ਇੱਕ-ਦੂਜੇ ਦੇ ਹੋਏ ਨੇਹਾ ਤੇ ਰੋਹਨਪ੍ਰੀਤ, ਗੁਰੂ ਘਰ 'ਚ ਲਈਆਂ ਲਾਵਾਂ, ਵੀਡੀਓ ਆਈ ਸਾਹਮਣੇ

ਨਵੀਂ ਵਿਆਹੀ ਜੋੜੀ ਵਿਆਹ ਤੋਂ ਬਾਅਦ ਸ਼ਾਨਦਾਰ ਰਿਸੈਪਸ਼ਨ ਪਾਰਟੀ ਲਈ ਪੰਜਾਬ ਆਵੇਗੀ।

ਇੱਕ-ਦੂਜੇ ਦੇ ਹੋਏ ਨੇਹਾ ਤੇ ਰੋਹਨਪ੍ਰੀਤ, ਗੁਰੂ ਘਰ 'ਚ ਲਈਆਂ ਲਾਵਾਂ, ਵੀਡੀਓ ਆਈ ਸਾਹਮਣੇ
ਇੱਕ-ਦੂਜੇ ਦੇ ਹੋਏ ਨੇਹਾ ਤੇ ਰੋਹਨਪ੍ਰੀਤ, ਗੁਰੂ ਘਰ 'ਚ ਲਈਆਂ ਲਾਵਾਂ, ਵੀਡੀਓ ਆਈ ਸਾਹਮਣੇ

ਨਵੀਂ ਦਿੱਲੀ: ਬਾਲੀਵੁਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਗਾਇਕ ਰੋਹਨਪ੍ਰੀਤ ਸਿੰਘ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਦਿੱਲੀ ਵਿਖੇ ਅੱਜ ਉਹਨਾਂ ਨੇ ਗੁਰੂ ਦੀ ਹਜ਼ੂਰੀ 'ਚ ਲਾਵਾਂ ਲਈਆਂ ਤੇ ਹਮੇਸ਼ਾ ਲਈ ਇੱਕ ਦੂਸਰੇ ਦੇ ਹੋ ਗਏ। ਵਿਆਹ ਦੀ ਰਸਮ ਵਿੱਚ ਜੋੜੇ ਦੇ ਨਜ਼ਦੀਕੀ ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ।  ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਗੁਰੂ ਘਰ 'ਚ ਲਾਵਾਂ ਲੈਂਦੇ ਹੋਏ ਨਜ਼ਰ ਆ ਰਹੇ ਹਨ। ਨਵੀਂ ਵਿਆਹੀ ਜੋੜੀ ਵਿਆਹ ਤੋਂ ਬਾਅਦ ਸ਼ਾਨਦਾਰ ਰਿਸੈਪਸ਼ਨ ਪਾਰਟੀ ਲਈ ਪੰਜਾਬ ਆਵੇਗੀ।

ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਲਦੀ ਦੀਆਂ ਰਸਮਾਂ ਹੋਈਆਂ, ਜਿਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਉਸ ਦੇ ਕੁਝ ਫੈਨਜ਼ ਨੇ ਵੀ ਇਨ੍ਹਾਂ ਫੋਟੋਆਂ ਨੂੰ ਸ਼ੇਅਰ ਕੀਤਾ ਹੈ। ਹਲਦੀ ਦੀਆਂ ਤਸਵੀਰਾਂ ਵਿਚ ਰੋਹਨ ਅਤੇ ਨੇਹਾ ਕੱਕੜ ਦੋਨੋਂ ਹੀ ਪੀਲੇ ਰੰਗ ਦੇ ਕੱਪੜਿਆਂ ‘ਚ ਬਹੁਤ ਖੂਬਸੂਰਤ ਨਜ਼ਰ ਆ ਰਹੇ ਹਨ। 

ਨੇਹਾ ਕੱਕੜ ਨੇ ਹਾਲ ਹੀ ‘ਚ ਰੋਹਨਪ੍ਰੀਤ ਸਿੰਘ ਨਾਲ ਆਪਣੇ ਰਿਸ਼ਤੇ ‘ਤੇ ਮੋਹਰ ਲਾਈ ਸੀ। ਦੋਵੇਂ ਇਕ-ਦੂਜੇ ਦੀਆਂ ਤਸਵੀਰਾਂ ‘ਤੇ ਪਿਆਰ ਭਰੇ ਕੁਮੈਂਟ ਕਰ ਰਹੇ ਸਨ। 

Watch Live TV-