ਪੰਜਾਬੀ ਗਾਇਕ ਲੜ੍ਹ ਰਹੇ ਨੇ ਕਿਸਾਨੀ ਹੱਕਾਂ ਲਈ ਲੜਾਈ, ਸਿੱਧੂ ਮੂਸੇਵਾਲਾ ਨੇ ਕੱਢੀ ਟਰੈਕਟਰ ਰੈਲੀ, ਜਾਣੋ ਕਿਹੜਾ ਗਾਇਕ ਕਿਥੇ ਦੇ ਰਿਹਾ ਹੈ ਧਰਨਾ

 ਅੱਜ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਪੰਜਾਬੀ ਗਾਇਕਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।   

ਪੰਜਾਬੀ ਗਾਇਕ ਲੜ੍ਹ ਰਹੇ ਨੇ ਕਿਸਾਨੀ ਹੱਕਾਂ ਲਈ ਲੜਾਈ, ਸਿੱਧੂ ਮੂਸੇਵਾਲਾ ਨੇ ਕੱਢੀ ਟਰੈਕਟਰ ਰੈਲੀ, ਜਾਣੋ ਕਿਹੜਾ ਗਾਇਕ ਕਿਥੇ ਦੇ ਰਿਹਾ ਹੈ ਧਰਨਾ
ਪੰਜਾਬੀ ਗਾਇਕ ਲੜ੍ਹ ਰਹੇ ਨੇ ਕਿਸਾਨੀ ਹੱਕਾਂ ਲਈ ਲੜਾਈ, ਸਿੱਧੂ ਮੂਸੇਵਾਲਾ ਨੇ ਕੱਢੀ ਟਰੈਕਟਰ ਰੈਲੀ, ਜਾਣੋ ਕਿਹੜਾ ਗਾਇਕ ਕਿਥੇ ਦੇ ਰਿਹਾ ਹੈ ਧਰਨਾ

ਨੀਤਿਕਾ ਮਹੇਸ਼ਵਰੀ/ ਬਜ਼ਮ ਵਰਮਾ/ ਮਾਨਸਾ/ ਸੰਭੁ ਬਾਰਡਰ: ਨਵੇਂ ਖੇਤੀ ਬਿੱਲਾਂ ਦੇ ਵਿਰੋਧ 'ਚ ਅੱਜ ਕਿਸਾਨਾਂ ਵੱਲੋਂ ਵੱਡਾ ਅੰਦੋਲਨ ਵਿੱਢਿਆ ਗਿਆ ਹੈ। ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਨੂੰ ਸੂਬੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਿਸਾਨਾਂ ਦੇ ਇਸ ਪ੍ਰਦਰਸ਼ਨ 'ਚ ਜਿਥੇ ਸਿਆਸੀ ਪਾਰਟੀਆਂ ਅੱਗੇ ਰਹੀਆਂ ਹਨ, ਉਥੇ ਹੀ ਪੰਜਾਬੀ ਗਾਇਕ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਲੈ ਕੇ ਖੜੇ ਹਨ।  ਅੱਜ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਪੰਜਾਬੀ ਗਾਇਕਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। 

ਸਿੱਧੂ ਮੂਸੇਵਾਲਾ ਦੀ ਟਰੈਕਟਰ ਰੈਲੀ-

ਮਾਨਸਾ 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਆਰ ਨੇਤ, ਅੰਮ੍ਰਿਤ ਮਾਨ, ਬਲਕਾਰ ਅਣਖੀਲਾ ਸਮੇਤ ਹੋਰ ਕਈ ਨਾਮੀ ਗਾਇਕਾਂ ਵੱਲੋਂ ਕਿਸਾਨਾਂ ਦੇ ਹੱਕ 'ਚ ਟਰੈਕਟਰ ਰੈਲੀ ਕੱਢੀ ਜਾ ਰਹੀ ਹੈ। ਇਸ ਰੈਲੀ 'ਚ ਜਿਥੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਥੇ ਹੀ ਗਾਇਕ ਵੀ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ ਤੇ ਕੇਂਦਰ ਸਰਕਾਰ ਨੂੰ ਆਰਡੀਨੈਂਸ ਰੱਦ ਕਰਨ ਦੀ ਮੰਗ ਕਰ ਰਹੇ ਹਨ। 

ਸੰਭੁ ਬਾਰਡਰ 'ਤੇ ਗਾਇਕਾਂ ਦਾ ਧਰਨਾ-

ਉਥੇ ਹੀ ਸੰਭੁ ਬਾਰਡਰ 'ਤੇ ਪੰਜਾਬੀ ਅਦਾਕਾਰ ਦੀਪ ਸਿੱਧੂ, ਪੰਜਾਬੀ ਗਾਇਕ ਸਿੱਪੀ ਗਿੱਲ ਸਮੇਤ ਕਈ ਹੋਰ ਨਾਮੀ ਗਾਇਕ ਵੀ ਕਿਸਾਨੀ ਹੱਕਾਂ ਲਈ ਲੜ੍ਹ ਰਹੇ ਹਨ ਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਹਨ। 

ਨਾਭਾ ਪਹੁੰਚੇ ਕਲਾਕਾਰ-

ਨਾਭਾ ਵਿਖੇ ਕਿਸਾਨਾਂ ਵੱਲੋਂ ਰੋਡ ਜਾਮ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ।ਇਸ ਦੌਰਾਨ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਨੌਜਵਾਨਾਂ ਵਲੋਂ ਚੱਪੇ ਚੱਪੇ ਧਰਨੇ ਲਗਾ ਕੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ।  ਓਥੇ ਪੰਜਾਬੀ ਗਾਇਕ ਹਰਭਜਨ ਮਾਨ, ਰਣਜੀਤ ਬਾਵਾ, ਕੁਲਵਿੰਦਰ ਬਿੱਲਾ, ਤਰਸੇਮ ਜੱਸਰ ਹਰਜੀਤ ਹਰਮਨ ,ਚਮਕੌਰ ਖੱਟੜਾ, ਪਹੁੰਚੇ ਹਨ। ਇਨ੍ਹਾਂ ਕਲਾਕਾਰਾਂ ਵਲੋਂ ਕਿਸਾਨਾਂ ਦੇ ਇਸ ਸੰਘਰਸ਼ ਦੀ ਹਿਮਾਇਤ ਕੀਤੀ ਜਾ ਹੈ।

Watch Live TV-