ਲਾਕਡਾਊਨ ਦੌਰਾਨ ਪੰਜਾਬ ਵਿੱਚ ਫ਼ਿਲਮ ਸਨਅਤ ਨੂੰ ਲੈਕੇ ਆਈ ਇਹ ਵੱਡੀ ਖ਼ੁਸ਼ਖ਼ਬਰੀ !

ਨਿਯਮਾਂ ਦਾ ਪਾਲਨ ਕਰਕੇ ਪੰਜਾਬ ਵਿੱਚ ਸ਼ੂਟਿੰਗ ਦੀ ਇਜਾਜ਼ਤ 

ਲਾਕਡਾਊਨ ਦੌਰਾਨ ਪੰਜਾਬ ਵਿੱਚ ਫ਼ਿਲਮ ਸਨਅਤ ਨੂੰ ਲੈਕੇ ਆਈ ਇਹ ਵੱਡੀ ਖ਼ੁਸ਼ਖ਼ਬਰੀ !
ਨਿਯਮਾਂ ਦਾ ਪਾਲਨ ਕਰਕੇ ਪੰਜਾਬ ਵਿੱਚ ਸ਼ੂਟਿੰਗ ਦੀ ਇਜਾਜ਼ਤ

ਕੁਲਵੀਰ ਦੀਵਾਨ/ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ 2 ਮਹੀਨੇ ਤੋਂ  ਲਾਕਡਾਊਨ ਹੈ, ਇਸ ਦੌਰਾਨ ਹੋਰ ਸਨਅਤਾਂ ਵਾਂਗ ਸਭ ਤੋਂ ਬੁਰੀ ਮਾਰ ਫਿਲਮ ਅਤੇ ਟੀਵੀ ਸਨਅਤ ਨੂੰ ਝੱਲਣੀ ਪਈ ਹੈ, ਹਾਲੀਵੁੱਡ, ਬਾਲੀਵੁੱਡ, ਪਾਲੀਵੁੱਡ ਟਾਲੀਵੁੱਡ ਵਿੱਚ ਫ਼ਿਲਮਾਂ ਦੀ ਨਾ ਤਾਂ ਇੰਡੋਰ ਸ਼ੂਟਿੰਗ ਨਾ ਹੀ ਆਊਟ ਡੋਰ ਸ਼ੂਟਿੰਗ ਹੋ ਰਹੀ ਹੈ,ਸਨਅਤ ਨਾਲ ਜੁੜੇ ਮੁਲਾਜ਼ਮਾਂ ਦਾ ਵੀ ਬੁਰੀ ਹਾਲ ਹੈ, ਪਰ ਲਾਕਡਾਊਨ-4 ਵਿੱਚ ਪੰਜਾਬ ਵਿੱਚ ਜਿਸ ਤਰ੍ਹਾਂ ਕੋਰੋਨਾ ਰਿਕਵਰੀ ਰੇਟ ਵਿੱਚ ਰਿਕਾਰਡ ਸੁਧਾਰ ਹੋਇਆ ਹੈ ਉਸ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਰਿਆਇਤਾਂ ਵਿੱਚ ਫਿਲਮ ਸਨਅਤ ਲਈ ਵੀ ਚੰਗੀ ਖ਼ਬਰ ਆਈ ਹੈ, ਪੰਜਾਬ ਸਰਕਾਰ ਨੇ ਫਿਲਮਾਂ ਦੀ ਸ਼ੂਟਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ, ਪਰ ਨਾਲ ਹੀ ਪੰਜਾਬ ਸਰਕਾਰ ਨੇ ਫਿਲਮ ਸਨਅਤ ਦੇ ਲਈ ਇੰਡੋਰ ਅਤੇ ਆਊਟ ਡੋਰ ਸ਼ੂਟਿੰਗ ਦੇ ਲਈ ਕੁੱਝ ਗਾਈਡ ਲਾਈਨਾਂ ਵੀ ਤਿਆਰ ਕੀਤੀਆਂ ਨੇ, ਪੰਜਾਬ ਸਨਅਤ ਨਾਲ ਜੁੜੀਆਂ ਕਈ ਹਸਤੀਆਂ ਨੇ ਸੂਬਾ ਸਰਕਾਰ ਤੋਂ ਸ਼ੂਟਿੰਗ ਦੀ ਇਜਾਜ਼ਤ ਮੰਗੀ  ਸੀ ਜਿਸ ਤੇ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਕਿਹਾ ਫ਼ਿਲਮ ਸ਼ੂਟਿੰਗ 'ਤੇ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਰੋਕ ਨਹੀਂ ਹੈ, ਪੰਜਾਬ ਵਿੱਚ ਸ਼ੂਟਿੰਗ ਦੀ ਸ਼ੁਰੂਆਤ ਬਾਲੀਵੁੱਡ ਲਈ ਵੀ ਚੰਗੀ ਖ਼ਬਰ ਹੈ ਕਿਉਂਕਿ ਪੰਜਾਬ ਹਮੇਸ਼ਾ ਤੋਂ ਬਾਲੀਵੁੱਡ ਦੀ ਫੇਵਰਟ ਸ਼ੂਟਿੰਗ ਡੈਸਟੀਨੇਸ਼ਨ ਰਿਹਾ ਹੈ,ਪੰਜਾਬ ਵਿੱਚ ਆਮੀਰ ਖ਼ਾਨ ਅਤੇ ਹੋਰ ਕਈ ਮਸ਼ਹੂਰ ਅਦਾਕਾਰਾਂ ਦੀਆਂ ਫ਼ਿਲਮ ਸ਼ੂਟਿੰਗ  ਵੀ ਚੱਲ ਰਹੀ ਨੇ 

