Happy B'day Diljeet : ਆਪਣੇ ਇਸ NGO ਦੇ ਜ਼ਰੀਏ ਦਿਲਜੀਤ ਕਰ ਦੇ ਮਨੁੱਖੀ ਭਲਾਈ ਦੀ ਕੰਮ,ਪਰਿਵਾਰ ਬਾਰੇ ਕਿਉਂ ਨਹੀਂ ਕਰਦੇ ਗੱਲ,ਜਾਣੋ ਦਿੱਲ ਦੇ ਰਾਜਾ ਦੁਸਾਂਝਾਂ ਵਾਲੇ ਨਾਲ ਜੁੜੇ 10 ਕਿੱਸੇ

ਬਾਲੀਵੁੱਡ ਤੇ ਪਾਲੀਵੁੱਡ ਵਿੱਚ ਆਪਣੀ ਗਾਇਕੀ ਅਤੇ ਅਦਾਕਾਰੀ ਦਾ ਸਿੱਕਾ ਜਮਾਉਣ ਵਾਲੇ ਦਿਲਜੀਤ ਦੋਸਾਂਝ ਦਾ ਅੱਜ ਜਨਮਦਿਨ ਹੈ.

Happy B'day Diljeet : ਆਪਣੇ ਇਸ NGO ਦੇ ਜ਼ਰੀਏ ਦਿਲਜੀਤ ਕਰ ਦੇ ਮਨੁੱਖੀ ਭਲਾਈ ਦੀ ਕੰਮ,ਪਰਿਵਾਰ ਬਾਰੇ ਕਿਉਂ ਨਹੀਂ ਕਰਦੇ ਗੱਲ,ਜਾਣੋ ਦਿੱਲ ਦੇ ਰਾਜਾ  ਦੁਸਾਂਝਾਂ ਵਾਲੇ ਨਾਲ ਜੁੜੇ 10 ਕਿੱਸੇ
ਦਲਜੀਤ 37ਵਾਂ ਜਨਮ ਦਿਨ ਮੰਨਾ ਰਹੇ ਨੇ

ਚੰਡੀਗੜ: ਬਾਲੀਵੁੱਡ ਤੇ ਪਾਲੀਵੁੱਡ ਵਿੱਚ ਆਪਣੀ ਗਾਇਕੀ ਅਤੇ ਅਦਾਕਾਰੀ ਦਾ ਸਿੱਕਾ ਜਮਾਉਣ ਵਾਲੇ ਦਿਲਜੀਤ ਦੋਸਾਂਝ ਦਾ ਅੱਜ ਜਨਮਦਿਨ ਹੈ. ਦਿਲਜੀਤ ਦਾ ਜਨਮ 6 ਜਨਵਰੀ 1984  ਨੂੰ ਦੋਸਾਂਝ ਕਲਾਂ ਦੇ ਫਿਲੌਰ ਵਿੱਚ ਹੋਇਆ, ਇਸ ਤੋਂ ਬਾਅਦ ਦਲਜੀਤ ਦ ਪਰਿਵਾਰ ਲੁਧਿਆਣਾ ਸ਼ਿਫਟ ਹੋ ਗਿਆ, ਦਲਜੀਤ 37ਵਾਂ ਜਨਮ ਦਿਨ ਮੰਨਾ ਰਹੇ ਨੇ,ਦਿਲਜੀਤ ਨੇ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿੱਲ ਜਿੱਤਿਆ, ਉਹਨਾ ਦੀ ਕਾਮੈਡੀ ਟਾਈਮਿੰਗ ਵੱਡੀ ਫੈਨ ਫੋਲੋਇੰਗ ਹੈ

ਦਲਜੀਤ ਨੂੰ ਉਹਨਾਂ ਦੇ ਜਨਮ ਦਿਨ 'ਤੇ ਪੰਜਾਬ ਦੇ ਮੁੱਖਮੰਤਰੀ ਵੱਲੋਂ ਵੀ ਟਵੀਟ ਕਰਕੇ ਵਧਾਈ ਦਿੱਤੀ ਗਈ ਹੈ. ਮੁੱਖਮੰਤਰੀ ਨੇ ਟਵੀਟ ਕਰਕੇਦਿਲਜੀਤ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਤੇ ਚੰਗੀ ਸਿਹਤ ਰਹਿਣ ਦੀ ਵੀ ਕਾਮਨਾ ਕੀਤੀ.

