ਚੰਡੀਗੜ੍ਹ 'ਚ ਕਿਰਨ ਖੇਰ ਘਰ 'ਚ ਡਿੱਗੀ,ਲੱਗੀਆਂ ਸੱਟਾਂ,ਫ਼ੌਰਨ ਐਮਰਜੈਂਸੀ 'ਚ ਹਸਪਤਾਲ ਭਰਤੀ
Advertisement

ਚੰਡੀਗੜ੍ਹ 'ਚ ਕਿਰਨ ਖੇਰ ਘਰ 'ਚ ਡਿੱਗੀ,ਲੱਗੀਆਂ ਸੱਟਾਂ,ਫ਼ੌਰਨ ਐਮਰਜੈਂਸੀ 'ਚ ਹਸਪਤਾਲ ਭਰਤੀ

ਕਿਰਨ ਖੇਰ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ

ਕਿਰਨ ਖੇਰ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ

ਬਜ਼ਮ ਵਰਮਾ/ਚੰਡੀਗੜ੍ਹ :  ਚੰਡੀਗੜ੍ਹ ਤੋਂ ਬੀਜੇਪੀ ਦੀ 2 ਵਾਰ ਦੀ ਮੈਂਬਰ ਪਾਰਲੀਮੈਂਟ ਕਿਰਨ ਖੇਰ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਤਪਾਲ ਵਿੱਚ ਭਰਤੀ ਕਰਵਾਇਆ ਗਿਆ ਹੈ,ਉਹ ਬਾਥਰੂਮ ਵਿੱਚ ਫਿਸਲ ਗਏ ਸਨ ਜਿਸ ਤੋਂ ਬਾਅਦ ਫ਼ੌਰਨ ਉਨ੍ਹਾਂ ਨੂੰ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ,ਕਿਰਨ ਖੇਰ ਦਾ ਐਕਸਰੇ ਕੀਤਾ ਗਿਆ ਹੈ ਜਿਸ ਤੋਂ ਬਾਅਦ ਪਤਾ ਚੱਲਿਆ ਹੈ ਕਿ ਉਨ੍ਹਾਂ ਦੇ ਹੱਥ ਵਿੱਚ ਫਰੈਕਚਰ ਹੋਇਆ ਹੈ,ਫ਼ਿਲਹਾਲ ਡਾਕਟਰ ਉਨ੍ਹਾਂ ਦੀ ਪੂਰੀ ਜਾਂਚ ਕਰ ਰਹੇ ਨੇ ਤਾਕੀ ਕਿਸੇ ਗੁੰਮ ਥਾਂ 'ਤੇ ਸੱਟ ਨਾ ਲੱਗੀ ਹੋਵੇ 

ਕਿਰਨ ਖੇਰ ਬਾਲੀਵੁੱਡ ਅਤੇ ਪਾਲੀਵੁੱਡ ਦੀ ਮਸ਼ਹੂਰ ਅਦਾਕਾਰ ਨੇ ਅਤੇ ਅਨੂਪਮ ਖੇਰ ਦੀ ਪਤਨੀ ਹੈ,ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਉਹ ਜ਼ਿਆਦਾ ਤੱਕ ਸਮਾਂ ਚੰਡੀਗੜ੍ਹ ਵਿੱਚ ਹੀ ਰਹਿੰਦੇ ਨੇ,ਕਿਰਨ ਖੇਰ ਤੋਂ ਪਹਿਲਾਂ ਚੰਡੀਗੜ੍ਹ ਨੂੰ ਕਾਂਗਰਸ ਦਾ ਗੜ੍ਹ ਵੱਜੋਂ ਜਾਣਿਆ ਜਾਂਦਾ ਸੀ ਪਰ ਕਿਰਨ ਖੇਰ ਦੇ ਆਉਣ ਨਾਲ ਬੀਜੇਪੀ ਨੇ ਲਗਾਤਾਰ 2 ਵਾਰ ਚੰਡੀਗੜ੍ਹ ਤੋਂ ਜਿੱਤ ਹਾਸਲ ਕੀਤੀ ਹੈ 

 

Trending news