ਲਾਕਡਾਊਨ ਨਾਲ ਫ਼ਿਲਮ ਸਨਅਤ ਨੂੰ ਨੁਕਸਾਨ

ਫਿਲਮ ਦੇ ਜਾਣਕਾਰਾਂ ਮੁਤਾਬਿਕ ਕੋਰੋਨਾ ਵਾਇਰਸ ਦੇ ਨਾਲ ਲਾਕਡਾਊਨ ਦੀ ਵਜ੍ਹਾਂ ਕਰਕੇ ਭਾਰਤੀ ਫਿਲਮ ਸਨਅਤ ਨੂੰ ਤਕਰੀਬਨ 330 ਮਿਲੀਅਨ ਡਾਲਰ ਯਾਨੀ 2500 ਕਰੋੜ ਦਾ ਨੁਕਸਾਨ ਹੋਇਆ ਹੈ,ਲਾਕਡਾਊਨ ਦੀ ਵਜ੍ਹਾਂ ਕਰ ਕੇ ਕਈ ਵੱਡੇ ਪ੍ਰੋਜੈਕਟ ਦੀ ਫ਼ਿਲਮਾਂ ਰਿਲੀਜ਼ ਨਹੀਂ ਹੋ ਸਕੀਆਂ ਨੇ,ਪੂਰੇ ਦੇਸ਼ ਵਿੱਚ ਤਕਰੀਬਨ 9,500 ਸਿਨੇਮਾ ਘਰ ਬੰਦ ਨੇ,ਲਾਕਡਾਊਨ ਦੀ ਵਜ੍ਹਾਂ ਕਰਕੇ PVR,INOX Leisure ਵਰਗੇ ਕਈ ਮਲਟੀਪਲੈਕਸ ਦੇ ਸ਼ੇਅਰ ਵੀ ਕਾਫ਼ੀ ਹੇਠਾਂ ਪਹੁੰਚ ਚੁੱਕੇ ਨੇ, ਭਾਰਤ ਵਿੱਚ ਹਰ ਸਾਲ 1,200 ਫਿਲਮਾਂ ਰਿਲੀਜ਼ ਹੁੰਦੀਆਂ ਨੇ ਜਿਸ ਵਿੱਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ, ਹੁਣ ਜਦੋਂ ਫ਼ਿਲਮ ਹਾਲ ਖੁੱਲ੍ਹਣਗੇ ਤਾਂ ਇਸ ਵਿੱਚ ਸੋਸ਼ਲ ਡਿਸਟੈਂਸਿੰਗ ਨੂੰ ਲੈਕੇ ਕਈ ਨਿਯਮ ਬਣਾਏ ਜਾਣਗੇ, ਜੇਕਰ ਫਿਲਮ ਹਾਲ ਵਿੱਚ 50 ਫ਼ੀਸਦੀ ਦਰਸ਼ਕਾਂ ਦਾ ਨਿਯਮ ਲਾਗੂ ਹੁੰਦਾ ਹੈ ਤਾਂ ਫਿਲਮ ਸਨਅਤ ਲਈ ਇਸ ਘਾਟੇ ਨੂੰ ਪੂਰਾ ਕਰਨਾ ਅਸਾਨ ਨਹੀਂ ਹੋਵੇਗਾ, ਫਿਲਮ ਜਾਣਕਾਰਾਂ ਦਾ ਮੰਨਣਾ ਹੈ ਕੀ  ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਜਦੋਂ ਫਿਲਮ ਹਾਲ ਖੁੱਲ੍ਹਣਗੇ ਤਾਂ ਵੱਡੇ ਬਜਟ ਦੀ ਫ਼ਿਲਮ ਰਿਲੀਜ਼ ਹੋਣਾ ਮੁਸ਼ਕਿਲ ਹੈ,ਪਹਿਲਾਂ ਛੋਟੇ ਬਜਟ ਦੀਆਂ ਫਿਲਮਾਂ ਰਿਲੀਜ਼ ਕਰਕੇ ਫਿਲਮ ਨਿਰਮਾਤਾ ਜਨਤਾ ਦਾ ਮੂਡ ਜਾਣਨ ਦੀ ਕੋਸ਼ਿਸ਼ ਕਰਨਗੇ, ਸਿਰਫ਼ ਫ਼ਿਲਮ ਹੀ ਨਹੀਂ ਟੀਵੀ ਅਤੇ ਵੈੱਬ ਸਨਅਤ ਵੀ ਲਾਕਡਾਊਨ ਨਾਲ ਬੁਰੇ ਦੌਰ ਤੋਂ ਗੁਜ਼ਰ ਰਹੀ ਹੈ, ਹਾਲਾਂਕਿ ਸ਼ੂਟਿੰਗ ਦੀ ਇਜਾਜ਼ਤ ਮਿਲਣ ਤੋਂ ਬਾਅਦ ਟੀਵੀ ਸਨਅਤ ਅਤੇ ਵੈੱਬ ਨੂੰ  ਰਿਲੀਜ਼ ਨੂੰ ਲੈਕੇ ਕੋਈ ਪਰੇਸ਼ਾਨੀ ਨਹੀਂ ਆਵੇਗੀ, ਪਰ ਵੱਡਾ ਸਵਾਲ ਇਹ ਹੈ ਕੀ ਮੁੰਬਈ ਵਿੱਚ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਕਿਉਂਕਿ ਕੋਰੋਨਾ ਦੇ ਮਾਮਲੇ ਜਿਸ ਤਰ੍ਹਾਂ ਨਾਲ ਮੁੰਬਈ ਵਿੱਚ ਰੋਜ਼ਾਨਾ ਰਿਕਾਰਡ ਪੱਧਰ 'ਤੇ ਵਧ ਰਹੇ ਨੇ ਅਜਿਹੇ ਵਿੱਚ ਸ਼ੂਟਿੰਗ ਦੀ ਇਜਾਜ਼ਤ ਦੇਣਾ ਅਤੇ  ਫ਼ਿਲਮ ਹਾਲ ਖੌਲਣਾ ਸਰਕਾਰ ਦੇ ਲਈ ਕਿਸੇ ਵੱਡੀ ਚੁਨੌਤੀ ਤੋਂ ਘੱਟ ਨਹੀਂ ਹੈ