ਦਿਲਜੀਤ ਦੀ ਜਿੰਦਗੀ ਨਾਲ ਜੁੜੇ 10 ਅਹਿਮ ਕਿਸੇ

1 ਨਿੱਕੀ ਉੱਮਰ ਤੋਂ ਗੁਰੂਦਵਾਰਾ ਸਾਹਿਬ ਵਿਚ ਕਰਦੇ ਸਨ ਕੀਰਤਨ

ਦਿਲਜੀਤ ਨੇ ਨਿੱਕੀ ਉਮ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਸੀ ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਸਥਾਨਕ ਗੁਰਦੁਆਰਾ ਸਾਹਿਬ ਤੋਂ ਕੀਤੀ ਸੀ ਜਿੱਥੇ ਉਹ ਕੀਰਤਨ ਕਰਦੇ ਹੁੰਦੇ ਸਨ ਇਸ ਤੋਂ ਬਾਅਦ ਉਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਪਾਲੀਵੁੱਡ ਇੰਡਸਟਰੀ ਦੇ ਵਿਚ ਬਤੌਰ ਗਾਇਕ ਵੱਜੋਂ ਕਦਮ ਰੱਖਿਆ ਅਤੇ ਆਪਣੀ ਪਹਿਲੀ ਐਲਬੰਮ 'ਉੜਾ ਐੜਾ ਕੱਢੀ'  

ਦਲਜੀਤ ਨੇ ਸਾਲ 2011 ਦੇ ਵਿਚ ਪੰਜਾਬੀ ਫ਼ਿਲਮਾਂ ਚ ਐਂਟਰੀ ਕੀਤੀ ਉਨ੍ਹਾਂ ਦੀ ਪਹਿਲੀ ਫ਼ਿਲਮ 'ਲਾਇਨ ਆਫ ਪੰਜਾਬ ਸੀ' ਜੋ ਕਿ ਪਰਦੇ ਤੇ ਕੁੱਝ ਖ਼ਾਸ ਕਮਾਲ ਨਹੀਂ ਕਰ ਪਾਈ ਪਰ ਇਸ ਫ਼ਿਲਮ ਦਾ ਗਾਣਾ 'ਲੱਕ ਟਵੰਟੀ ਏਟ' ਸੁਪਰਹਿੱਟ ਸਾਬਿਤ ਹੋਇਆ  ਇਸ ਤੋਂ ਬਾਅਦ ਕਦੀ ਦਲਜੀਤ ਨੇ ਪਿੱਛੇ ਮੁੜਕੇ ਨਹੀਂ ਦੇਖਿਆ ਸਾਲ ਦੋ 2012 ਵਿੱਚ ਫ਼ਿਲਮ 'ਜੱਟ ਐਂਡ ਜੂਲੀਅਟ' ਦਿਲਜੀਤ ਦੀ ਸਭ ਤੋਂ ਵੱਡੀ ਹਿੱਟ ਸਾਬਤ ਹੋਈ ਹੈ  ਇਸ ਤੋਂ ਬਾਅਦ ਦਿਲਜੀਤ ਬੌਲੀਵੁੱਡ ਦਾ ਰੁਖ ਕਰ ਗਏ  

