ਖੇਤੀ ਬਿੱਲਾਂ ਦਾ ਵਿਰੋਧ: ਕਿਸਾਨਾਂ ਨੇ ਜਾਨ੍ਹਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ ਰੋਕੀ,ਪੋਸਟ ਪਾਉਣ ਮਗਰੋਂ ਮੁੜ ਹੋ ਸਕੀ ਚਾਲੂ

ਫਿਲਮ ਗੁੱਡਲੱਕ ਜੈਰੀ ਦੀ ਸ਼ੂਟਿੰਗ ਦੇ ਦੌਰਾਨ ਸੈੱਟ ਉੱਤੇ ਬਾਲੀਵੁੱਡ ਅਦਾਕਾਰਾ ਜਾਨ੍ਹਵੀ ਕਪੂਰ ਨੂੰ ਕਿਸਾਨ ਸੰਗਠਨਾਂ ਦਾ ਰੋਹ ਝੱਲਣਾ ਪਿਆ.

ਖੇਤੀ ਬਿੱਲਾਂ ਦਾ ਵਿਰੋਧ: ਕਿਸਾਨਾਂ ਨੇ ਜਾਨ੍ਹਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ ਰੋਕੀ,ਪੋਸਟ ਪਾਉਣ ਮਗਰੋਂ ਮੁੜ ਹੋ ਸਕੀ ਚਾਲੂ

ਚੰਡੀਗੜ੍ਹ: ਪੰਜਾਬ ਦੇ ਬੱਸੀ ਪਠਾਣਾ ਵਿੱਚ ਬੌਲੀਵੁੱਡ ਕਲਾਕਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਇਥੇ ਫ਼ਿਲਮ ਗੁੱਡਲੱਕ ਜੈਰੀ ਦੀ ਸ਼ੂਟਿੰਗ ਦੇ ਲਈ ਪਹੁੰਚੀ ਟੀਮ ਨੂੰ ਅੰਦੋਲਨਕਾਰੀਆਂ ਨੇ ਰੋਕ ਦਿੱਤਾ। ਫਿਲਮ ਸ਼ੂਟਿੰਗ ਦੇ ਲਈ ਅਦਾਕਾਰਾ ਜਾਨ੍ਹਵੀ ਕਪੂਰ ਵੀ ਪਹੁੰਚੀ ਸੀ. ਇਸ ਘਟਨਾ ਤੋਂ ਬਾਅਦ ਫ਼ਿਲਮ ਦੀ ਯੂਨਿਟ ਦੇ ਵੱਲੋਂ ਕਿਸਾਨਾਂ ਦੇ ਮੰਨਣ ਤੱਕ ਫਿਲਮ ਦਾ ਕੰਮ ਨਹੀਂ ਕਰਨ ਦਾ ਭਰੋਸਾ ਦਿੱਤਾ ਗਿਆ. ਨਾਲ ਹੀ ਜਾਨ੍ਹਵੀ ਕਪੂਰ ਨੇ ਕਿਸਾਨਾਂ ਦੇ ਪੱਖ ਵਿੱਚ ਸੋਸ਼ਲ ਮੀਡੀਆ ਅਕਾਉਂਟ 'ਤੇ ਪੋਸਟ ਪਾਈ ਫਿਰ ਜਾ ਕੇ ਦੁਬਾਰਾ ਸ਼ੂਟਿੰਗ ਦਾ ਕੰਮ ਸ਼ੁਰੂ ਹੋ ਸਕਿਆ.
ਮਾਮਲਾ ਐਤਵਾਰ ਦਾ ਦੱਸਿਆ ਜਾ ਰਿਹਾ ਹੈ.  ਜਦੋਂ ਅਦਾਕਾਰਾ ਜਾਨ੍ਹਵੀ ਕਪੂਰ ਬੌਲੀਵੁੱਡ ਫ਼ਿਲਮ ਗੁੱਡਲਕ ਜੈਰੀ ਦੀ ਸ਼ੂਟਿੰਗ ਦੇ ਦੌਰਾਨ ਪੰਜਾਬ ਪਹੁੰਚੀ ਸੀ. ਇਸ ਦੌਰਾਨ ਕਿਸਾਨ ਅੰਦੋਲਨ ਨਾਲ ਜੁੜੇ ਨੌਜਵਾਨਾਂ ਦਾ ਗਰੁੱਪ ਉੱਥੇ ਪਹੁੰਚ ਗਿਆ. ਨੌਜਵਾਨਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਦੇ ਨਾਲ ਨਾਲ ਹੋਰ ਬਾਲੀਵੁੱਡ ਕਲਾਕਾਰਾਂ ਦੇ ਖ਼ਿਲਾਫ਼ ਵੀ ਨਾਅਰੇ ਲਗਾਏ.

