ਹੁਣ ਇਸ ਮਾਮਲੇ 'ਚ ਸਿੱਧੂ ਮੂਸੇਵਾਲਾ ਖ਼ਿਲਾਫ਼ ਭੜਕੇ ਲੁਧਿਆਣਾ ਦੇ ਵਕੀਲ,ਕਾਨੂੰਨੀ ਕਾਰਵਾਹੀ ਦੀ ਚਿਤਾਵਨੀ,ਜਾਣੋ ਕਾਰਨ

ਸਿੱਧੂ ਮੂਸੇਵਾਲਾ ਨੂੰ ਕਿਹਾ 7 ਦਿਨਾਂ ਅੰਦਰ ਮੁਆਫੀ ਮੰਗੇ ਨਹੀਂ ਤਾਂ ਕਾਨੂੰਨੀ ਕਾਰਵਾਹੀ ਦੀ ਚਿਤਾਵਨੀ ਦਿੱਤੀ 

 ਹੁਣ ਇਸ ਮਾਮਲੇ 'ਚ ਸਿੱਧੂ ਮੂਸੇਵਾਲਾ ਖ਼ਿਲਾਫ਼ ਭੜਕੇ ਲੁਧਿਆਣਾ ਦੇ ਵਕੀਲ,ਕਾਨੂੰਨੀ ਕਾਰਵਾਹੀ ਦੀ ਚਿਤਾਵਨੀ,ਜਾਣੋ ਕਾਰਨ
ਸਿੱਧੂ ਮੂਸੇਵਾਲਾ ਨੂੰ ਕਿਹਾ 7 ਦਿਨਾਂ ਅੰਦਰ ਮੁਆਫੀ ਮੰਗੇ ਨਹੀਂ ਤਾਂ ਕਾਨੂੰਨੀ ਕਾਰਵਾਹੀ ਦੀ ਚਿਤਾਵਨੀ ਦਿੱਤੀ

ਭਰਤ ਸ਼ਰਮਾ/ਲੁਧਿਆਣਾ : ਲੁਧਿਆਣਾ ਦੇ ਵਕੀਲਾਂ ਨੇ ਗਾਇਕ ਸਿੱਧੂ ਮੂਸੇਵਾਲਾ (Singer Sidhu Moosewala) ਖ਼ਿਲਾਫ਼ ਮੋਰਚਾ ਖ਼ੌਲ ਲਿਆ ਹੈ, ਕਾਰਨ ਹੈ ਉਨ੍ਹਾਂ ਦਾ ਨਵਾਂ ਗਾਣਾ  ਸੰਜੂ (Sanju), ਜਿਸ ਵਿੱਚ ਸਿੱਧੂ ਮੂਸੇਵਾਲਾ ਨੇ ਆਪਣੇ ਕੇਸ ਦੀ ਪੈਰਵੀ ਦੌਰਾਨ ਅਦਾਲਤ ਵਿੱਚ ਵਕੀਲਾਂ ਦੀ ਦਲੀਲਾਂ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ

ਇਹ ਵੀ ਪੜੋ : ਨਵੀਂ ਐਲਬਮ ਸੰਜੂ ਨੂੰ ਲੈਕੇ ਬੁਰੀ ਤਰ੍ਹਾਂ ਫਸੇ ਸਿੱਧੂ ਮੂਸੇਵਾਲਾ,ਪੁਲਿਸ ਨੇ ਚੁੱਕੇ ਇਹ 2 ਸਖ਼ਤ ਕਦਮ

ਗਾਣੇ ਵਿੱਚ ਸਿੱਧੂ ਮੂਸੇਵਾਲਾ ਨੇ ਕੇਸ ਦੌਰਾਨ ਚੱਲ ਰਹੀ ਵਕੀਲਾਂ ਦੀ ਜ਼ਿਰ੍ਹਾ ਨੂੰ ਅਬਾ-ਤਬਾ ਬੋਲਿਆ ਹੈ ਜਿਸ 'ਤੇ ਲੁਧਿਆਣਾ ਦੇ ਵਕੀਲਾਂ ਨੇ  ਇਤਰਾਜ਼ ਜਤਾਇਆ ਹੈ,ਵਕੀਲ ਕਪਿਲ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਲੀਗਲ ਨੋਟਿਸ ਭੇਜ ਕੇ 7 ਦਿਨਾਂ ਦੇ ਅੰਦਰ ਵਕੀਲ ਭਾਈਚਾਰੇ ਤੋਂ ਮੁਆਫੀ ਮੰਗਣ ਲਈ ਕਿਹਾ ਹੈ, ਨੋਟਿਸ ਵਿੱਚ ਲਿਖਿਆ ਹੈ ਕਿ ਜੇਕਰ ਸਿੱਧੂ ਮੂਸੇਵਾਲਾ ਵੱਲੋਂ ਮੁਆਫ਼ੀ ਨਹੀਂ ਮੰਗੀ ਗਈ ਤਾਂ ਉਸ ਦੇ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ ਜਾਵੇਗੀ,ਸਿਰਫ਼ ਇੰਨਾ ਹੀ ਨਹੀਂ ਵਕੀਲ ਕਪਿਲ ਸਿੰਘ ਨੇ ਕਿਹਾ ਮੂਸੇਵਾਲਾ ਖ਼ਿਲਾਫ਼ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਇਆ ਜਾ ਸਕਦਾ ਹੈ  

ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਸਿੱਧੂ ਮੂਸੇਵਾਲਾ ਨੂੰ ਲੈਕੇ ਵਿਵਾਦ ਹੋਇਆ ਹੋਵੇ ਇਸ ਤੋਂ ਪਹਿਲਾਂ ਉਸ ਵੱਲੋਂ ਇੱਕ ਵੀਡੀਓ ਜਾਰੀ ਕਰ ਕੇ ਮੀਡੀਆ ਨੂੰ ਉਸ ਦੀ ਖ਼ਬਰ ਛਾਪਣ ਦੇ ਧਮਕੀ ਦਿੱਤੀ ਗਈ ਸੀ ਜਿਸ ਦੀ ਸ਼ਿਕਾਇਤ ਪੁਲਿਸ ਕੋਲ ਵੀ ਕੀਤੀ ਗਈ ਸੀ 

ਮੂਸੇਵਾਲਾ ਦੀ ਸੰਜੂ ਐਲਬਮ ਖ਼ਿਲਾਫ਼ ਪੁਲਿਸ ਦਾ ਐਕਸ਼ਨ 

ਮੂਸੇਵਾਲਾ ਦੀ ਨਵੀਂ ਐਲਬਮ ਸੰਜੂ ਨੂੰ ਲੈਕੇ ਪੰਜਾਬ ਪੁਲਿਸ ਨੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਕ੍ਰਾਈਮ ਬਰਾਂਚ ਵੱਲੋਂ ਦਰਜ ਕੀਤੇ ਗਏ ਕੇਸ ਵਿੱਚ ਇਲਜ਼ਾਮ ਸੀ ਕਿ ਸਿੱਧੂ ਮੂਸੇਵਾਲਾ ਆਪਣੀ ਸੰਜੂ ਐਲਬਮ ਦੇ ਜ਼ਰੀਏ ਗੰਨ ਕਲਚਰ (Gun Culture) ਨੂੰ ਪੰਜਾਬ ਵਿੱਚ ਵਧਾਵਾ ਦੇ ਰਿਹਾ ਹੈ, ਇਸ ਦੇ ਨਾਲ ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਨੂੰ ਆਰਮਸ ਐਕਟ ਵਿੱਚ ਮਿਲੀ ਜ਼ਮਾਨਤ ਰੱਦ ਕਰਵਾਉਣ ਲਈ ਹਾਈਕੋਰਟ ਜਾਣ  ਦਾ ਵੀ ਫ਼ੈਸਲਾ ਲਿਆ ਸੀ, ਬਰਨਾਲਾ ਦੀ ਅਦਾਲਤ ਨੇ ਸ਼ੂਟਿੰਗ ਰੇਂਜ ਮਾਮਲੇ ਵਿੱਚ ਸਿੱਧੂ ਮੂਸੇਵਾਲਾ ਨੂੰ ਪੱਕੀ ਜ਼ਮਾਨਤ ਦਿੱਤੀ ਹੋਈ ਹੈ

 ਸਿੱਧੂ ਮੂਸੇਵਾਲਾ ਦੇ ਇੰਨਾ ਬੋਲਾਂ 'ਤੇ ਪੁਲਿਸ ਨੂੰ ਇਤਰਾਜ਼

 "ਗੱਭਰੂ ਦੇ ਨਾਲ 47 ਜੁੜ ਗਈ, ਘੱਟੋ ਘੱਟ ਸਜ਼ਾ ਪੰਜ ਸਾਲ ਵੱਟ ਦੇ,ਗੱਭਰੂ ਉੱਤੇ ਕੇਸ ਕਿਹੜਾ ਸੰਜੇ ਦੱਤ 'ਤੇ, ਜੱਟ ਉੱਤੇ ਕੇਸ ਜਿਹੜਾ ਸੰਜੇ ਦੱਤ 'ਤੇ... ਆਵਾ ਤਵਾ ਬੋਲ ਦੇ ਵਕੀਲ ਸੋਹਣੀਏ ... ਸਾਰੀ ਦੁਨੀਆ ਦਾ ਉਹ ਜੱਜ ਸੁਣਦਾ ... ਜਿੱਥੇ ਸਾਡੀ ਚੱਲ ਦੀ ਅਪੀਲ ਸੋਣੀਏ" ਸੰਜੂ ਗਾਣੇ  ਇਹ ਉਹ ਬੋਲ ਨੇ ਜਿੰਨਾ ਨੂੰ ਲੈਕੇ ਪੰਜਾਬ ਪੁਲਿਸ ਨੇ ਸਖ਼ਤ ਇਤਰਾਜ਼ ਜਤਾਇਆ ਹੈ, ADGP ਅਰਪਿਤ ਸ਼ੁਕਲਾ ਮੁਤਾਬਿਕ ਇਹ ਬੋਲ ਨਾ ਸਿਰਫ਼ ਗੈਰ ਕਾਨੂੰਨੀ ਹਥਿਆਰ ਨੂੰ ਪਰਮੋਟ ਕਰ ਰਹੇ ਨੇ ਬਲਕਿ ਜੁਡੀਸ਼ਰੀ ਅਤੇ ਪੁਲਿਸ ਨੂੰ ਵੀ ਨਜ਼ਰ ਅੰਦਾਜ਼ ਕਰਨ ਲਈ ਉਕਸਾ ਰਹੇ ਨੇ