2 ਬਾਲੀਵੁੱਡ ਦੇ ਵਿਚ ਵੱਖਰਾ ਸਵੈਗ

 ਬਾਲੀਵੁੱਡ ਦੇ ਵਿੱਚ ਦਲਜੀਤ ਨੇ ਫ਼ਿਲਮ 'ਤੇਰੇ ਨਾਲ ਲਵ ਹੋ ਗਿਆ' ਦਾ ਇੱਕ ਗੀਤ ਗਾਇਆ ਗਿਆ ਉਹ ਇਸ ਗਾਣੇ ਦੀ ਮਿਊਜ਼ਿਕ ਵੀਡੀਓਜ਼ ਵਿੱਚ ਵੀ ਨਜ਼ਰ ਆਏ ਸਨ ਸਾਲ 2016 ਦੇ ਵਿੱਚ 'ਉੜਤਾ ਪੰਜਾਬ' ਤੋਂ ਉਨ੍ਹਾਂ ਨੇ ਬਾਲੀਵੁੱਡ ਵਿੱਚ ਡੈਬਿਊ ਕੀਤਾ ਅਤੇ ਇਹ ਫ਼ਿਲਮ ਹਿੱਟ ਰਹੀ ਇਸ ਤੋਂ ਇਲਾਵਾ ਹੁਣ ਦਿਲਜੀਤ ਬਾਲੀਵੁੱਡ ਦੀਆਂ ਫ਼ਿਲਮਾਂ ਫਿਲੌਰੀ, ਵੈਲਕਮ ਟੂ ਨਿਊਯਾਰਕ, ਗੁੱਡ ਨਿਊਜ਼, ਸੂਰਮਾ, ਅਰਜੁਨ ਪਟਿਆਲਾ, ਸੂਰਜ ਪਰ ਮੰਗਲ ਭਾਰੀ ਵਿੱਚ ਨਜ਼ਰ ਆ ਚੁੱਕੇ ਨੇ ਉਨ੍ਹਾਂ ਦੀ ਅਦਾਕਾਰੀ ਕਾਫੀ ਸਰਾਹੀ ਗਈ ਹੈ  

3 ਵਿਆਹੀ ਜਿੰਦਗੀ ਨੂੰ ਨਹੀਂ ਕਰਦੇ Discuss 

ਦਿਲਜੀਤ ਦੋਸਾਂਝ ਅਕਸਰ ਆਪਣੀ ਰਾਇ ਬੜੀ ਬੇਬਾਕੀ ਨਾਲ ਰੱਖਦੇ ਨੇ ਪਰ ਅਗਰ ਨਿੱਜੀ ਪਰਿਵਾਰ ਦੀ ਗੱਲ ਕੀਤੀ ਜਾਏ ਤਾਂ ਉਹ ਇਸ ਤੇ ਚੁੱਪੀ ਧਾਰ ਜਾਂਦੇ ਖਬਰਾਂ ਦੀ ਮੰਨੀਏ ਤਾਂ ਦਿਲਜੀਤ ਵਿਆਹੇ ਹੋਏ ਨੇ ਅਤੇ ਉਨ੍ਹਾਂ ਦੀ ਪਤਨੀ ਦਾ ਨਾਂ ਸੰਦੀਪ ਕੌਰ ਹੈ  ਅਤੇ ਉਨ੍ਹਾਂ ਦਾ ਇੱਕ ਪੁੱਤਰ ਵੀ ਹੈ  