ਕਿਸਾਨ ਅੰਦੋਲਨ ਦੇ ਹਮਾਇਤੀਆਂ ਵੱਲੋਂ ਕਿਹਾ ਗਿਆ ਕਿ ਪੰਜਾਬੀ ਇੰਡਸਟਰੀ ਦੇ ਸਾਰੇ ਕਲਾਕਾਰ ਅਤੇ ਅਦਾਕਾਰ ਕਿਸਾਨ ਅੰਦੋਲਨ ਦਾ ਸਾਥ ਦੇ ਰਹੇ ਹਨ. ਦੂਜੇ ਪਾਸੇ ਬਾਲੀਵੁੱਡ ਕਲਾਕਾਰ ਆਪਣੀ ਫ਼ਿਲਮਾਂ ਦੇ ਲਈ ਸ਼ੂਟਿੰਗ ਕਰਨ ਪੰਜਾਬ ਆਉਂਦੇ ਨੇ. ਪਰ ਕਿਸਾਨ ਅੰਦੋਲਨ ਦੇ ਪੱਖ ਦੇ ਬਾਰੇ ਕੁਝ ਨਹੀਂ ਕਹਿੰਦੇ। ਇਸ ਕਰਕੇ ਉਨ੍ਹਾਂ ਦੇ ਵਿੱਚ ਰੋਸ ਹੈ. ਉਨ੍ਹਾਂ ਨੇ ਕਿਹਾ ਕਿ ਜਦ ਤਕ ਕਲਾਕਾਰ ਇਸ ਅੰਦੋਲਨ ਦਾ ਪੱਖ ਨਹੀਂ ਲੈਂਦੇ ਉਦੋਂ ਤੱਕ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਹੰਗਾਮੇ ਤੋਂ ਬਾਅਦ ਫ਼ਿਲਮ ਦੀ ਯੂਨਿਟ ਨਾਲ ਸੰਬੰਧਿਤ ਲੋਕਾਂ ਨੇ ਦੱਸਿਆ ਕਿ ਉਹ ਵੀ ਕਿਸਾਨਾਂ ਦੇ ਨਾਲ ਨਹੀਂ। ਪਰ ਕਿਸਾਨ ਇਸ ਦੇ ਨਾਲ ਵੀ ਖੁਸ਼ ਨਹੀਂ ਹੋਏ. ਉੱਥੇ ਹੀ ਪੁਲਸ ਵੀ ਪਹੁੰਚੀ ਤੇ  ਬਚਾਅ ਕੀਤਾ।  ਦੂਜੇ ਪਾਸੇ ਕਿਸਾਨ ਮੰਨਣ ਨੂੰ ਤਿਆਰ ਨਹੀਂ ਸੀ. ਇਸ ਤੋਂ ਬਾਅਦ ਜਾਨ੍ਹਵੀ ਕਪੂਰ ਨੇ ਕਿਸਾਨਾਂ ਦੇ ਹੱਕ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟ ਪਾਈ. ਫਿਰ ਜਾ ਕੇ ਸ਼ੂਟਿੰਗ ਦਾ ਕੰਮ ਸ਼ੁਰੂ ਹੋ ਪਾਇਆ ਫਿਲਹਾਲ ਸ਼ੂਟਿੰਗ ਚੱਲ ਰਹੀ ਹੈ.

WATCH LIVE TV