ਨੂਰ ਨੂੰ ਮਿਲਕੇ CM ਕੈਪਟਨ ਦੇ ਚਿਹਰੇ ਆਇਆ ਨੂਰ,ਹਾਸੇ ਠੱਠੇ ਵਾਲਿਆਂ ਗੱਲਾਂ ਹੋਇਆ,ਦੀਵਾਲੀ 'ਤੇ ਦਿੱਤਾ ਇਹ ਗਿਫ਼ਤ

 ਟਿਕਟਾਕ ਨਾਲ ਮਸ਼ਹੂਰ ਹੋਏ ਬਾਲ ਕਲਾਕਾਰ ਨੂਰ ਆਪਣੀ ਭੈਣ ਅਤੇ ਪਰਿਵਾਰ ਨਾਲ ਦੀਵਾਲੀ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਿਆ 

ਚੰਡੀਗੜ੍ਹ : Ticktok ਨਾਲ ਮਸ਼ਹੂਰ ਹੋਇਆ ਬਾਲ ਕਲਾਕਾਰ ਨੂਰਪ੍ਰੀਤ ਕੌਰ ਆਪਣੀ ਭੈਣ ਅਤੇ ਪਰਿਵਾਰ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਘਰ ਮਿਲਣ ਪਹੁੰਚਿਆ, ਇਸ ਮੌਕੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੀ ਮੌਜੂਦ ਸਨ,ਨੂਰ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਸੇ ਠੱਠੇ ਵਾਲੀਆਂ ਗੱਲਾਂ ਕੀਤੀ,ਮੌਕਾ ਦੀਵਾਲੀ ਦਾ ਸੀ ਇਸ ਲਈ ਮੁੱਖ ਮੰਤਰੀ ਵੱਲੋਂ ਉਸ ਨੂੰ ਮਿਠਾਈ ਵੀ ਦਿੱਤੀ ਗਈ  

ਲੌਕਡਾਊਨ ਦੌਰਾਨ ਆਪਣੇ ਟਿਕਟਾਕ ਵੀਡੀਓ ਦੇ ਜ਼ਰੀਏ ਹਾਸੇ-ਹਾਸੇ ਵਿੱਚ ਨੂਰਪ੍ਰੀਤ ਨੇ ਲੋਕਾਂ ਨੂੰ ਕੋਰੋਨਾ ਦੇ ਪ੍ਰਤੀ ਕਾਫ਼ੀ ਜਾਗਰੂਕ ਕੀਤਾ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪ ਨੂਰ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਸੀ,ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਨੂਰ ਦੇ ਕੋਰੋਨਾ ਪੋਜ਼ੀਟਿਵ ਹੋਣ ਦੀ ਖ਼ਬਰ ਮਿਲੀ ਸੀ ਤਾਂ ਉਨ੍ਹਾਂ ਨੇ ਆਪ ਫ਼ੋਨ ਕਰਕੇ ਨੂਰ ਦਾ ਹਾਲਚਾਲ ਪੁੱਛਿਆ ਸੀ 

ਨੂਰ ਅਸਲ ਵਿੱਚ ਮੋਗਾ ਦੇ ਪਿੰਡ ਭਿੰਡਰ ਕਲਾਂ ਦੀ ਲੜਕੀ ਹੈ, ਨੂਰ ਆਪਣੀ ਸ਼ਾਨਦਾਰ ਅਦਾਕਾਰੀ ਸਦਕਾ ਸੋਸ਼ਲ ਮੀਡੀਆ 'ਤੇ ਕਾਫ਼ੀ ਮਸ਼ਹੂਰ ਹੋਇਆ ਸੀ