4 ਆਪਣੇ ਜਨਮਦਿਨ ਮੌਕੇ ਕੀਤੀ NGO ਦੀ ਸ਼ੁਰੂਆਤ

ਸਾਲ 2013 ਵਿੱਚ ਆਪਣੇ ਜਨਮਦਿਨ ਮੌਕੇ ਦਿਲਜੀਤ ਨੇ ਸਾਂਝ ਫਾਊਂਡੇਸ਼ਨ ਦੀ ਸ਼ੁਰੁਆਤ ਕੀਤੀ ਇਹ ਇੱਕ ਗੈਰ ਸਰਕਾਰੀ ਸੰਸਥਾ ਹੈ ਜਿਸ ਦੇ ਵਿੱਚ ਲਾਵਾਰਿਸ  ਅਨਾਥ ਅਤੇ ਬਜ਼ੁਰਗਾਂ ਦੀ ਸੇਵਾ ਕੀਤੀ ਜਾਂਦੀ ਹੈ ਆਪਣੇ ਜਨਮ ਦਿਨ ਮੌਕੇ ਦਿਲਜੀਤ ਵੱਲੋਂ ਇਸ ਸੰਸਥਾ ਦੀ ਸ਼ੁਰੁਆਤ ਕੀਤੀ ਗਈ ਅਤੇ ਅਪੀਲ ਕੀਤੀ ਗਈ ਕਿ ਕਿਸੇ ਨੂੰ ਵੀ ਅਗਰ ਮਦਦ ਦੀ ਜ਼ਰੂਰਤ ਹੈ ਉਹ ਪੜ੍ਹਨਾ ਚਾਹੁੰਦੇ ਨੇ ਜਾਂ ਫਿਰ ਕਿਸੇ ਕਾਰਨ ਕਰਕੇ ਉਨ੍ਹਾਂ ਦੀ ਦੇਖ ਭਾਲ ਨਹੀਂ ਹੋ ਪਾ ਰਹੀ ਤਾਂ ਇਸ ਫਾਊਂਡੇਸ਼ਨ ਦੇ ਨਾਲ  ਸੰਪਰਕ ਕਰ ਸਕਦੇ ਹਨ

5. ਦਿਲਜੀਤ ਕੋਲ ਹੈ ਇੰਨੀ ਪ੍ਰੋਪਰਟੀ

ਮੀਡੀਆ ਰਿਪੋਰਟਸ ਦੀਆਂ ਮੰਨੀਏ ਤਾਂ ਦਿਲਜੀਤ ਦੋਸਾਂਝ ਦੀ ਨੈੱਟਵਰਥ ਇਨਕਮ ਤੇ ਪ੍ਰਾਪਰਟੀਜ਼ ਮਿਲਾ ਕੇ ਕਰੀਬ 25 ਮਿਲੀਅਨ ਡਾਲਰ ਹਨ ਉਨ੍ਹਾਂ ਕੋਲ ਚਾਰ ਲਗਜ਼ਰੀ ਗੱਡੀਆਂ ਜਿਨ੍ਹਾਂ ਵਿੱਚ ਫ਼ਰਾਰੀ, ਆਡੀ, ਮਰਸਿਡੀਜ਼, ਅਤੇ ਵੋਲਵੋ ਸ਼ਾਮਲ ਹੈ  ਨਾਲ ਹੀ ਉਨ੍ਹਾਂ ਦੀ  ਮੁੰਬਈ  ਅਤੇ ਇਕ ਲੰਡਨ ਵਿੱਚ ਮਕਾਨ ਹੈ

6. ਦਿਲਜੀਤ ਦਾ ਅਸਲ ਨਾਮ

ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦਾ ਅਸਲ ਨਾਮ ਦਿਲਜੀਤ ਸਿੰਘ ਸੀ ਅਤੇ ਇੱਕ ਪ੍ਰੋਡਿਊਸਰ ਦੇ ਕਹਿਣ ਤੋਂ ਬਾਅਦ  ਨੇ ਆਪਣਾ ਨਾਮ ਬਦਲ ਕੇ ਦਿਲਜੀਤ ਰੱਖ ਲਿਆ  ਉਨ੍ਹਾਂ ਨੇ  ਅਤੇ ਆਪਣੇ ਨਾਮ ਦੇ ਨਾਲ ਆਪਣੇ ਪਿੰਡ ਦਾ ਨਾਮ ਦੁਸਾਂਝ ਵੀ ਲੱਗਾ ਲਿਆ ਅਤੇ ਇਸ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਕਦੇ ਮੁੜਕੇ ਨਹੀਂ ਦੇਖਿਆ।

