ਪੰਜਾਬ 'ਚ ਨਹੀਂ ਖੁੱਲ੍ਹਣਗੇ ਸਿਨਮਾ ਹਾਲ,ਮਲਟੀਪਲੈਕਸ,ਇਹ ਹੈ ਵਜ੍ਹਾਂ,ਰਾਮਲੀਲਾ 'ਤੇ ਹੀ ਹੋਇਆ ਫ਼ੈਸਲਾ

ਅਨਲੌਕ-5 ਵਿੱਚ ਪੂਰੇ ਦੇਸ਼ ਵਿੱਚ 15 ਅਕਤੂਬਰ ਤੋਂ ਸਿਨਮਾ ਹਾਲ ਖੋਲਣ ਦਾ ਐਲਾਨ ਕੀਤਾ ਗਿਆ ਸੀ 

ਪੰਜਾਬ 'ਚ ਨਹੀਂ ਖੁੱਲ੍ਹਣਗੇ ਸਿਨਮਾ ਹਾਲ,ਮਲਟੀਪਲੈਕਸ,ਇਹ ਹੈ ਵਜ੍ਹਾਂ,ਰਾਮਲੀਲਾ 'ਤੇ ਹੀ ਹੋਇਆ ਫ਼ੈਸਲਾ
ਅਨਲੌਕ-5 ਵਿੱਚ ਪੂਰੇ ਦੇਸ਼ ਵਿੱਚ 15 ਅਕਤੂਬਰ ਤੋਂ ਸਿਨਮਾ ਹਾਲ ਖੋਲਣ ਦਾ ਐਲਾਨ ਕੀਤਾ ਗਿਆ ਸੀ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਜਾਰੀ ਅਨਲੌਕ-5 ਵਿੱਚ 15 ਅਕਤੂਬਰ ਤੋਂ ਸਿਨਮਾ ਹਾਲ ਖੌਲਣ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਪੰਜਾਬ ਸਰਕਾਰ ਨੇ ਫ਼ਿਲਹਾਲ ਸੂਬੇ ਵਿੱਚ ਸਿਨਮਾ ਹਾਲ,ਮਲਟੀਪਲੈਕਸ ਅਤੇ ਐਂਟਰਟੇਨਮੈਂਟ ਪਾਰਟ ਖੌਲਣ 'ਤੇ ਰੋਕ ਲੱਗਾ ਦਿੱਤੀ ਹੈ,ਕੋਵਿਡ ਨੂੰ ਲੈਕੇ ਹੋਈ ਰਿਵਿਊ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਹੈ,ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਘੱਟ ਜ਼ਰੂਰ ਹੋਏ ਪਰ ਪੂਰੀ ਤਰ੍ਹਾਂ ਨਾਲ ਖ਼ਤਮ ਨਹੀਂ ਹੋਏ ਨੇ ਇਸ ਲਈ ਸਰਕਾਰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਥੋੜ੍ਹਾ ਇੰਤਜ਼ਾਰ ਕਰਨਾ ਚਾਉਂਦੀ ਹੈ,ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਰਾਮਲੀਲਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਨਾਲ ਹੀ ਸਖ਼ਤ ਹਿਦਾਇਤਾਂ ਦਿੱਤੀਆਂ ਨੇ ਰਾਮਲੀਲਾ ਵਿੱਚ ਕੋਵਿਡ ਨਿਯਮਾਂ ਦਾ ਪਾਲਨ ਹੋਣਾ ਚਾਹੀਦਾ ਹੈ ਜਿਸ ਦੇ ਲਈ ਸੂਬਾ ਸਰਕਾਰ  ਜਲਦ ਹੀ ਦਿਸ਼ਾ ਨਿਰਦੇਸ਼ ਜਾਰੀ ਕਰਨਗੇ   

 

ਸਿਨਮਾ ਹਾਲ ਖੋਲਣ ਦੇ ਲਈ ਜਾਰੀ ਹੋਇਆ ਸਨ ਗਾਈਡ ਲਾਈਨਾਂ

 

-ਸਿਨਮਾ ਹਾਲ ਵਿੱਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਆਉਣ ਦਿੱਤਾ ਜਾਵੇਗਾ ਜਿੰਨਾਂ ਦੀ ਉਮਰ 6 ਤੋਂ 60 ਸਾਲ ਦੇ ਵਿੱਚ ਹੋਵੇਗੀ
- ਸਿਨਮਾ ਹਾਲ ਦੇ ਅੰਦਰ ਜਾਣ ਤੋਂ ਪਹਿਲਾਂ ਲੋਕਾਂ ਨੂੰ ਆਪਣੇ ਮੋਬਾਈਲ ਫ਼ੋਨ 'ਤੇ ਅਰੋਗਿਆ ਸੇਤੂ ਐੱਪ ਡਾਊਨ ਲੋਡ ਕਰਨੀ ਹੋਵੇਗੀ
- ਸਿਨਮਾ ਹਾਲ ਵਿੱਚ ਦਰਸ਼ਕਾਂ ਦੇ ਵਿੱਚ ਇੱਕ ਸੀਟ ਖ਼ਾਲੀ ਹੋਵੇਗੀ,ਹਾਲ ਦੀ ਪੂਰੀ ਸਮਰੱਥਾ ਦੇ ਮੁਤਾਬਿਕ ਸਿਰਫ਼ 50 ਫ਼ੀਸਦੀ ਲੋਕਾਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਹੋਵੇਗੀ 
- ਸਿਨਮਾ ਹਾਲ ਵਿੱਚ ਮਾਸਕ ਪਾਉਣਾ ਜ਼ਰੂਰੀ ਹੋਵੇਗਾ,ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਣਾ ਹੋਵੇਗਾ
- ਸਿਨਮਾ ਹਾਲ ਦੇ ਅੰਦਰ ਵੈਨਟੀਲੇਸ਼ਨ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ,AC ਦਾ ਤਾਪਮਾਨ 23 ਡਿਗਰੀ ਤੋਂ ਵਧ ਨਹੀਂ ਹੋਣਾ ਚਾਹੀਦਾ ਹੈ
- ਮੂਵੀ ਵੇਖਣ ਦੌਰਾਨ ਖਾਣ-ਪੀਣ ਦੀਆਂ ਚੀਜ਼ਾਂ 'ਤੇ ਪਾਬੰਦੀ ਹੋਵੇਗੀ 
- ਟਿਕਟ ਆਨ ਲਾਈਨ ਹੀ ਲੈ ਸਕਦੇ ਨੇ 
- ਹਰ ਸ਼ੋਅ ਤੋਂ ਬਾਅਦ ਸਿਨੇਮਾ ਘਰ ਦੇ ਅੰਦਰ ਸਫ਼ਾਈ ਹੋਵੇਗੀ,ਸੈਨੇਟਾਇਜ਼ ਕੀਤਾ ਜਾਵੇਗਾ
- ਸਾਰੇ ਦਰਸ਼ਕਾਂ ਨੂੰ ਸਿਨੇਮਾ ਹਾਲ ਦੇ ਅੰਦਰ ਸੈਨੇਟਾਇਜ਼ ਦੇਣ ਦੀ ਜ਼ਿੰਮੇਵਾਰੀ ਸਿਨਮਾ ਘਰ ਦੀ ਹੋਵੇਗੀ