ਦੋਵਾਂ 'ਚੋਂ ਜਿਹੜਾ ਵੀ ਗਲਤ ਹੋਵੇਗਾ, ਓਹਦੇ ਖਿਲਾਫ ਹੋਵੇਗਾ ਸਖ਼ਤ ਐਕਸ਼ਨ: ਮਨੀਸ਼ਾ ਗੁਲਾਟੀ

ਲਹਿੰਬਰ ਹੁਸੈਨਪੁਰੀ ਦੇ ਪਰਿਵਾਰਕ ਮਸਲੇ ਦੇ ਉੱਪਰ ਮਹਿਲਾ ਕਮਿਸ਼ਨ ਵੱਲੋਂ ਲਏ ਗਏ ਸੋ-ਮੋਟੋ 'ਤੇ ਲਹਿੰਬਰ ਹੁਸੈਨਪੁਰੀ ਅੱਜ ਕਮਿਸ਼ਨ ਅੱਗੇ ਪੇਸ਼ ਹੋਏ ਜਿੱਥੇ ਉਨ੍ਹਾਂ ਆਪਣਾ ਸਾਰਾ ਪੱਖ ਰੱਖਿਆ

ਦੋਵਾਂ 'ਚੋਂ ਜਿਹੜਾ ਵੀ ਗਲਤ ਹੋਵੇਗਾ, ਓਹਦੇ ਖਿਲਾਫ ਹੋਵੇਗਾ ਸਖ਼ਤ ਐਕਸ਼ਨ: ਮਨੀਸ਼ਾ ਗੁਲਾਟੀ

ਨਵਜੋਤ ਧਾਲੀਵਾਲ/ਚੰਡੀਗੜ੍ਹ : ਲਹਿੰਬਰ ਹੁਸੈਨਪੁਰੀ ਦੇ ਪਰਿਵਾਰਕ ਮਸਲੇ ਦੇ ਉੱਪਰ ਮਹਿਲਾ ਕਮਿਸ਼ਨ ਵੱਲੋਂ ਲਏ ਗਏ ਸੋ-ਮੋਟੋ 'ਤੇ ਲਹਿੰਬਰ ਹੁਸੈਨਪੁਰੀ ਅੱਜ ਕਮਿਸ਼ਨ ਅੱਗੇ ਪੇਸ਼ ਹੋਏ ਜਿੱਥੇ ਉਨ੍ਹਾਂ ਆਪਣਾ ਸਾਰਾ ਪੱਖ ਰੱਖਿਆ, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਨੁਸਾਰ ਆਪਣਾ ਪੱਖ ਰੱਖਦਿਆਂ ਲਹਿੰਬਰ ਹੁਸੈਨਪੁਰੀ ਰੋ ਪਏ। ਲਹਿੰਬਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਪਰਿਵਾਰ ਦੇ ਅੰਦਰ ਮੇਰੀ ਸਾਲੀਆਂ ਦਾ ਤੇ ਹੋਰ ਲੋਕਾਂ ਦਾ ਬਹੁਤ ਜ਼ਿਆਦਾ ਦਖ਼ਲ ਹੈ, ਜਿਸ ਉਪਰੰਤ ਮੀਡੀਆ 'ਚ ਬਿਆਨ ਦਿੰਦਿਆਂ ਮਨੀਸ਼ਾ ਗੁਲਾਟੀ ਨੇ ਕਿਹਾ ਮਹਿਲਾ ਕਮਿਸ਼ਨ ਸਿਰਫ਼ ਔਰਤਾਂ ਲਈ ਨਹੀਂ ਹੈ। ਜਿਹੜੀਆਂ ਔਰਤਾਂ ਕਨੂੰਨਾਂ ਦਾ ਗਲਤ ਫ਼ਾਇਦਾ ਚੁਕਦਿਆਂ ਹਨ ਉਨ੍ਹਾਂ ਤੇ ਵੀ ਕਮਿਸ਼ਨ ਹਮੇਸ਼ਾਂ ਕਾਰਵਾਈ ਲਈ ਵਚਨਬੱਧ ਹੈ ਜੇ ਕਿਸੇ ਮਰਦ ਨਾਲ ਗ਼ਲਤ ਹੁੰਦਾ ਹੈ ਤਾਂ ਵੀ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ। 

ਕਮਿਸ਼ਨ ਦੀ ਚੇਅਰਪਰਸਨ ਗੁਲਾਟੀ ਨੇ ਦੱਸਿਆ ਕਿ ਓਦੋਂ ਤੱਕ ਫੈਸਲਾ ਨਹੀਂ ਲਿਆ ਜਾਵੇਗਾ ਜਦੋਂ ਤੱਕ ਉਨ੍ਹਾਂ ਦੀ ਪਤਨੀ ਦਾ ਪੱਖ ਨਹੀਂ ਸੁਣਿਆ ਜਾਵੇਗਾ।   
ਦੱਸਣਯੋਗ ਹੈ ਕਿ ਇਸ ਮੌਕੇ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੀਡੀਆ ਅਦਾਰਿਆਂ ਨੂੰ ਵੀ ਸਖ਼ਤ ਲਹਿਜ਼ੇ 'ਚ ਫਟਕਾਰ ਲਗਾਉਂਦਿਆਂ ਕਿਹਾ ਕਿ ਜਿਹੜੇ ਵੀ ਟੀਵੀ ਚੈਨਲਾਂ 'ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਬਾਰ-ਬਾਰ ਦਿਖਾਇਆ ਜਾ ਰਿਹਾ ਹੈ, ਬਿਨ੍ਹਾਂ ਉਨ੍ਹਾਂ ਦੀ ਪ੍ਰਾਈਵੇਸੀ ਦਾ ਧਿਆਨ ਰੱਖਦੇ ਹੋਏ ਉਹ ਬਹੁਤ ਹੀ ਮੰਦਭਾਗਾ ਹੈ। 

 ਇਸ ਦੇ ਨਾਲ ਹੀ ਏਸੀਪੀ ਕ੍ਰਾਈਮ ਜਲੰਧਰ ਨੂੰ ਵੀ ਕਮਿਸ਼ਨ ਵੱਲੋਂ ਜਾਣਕਾਰੀ ਦੇ ਕੇ ਲਹਿੰਬਰ ਨੂੰ ਆਪਣੇ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਦੇਣ ਦੇ ਲਈ ਕਹਿ ਦਿੱਤਾ ਗਿਆ ਹੈ।  ਕਮਿਸ਼ਨ ਅੱਗੇ ਆਪਣਾ ਪੱਖ ਰੱਖਦਿਆਂ ਲਹਿੰਬਰ ਹੁਸੈਨਪੁਰੀ ਨੇ ਕਿਹਾ ਸਾਡਾ ਇਹ ਮਸਲਾ ਸੁਲਝ ਸਕਦਾ ਹੈ ਮੇਰੇ ਆਪਣੇ ਕਈ ਇਸ ਮਾਮਲੇ ਨੂੰ ਸੁਲਝਾਉਣ ਨਹੀਂ ਦੇ ਰਹੇ।

WATCH LIVE TV