7 ਮੈਡਮ ਤੁਸਾਡ ਵਿਚ ਇੱਕਲੇ ਦਸਤਾਰਧਾਰੀ ਹੋਣ ਦਾ ਮਾਨ

ਦਿਲਜੀਤ ਇੱਕਲੇ ਅਜਿਹੇ ਦਸਤਾਰਧਾਰੀ ਸਿੱਖ ਹਨ ਜਿਨ੍ਹਾਂ ਦਾ ਮੋਮ ਦਾ ਬੁੱਤ ਮੈਡਮ ਤੁਸਾਦ ਮਿਊਜ਼ੀਅਮ ਵਿਖੇ ਲੱਗਿਆ ਹੋਇਐ 

8 ਦਿਲਜੀਤ ਦੇ ਨਾਮ 'ਤੇ ਹਨ ਇਹ ਦੋ ਬ੍ਰਾਂਡ

ਦਿਲਜੀਤ ਅਰਬਨ ਪੇਂਡੂ urben pendu ਅਤੇ ਵੇਅਰਡ ਛੇ weared 6 ਨਾਂ ਤੋਂ ਆਪਣੇ ਦੋ ਬ੍ਰੈਂਡ ਆਨ ਕਰਦੇ ਹਨ ਜ਼ਿਆਦਾਤਰ ਦਿਲਜੀਤ ਨੂੰ  ਇਨ੍ਹਾਂ ਕੱਪੜਿਆਂ 'ਚ ਹੀ ਵੇਖਿਆ ਜਾਂਦਾ  ਹੈ

9  ਦੇਸ਼ ਹੀ ਨਹੀਂ ਵਿਦੇਸ਼ ਵੀ ਹਨ ਜਲਵੇ

ਦਿਲਜੀਤ ਦੋਸਾਂਝ ਦੀ ਵਿਦੇਸ਼ੀ ਫ਼ੈਨ ਫੋਲੋਇੰਗ ਕਾਫ਼ੀ ਹੈ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲੱਗਾ ਸਕਦੇ ਹੋ ਕਿ ਗੁਰਦਾਸ ਮਾਨ ਤੋਂ ਬਾਦ ਇਹ ਦੂਜੇ ਪੰਜਾਬੀ ਗਾਇਕ ਹਨ ਜਿਹਨਾਂ ਦੇ ਲੰਡਨ ਦੇ ਵਿਮਬਲਡਨ ਦੇ ਵਿੱਚ ਸ਼ੋਅ ਦੀਆਂ ਸਾਰੀਆਂ ਟਿਕਟਾਂ (12,500) ਬੁੱਕ ਹੋਇਆ ਸੀ. 

10 ਕਿਸਾਨ ਅੰਦੋਲਨ ਦੀ ਹਿਮਾਇਤ ਤੇ ਟਵਿਟਰ ਵਾਰ

ਦਿਲਜੀਤ ਦੋਸਾਂਝ ਆਪਣੇ ਬੇਬਾਕ ਬਿਆਨਾਂ ਦੇ ਕਰਕੇ ਵੀ ਸੁਰਖੀਆਂ ਵਿਚ ਰਹਿੰਦੇ ਨੇ ਕਿਸਾਨ ਬਿੱਲਾਂ ਨੂੰ ਲੈ ਕੇ ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਨਾਲ ਉਨ੍ਹਾਂ ਦੀ ਟਵਿੱਟਰ ਵਾਰ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਦੱਸ ਦੇਈਏ  ਕਿ ਦਿਲਜੀਤ ਦੋਸਾਂਝ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਬਾਰਡਰ ਵਿਖੇ ਹੋ ਰਹੇ ਕਿਸਾਨ ਅੰਦੋਲਨ ਦੀ ਪੁਰਜ਼ੋਰ ਹਮਾਇਤ ਕੀਤੀ ਸੀ ਅਤੇ ਇਸ ਵਿੱਚਕਾਰ ਉਨ੍ਹਾਂ ਨੇ 1 ਕਰੋੜ  ਵੀ ਕਿਸਾਨਾਂ ਦੇ ਸਹਿਯੋਗ ਦੇ ਲਈ ਦਿੱਤਾ ਸੀ

WATCH LIVE TV