ਨੈਸ਼ਨਲ ਟੀਵੀ ਦੇ ਰਿਐਲਿਟੀ ਸ਼ੋਅ ਵਿੱਚ ਮੀਕਾ ਸਿੰਘ ਨੇ ਸ਼ਰ੍ਹੇਆਮ ਕੀਤਾ ਇਸ ਗਾਇਕਾ ਨੂੰ ਪਰਪੋਜ਼ । ਵੇਖੋ ਵੀਡੀਓ

ਮਸ਼ਹੂਰ ਪੰਜਾਬੀ ਗਾਇਕ ਕਦੇ ਆਪਣੀ ਗਾਇਕੀ ਦੇ ਕਾਰਨ ਤਾਂ ਕਦੇ ਆਪਣੇ ਬੜਬੋਲੇਪਨ ਕਾਰਨ ਗਾਇਕ ਸੁਰਖੀਆਂ ਬਟੋਰ ਹੀ ਲੈਂਦੇ ਹਨ । ਹੁਣ ਫਿਰ ਇਕ ਰਿਐਲਿਟੀ ਸ਼ੋਅ ਵਿੱਚ ਮੀਕਾ ਨੇ ਅਜਿਹਾ ਕੰਮ ਕੀਤਾ ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਹੈ ।

ਨੈਸ਼ਨਲ ਟੀਵੀ ਦੇ ਰਿਐਲਿਟੀ ਸ਼ੋਅ ਵਿੱਚ ਮੀਕਾ ਸਿੰਘ ਨੇ ਸ਼ਰ੍ਹੇਆਮ ਕੀਤਾ ਇਸ ਗਾਇਕਾ ਨੂੰ ਪਰਪੋਜ਼ । ਵੇਖੋ ਵੀਡੀਓ
ਮੀਕਾ ਨੇ ਪੁੱਛਿਆ 'ਮੁਝ ਸੇ ਸ਼ਾਦੀ ਕਰੋਗੀ' ?

ਦਿੱਲੀ : ਮਸ਼ਹੂਰ ਪੰਜਾਬੀ ਗਾਇਕ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ । ਕਦੇ ਆਪਣੀ ਗਾਇਕੀ ਦੇ ਕਾਰਨ ਤਾਂ ਕਦੇ ਆਪਣੇ ਬੜਬੋਲੇਪਨ ਕਾਰਨ ਗਾਇਕ ਸੁਰਖੀਆਂ ਬਟੋਰ ਹੀ ਲੈਂਦੇ ਹਨ । ਹੁਣ ਫਿਰ ਇਕ ਰਿਐਲਿਟੀ ਸ਼ੋਅ ਵਿੱਚ ਮੀਕਾ ਨੇ ਅਜਿਹਾ ਕੰਮ ਕੀਤਾ ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਹੈ ।

ਮਸ਼ਹੂਰ ਗਾਇਕ ਮੀਕਾ ਸਿੰਘ ਨੇ ਗਾਇਕਾ ਭੂਮੀ ਤ੍ਰਿਵੇਦੀ ਨੂੰ ਪ੍ਰਪੋਜ਼ ਕੀਤਾ ਹੈ ਅਤੇ ਉਹ ਵੀ ਨੈਸ਼ਨਲ ਟੈਲੀਵਿਜ਼ਨ ਉਤੇ । ਮਿਊਜ਼ਿਕ ਰਿਐਲਿਟੀ ਸ਼ੋਅ ਇੰਡੀਅਨ ਪ੍ਰੋ ਮਿਊਜ਼ਿਕ ਲੀਗ ਦੇ ਆਉਣ ਵਾਲੇ ਐਪੀਸੋਡ ਵਿੱਚ ਪੰਜਾਬ ਲਾਇਨਜ਼ ਦੀ ਤਿਕੜੀ ਮੀਕਾ ਸਿੰਘ, ਅਸੀਸ ਕੌਰ ਅਤੇ ਰੁਪਾਲੀ ਜੱਗਾ ਨੇ ਸਾਜਿਦ-ਵਾਜਿਦ ਦੇ ਪ੍ਰਸਿੱਧ ਗਾਣੇ 'ਮੁਝ ਸੇ ਸ਼ਾਦੀ ਕਰੋਗੀ' ਉੱਤੇ ਪਰਫਾਰਮ ਕੀਤਾ। ਇਸ ਦੌਰਾਨ ਮੀਕਾ ਨੇ ਕੁਝ ਅਜਿਹਾ ਕੰਮ ਕਰ ਦਿੱਤਾ ਕਿ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਧੁੰਮ ਮਚਾ ਰਹੀ ਹੈ ।

 
 
 
 

 
 
 
 
 
 
 
 
 
 
 

A post shared by Mika Singh (@mikasingh)

ਮੀਕਾ ਨੇ ਪੁੱਛਿਆ 'ਮੁਝ ਸੇ ਸ਼ਾਦੀ ਕਰੋਗੀ' ?

