾਨ ਬਣਾਕੇ ਹੀ ਤੁਸੀਂ ਦਮ ਲਿਉਗੇ' 

 

ਬੀਜੇਪੀ ਦੇ ਸੀਨੀਅਰ ਆਗੂ RP ਸਿੰਘ ਦੀ ਕੰਗਨਾ ਨੂੰ ਨਸੀਹਤ 

ਮੈਂ ਤੁਹਾਡੀ ਅਦਾਕਾਰੀ ਦੀ ਕਦਰ ਕਰਦਾ ਹਾਂ ਪਰ ਮੈਂ ਇਸ ਨੂੰ ਬਿਲਕੁਲ ਬਰਦਾਸ਼ ਕਰਾਂਗਾ ਕਿ ਤੁਸੀਂ ਮੇਰੀ ਮਾਂ ਦੀ ਇਜ਼ਤ ਨਾ ਕਰੋ,ਤੁਹਾਨੂੰ ਜ਼ਰੂਰ ਆਪਣੇ ਬਿਆਨ 'ਤੇ ਮੁਆਫੀ ਮੰਗਣੀ ਚਾਹੀਦੀ ਹੈ
 
ਦਿਲਜੀਤ ਨੇ ਕੰਗਨਾ ਨੂੰ ਕੀ ਕੁੱਝ ਸੁਣਾਇਆ ?

ਦਿਲਜੀਤ ਨੇ ਕੰਗਨਾ ਨੂੰ ਸੁਣਾਉਂਦਿਆਂ ਆਪਣੀ ਪੋਸਟ ਵਿੱਚ ਲਿਖਿਆ- ‘ਆਹ ਸੁਨ ਲਾ ਨੀ ਵਿਦ ਪਰੂਫ ਕੰਗਨਾ ਰਨੌਤ। ਆਦਮੀ ਨੂੰ ਇੰਨਾ ਵੀ ਅੰਨ੍ਹਾ ਨਹੀਂ ਹੋਣਾ ਚਾਹੀਦਾ। ਕੁਝ ਵੀ ਬੋਲਦੀ ਫਿਰਦੀ ਹੋ।” ਦਿਲਜੀਤ ਨੇ ਇਸ ਪੋਸਟ ਦੇ ਨਾਲ ਇੱਕ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਬਜ਼ੁਰਗ ਔਰਤ ਮਹਿੰਦਰ ਕੌਰ ਆਪਣੀ ਪਛਾਣ ਸਪੱਸ਼ਟ ਕਰਦੀ ਹੈ ਕਿ ਉਹ ਪਿਛਲੇ ਸਮੇਂ ਦੀ ਖੇਤੀ ਕਰ ਰਹੀ ਹੈ। ਉਨ੍ਹਾਂ ਨੂੰ ਇਸ ਲਹਿਰ ਵਿਚ ਸ਼ਾਮਲ ਹੋਣ ਦਾ ਅਧਿਕਾਰ ਹੈ।

 

'ਜਿਹੜਾ ਸਾਡੀ ਮਾਂ ਨੂੰ ਮਾੜਾ ਬੋਲੇ ਉਹ ਸਟਾਰ ਨਹੀਂ'

ਦਿਲਜੀਤ ਦੁਸਾਂਝ ਇੱਥੇ ਹੀ ਨਹੀਂ ਖੜੇ...ਉਹਨਾਂ ਕੰਗਨਾ ਤੇ ਨਿਸ਼ਾਨਾ ਸਾਧਦਿਆਂ ਕਿਹਾ ਕੀ 'ਸਾਡੀਆਂ ਮਾਂਵਾਂ ਰੱਬ ਵਰਗੀਆਂ ਨੇ...ਜਿਹੜਾ ਸਾਡੀ ਮਾਂ ਨੂੰ ਮਾੜਾ ਬੋਲ ਉਹ ਸਾਡੇ ਲਈ ਕੋਈ ਸਟਾਰ ਨਹੀਂ..ਜਵਾਬ ਜ਼ਰੂਰ ਦੇਵੀਂ ਸਾਡੀ ਬੇਬੇ ਦਾ'

ਦਿਲਜੀਤ ਦੁਸਾਂਝ ਦੇ ਹੱਕ 'ਚ ਪਾਲੀਵੁੱਡ

ਕੰਗਨਾ ਤੇ ਦਿਲਜੀਤ ਵਿਚਾਲੇ ਚਲ ਰਹੀ ਟਵਿੱਟਰ ਵਾਰ ਤੋਂ ਬਾਅਦ ਦਿਲਜੀਤ ਦੁਸਾਂਝ ਦੇ ਹੱਕ ਚ ਕਈ ਲੋਕ ਖੜੇ ਹੋ ਗਏ ਨੇ...ਪਾਲੀਵੁੱਡ ਤੇ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਦਿਲਜੀਤ ਦੇ ਹੱਕ ਦੀ ਗੱਲ ਕੀਤੀ ਐਮੀ ਵਿਰਕ, ਗਿੱਪੀ ਗਰੇਵਾਲ, ਮੀਕਾ ਸਿੰਘ, ਜੱਸੀ ਗਿੱਲ, ਰਣਜੀਤ ਬਾਵਾ ਸਣੇ ਕਈ ਹੋਰਨਾਂ ਪਾਲੀਵੁੱਡ ਇੰਡਸਟਰੀ ਦੇ ਗਾਇਕਾਂ ਤੇ ਆਦਾਕਾਰਾਂ ਨੇ ਦਿਲਜੀਤ ਦਾ ਸਮਰਥਨ ਕੀਤਾ 

Trending news