ਮੁੰਬਈ : ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੇ ਘਰ ਇੱਕ ਹੋਰ ਮਹਿਮਾਨ ਆਇਆ ਹੈ, ਕਰੀਨਾ ਕਪੂਰ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਹੈ, ਕਰੀਨਾ ਅਤੇ ਸੈਫ਼ ਦੂਜੀ ਵਾਰ Mummy Papa ਬਣੇ ਨੇ,ਹੁਣ ਤੈਮੂਰ ਅਲੀ ਖਾਨ ਵੱਡੇ ਭਰਾ ਬਣ ਗਏ ਨੇ, ਪਰਿਵਾਰ ਵਿੱਚ ਪਹਿਲਾਂ ਤੋਂ ਹੀ ਤਿਆਰੀਆਂ ਚੱਲ ਰਹੀਆਂ ਸਨ,ਡਾਕਟਰਾਂ ਮੁਤਾਬਿਕ ਕਰੀਨਾ ਅਤੇ ਬੱਚਾ ਦੋਵੇਂ ਠੀਕ ਨੇ
ਕਰੀਨਾ ਦੇ ਦੂਜੇ ਪੁੱਤਰ ਦੀ ਖ਼ਬਰ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਆਈ ਬਾਲੀਵੁੱਡ ਵਿੱਚ ਵਧਾਈ ਦੇਣ ਵਾਲੀਆਂ ਦੀ ਹੋੜ ਲੱਗ ਗਈ ਹੈ
15 ਫਰਵਰੀ ਨੂੰ ਹੋਣੀ ਸੀ ਡਿਲਿਵਰੀ
ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰੀਨਾ ਕਪੂਰ ਦੀ ਡਿਲਿਵਰੀ ਡੇਟ 15 ਫਰਵਰੀ ਸੀ,ਪਰ ਇਹ ਨਹੀਂ ਹੋ ਸਕਿਆ ਸੀ, ਸੈਫ਼ ਅਲੀ ਖ਼ਾਨ ਆਪਣਾ ਕੰਮ ਖ਼ਤਮ ਕਰਨ ਵਿੱਚ ਜੁਟੇ ਸਨ ਤਾਕੀ ਕਰੀਨਾ ਕਪੂਰ ਦੇ ਨਾਲ ਡਿਲਿਵਰੀ ਸਮੇਂ ਮੌਜੂਦ ਰਹਿਣ