ਦਰਅਸਲ ਜਦ ਮੀਕਾ ਸਿੰਘ,ਅਸੀਸ ਕੌਰ ਅਤੇ ਰੁਪਾਲੀ ਜੱਗਾ ਮਿਲ ਕੇ ਫੇਮਸ ਸੌਂਗ 'ਮੁਝ ਸੇ ਸ਼ਾਦੀ ਕਰੋਗੀ' 'ਤੇ ਡਾਂਸ ਕਰ ਰਹੇ ਸੀ, ਇਸ ਦੌਰਾਨ ਮੀਕਾ ਨੂੰ ਇੱਕ ਸ਼ਰਾਰਤ ਸੁੱਝੀ ਅਤੇ ਭੂਮੀ ਦੇ ਕੋਲ ਜਾ ਕੇ ਉਹ ਉਨ੍ਹਾਂ ਨੂੰ ਸਟੇਜ 'ਤੇ ਲੈ ਆਏ, ਜਿਸ ਤੋਂ ਸਾਰੇ ਹੈਰਾਨ ਹੋ ਗਏ। ਹੱਦ ਤਾਂ ਉਦੋਂ ਹੋ ਗਈ ਜਦੋਂ ਗਾਣੇ ਦੇ ਦੌਰਾਨ ਹੀ ਉਨ੍ਹਾਂ ਨੇ ਭੂਮੀ ਤੋਂ ਪੁੱਛ ਲਿਆ ਕਿ 'ਮੁਝ ਸੇ ਸ਼ਾਦੀ ਕਰੋਗੀ'

ਗੋਡਿਆਂ ਦੇ ਭਾਰ ਬਹਿ ਕੇ ਦੁਬਾਰਾ ਪੁੱਛਿਆ ਉਹੀ ਸਵਾਲ

ਇਸ ਤੋਂ ਬਾਅਦ ਸ਼ੋਅ ਦੇ ਮੇਜ਼ਬਾਨ ਕਰਨ ਵਾਹੀ ਨੇ ਭੂਮੀ ਅਤੇ ਮੀਕਾ ਨੂੰ ਇੱਕ ਦੂਜੇ ਨਾਲ ਡਾਂਸ ਕਰਨ ਲਈ ਕਿਹਾ ਤੇ ਉਦੋਂ ਮੀਕੇ ਨੇ ਆਪਣੇ ਗੋਡਿਆਂ 'ਤੇ ਬਹਿ ਕੇ ਦੁਬਾਰਾ ਉਨ੍ਹਾਂ ਤੋਂ ਸਵਾਲ ਪੁੱਛਿਆ । ਮੀਕਾ ਨੇ ਕਿਹਾ ਕਿ 'ਭੂਮੀ ਹੁਣ ਤਾਂ ਦੱਸੋ, 'ਮੁਝ ਸੇ ਸ਼ਾਦੀ ਕਰੋਗੀ' ਸਾਰੇ ਲੋਕ ਭੂਮੀ ਨਾਲ ਜੁੜੇ ਹਨ, ਮੈਂ ਵੀ ਸੋਚਿਆ ਭੂਮੀ ਨਾਲ ਜੁੜ ਜਾਵਾਂ । ਤੁਸੀਂ ਸਾਰੇ ਲੋਕਾਂ ਦਾ ਭੂਮੀ ਸਿੰਘ ਦੇ ਬਾਰੇ ਕੀ ਸੋਚਣਾ ਹੈ?'

ਭੂਮੀ ਨੇ ਦਿੱਤਾ ਇਹ ਜਵਾਬ

ਭੂਮਿ ਨੇ ਇਸਦੇ ਜਵਾਬ ਵਿੱਚ ਕਿਹਾ, 'ਤੁਸੀਂ ਲੋਕ ਕੀ ਸੋਚਦੇ ਹੋ ਮੀਕਾ ਤ੍ਰਿਵੇਦੀ ਦੇ ਬਾਰੇ ਵਿਚ ? ਪਰ ਸੱਚ ਦੱਸੋ, ਮੈਂ ਤੁਹਾਡੇ ਲਈ ਇਕ ਲਾੜੀ ਲੱਭਣ ਆਈ ਹਾਂ । ਮੈਂ ਉਸ ਦੇ ਨਾਲ ਨਾ ਇਨਸਾਫੀ ਨਹੀਂ ਕਰ ਸਕਦੀ ।'

ਦਸ ਦਈਏ ਕਿ ਇਸ ਐਪੀਸੋਡ ਨੂੰ  ਸ਼ਨੀਵਾਰ ਨੂੰ ਜ਼ੀ ਟੀਵੀ ਉੱਤੇ ਪ੍ਰਸਾਰਿਤ ਕੀਤਾ ਜਾਵੇਗਾ ।

WATCH LIVE TV