'ਨਿੱਜੀ ਸੈਂਟੀਮੈਂਟ' ਪ੍ਰਭਾਵਿਤ ਸ਼ਖ਼ਸ ਕਰੇ ਦਲਜੀਤ,ਜੈਜ਼ੀ ਖ਼ਿਲਾਫ਼ ਕੇਸ,ਅਸੀਂ ਨਹੀਂ ਕਰਾਂਗੇ,ਯੂਥ ਕਾਂਗਰਸ ਦਾ ਬਿੱਟੂ ਨੂੰ ਜਵਾਬ

ਰਵਨੀਤ ਬਿੱਟੂ ਨੇ ਯੂਥ ਕਾਂਗਰਸ ਆਗੂਆਂ ਨੂੰ ਦਲਜੀਤ ਅਤੇ ਜੈਜ਼ੀ ਬੀ ਖ਼ਿਲਾਫ਼ ਪਰਚਾ ਦਰਜ ਕਰਨ ਦੀ  ਅਪੀਲ ਕੀਤੀ ਸੀ 

'ਨਿੱਜੀ ਸੈਂਟੀਮੈਂਟ' ਪ੍ਰਭਾਵਿਤ ਸ਼ਖ਼ਸ ਕਰੇ ਦਲਜੀਤ,ਜੈਜ਼ੀ ਖ਼ਿਲਾਫ਼ ਕੇਸ,ਅਸੀਂ ਨਹੀਂ ਕਰਾਂਗੇ,ਯੂਥ ਕਾਂਗਰਸ ਦਾ ਬਿੱਟੂ ਨੂੰ ਜਵਾਬ

ਤਪਿਨ ਮਲਹੋਤਰਾ/ਚੰਡੀਗੜ੍ਹ : ਖ਼ਾਲਿਸਤਾਨ ਪੱਖੀ ਅਤੇ ਨੌਜਵਾਨਾਂ ਨੂੰ ਭੜਕਾਉਣ ਦੇ ਮਾਮਲੇ ਵਿੱਚ ਕਾਂਗਰਸ ਐੱਮਪੀ ਰਵਨੀਤ ਬਿੱਟੂ ਨੇ ਭਾਵੇਂ ਦਲਜੀਤ ਦੁਸਾਂਝ ਅਤੇ ਜੈਜ਼ੀ ਬੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤਾ ਹੈ ਪਰ ਪਾਰਟੀ ਦੇ ਅੰਦਰੋਂ ਉਨ੍ਹਾਂ ਨੂੰ ਹਿਮਾਇਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ,  ਯੂਥ ਕਾਂਗਰਸ ਨੇ ਇਸ ਮਸਲੇ 'ਤੇ ਪੂਰੀ ਤਰ੍ਹਾਂ  ਮੂੰਹ ਫ਼ੇਰ ਲਿਆ ਹੈ, ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਨਾਲ ਕਿਸੇ ਦਾ 'ਪਰਸਨਲ ਸੈਂਟੀਮੈਂਟ' ਪ੍ਰਭਾਵਿਤ ਹੰਦਾ ਹੈ ਤਾਂ ਉਹ ਕੇਸ ਦਰਜ ਕਰਵਾ ਸਕਦਾ ਹੈ ਪਰ  ਯੂਥ ਕਾਂਗਰਸ ਦਲਜੀਤ ਅਤੇ ਜੈਜ਼ੀ ਬੀ ਖ਼ਿਲਾਫ਼ ਕੋਈ ਵੀ ਕੇਸ ਦਰਜ ਨਹੀਂ ਕਰਵਾਏਗੀ, ਉਨ੍ਹਾਂ ਕਿਹਾ ਪਰਚੇ ਦੀ ਸਿਆਸਤ ਤੋਂ ਚੰਗਾ ਹੋਵੇਗਾ ਕਿ ਇਸ 'ਤੇ ਨੌਜਵਾਨਾਂ ਵਿੱਚ ਡਿਬੇਟ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ,  ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਸਾਫ਼ ਕੀਤਾ ਕਿ ਪਰਚਿਆ ਨਾਲ ਗ਼ਲਤ ਮੈਸੇਜ ਜਾਵੇਗਾ ਲੋਕਾਂ ਦੀ ਭਾਵਨਾਵਾਂ ਭੜਕਣਗੀਆਂ ਅਤੇ ਅਕਾਲੀ ਦਲ ਇਸ ਦਾ ਫ਼ਾਇਦਾ ਚੁੱਕ ਸਕਦਾ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਢਿੱਲੋਂ ਕਿਹਾ ਇਸ ਨਾਲ ਗਾਇਕਾਂ ਦੀ ਫਰੀਡਮ ਆਫ਼ ਸਪੀਚ ਵੀ ਪ੍ਰਭਾਵਿਤ ਹੋਵੇਗੀ,  ਦਲਜੀਤ ਦੁਸਾਂਝ ਦਾ ਬਚਾਅ ਕਰਦੇ ਹੋਏ ਬਰਿੰਦਰ ਢਿੱਲੋਂ ਨੇ ਕਿਹਾ ਜਿਸ ਗਾਣੇ ਨੂੰ ਲੈਕੇ ਵਿਵਾਦ ਹੈ ਉਹ ਫ਼ਿਲਮ ਪੰਜਾਬ 1984 'ਤੇ ਅਧਾਰਿਤ ਸੀ, ਜੋ ਕਿ ਇੱਕ ਕੋੜੀ ਸਚਾਈ ਹੈ, ਬਹੁਤ ਕਤਲੇਆਮ ਹੋਇਆ ਹੈ,ਦਲਜੀਤ ਦੁਸਾਂਝ ਨੇ ਜਿਹੜਾ ਗਾਣਾ ਗਾਇਆ ਸੀ ਉਸ ਨੂੰ ਸੈਂਸਰ ਬੋਰਡ ਨੇ ਮਨਜ਼ੂਰੀ ਦਿੱਤੀ ਸੀ  

 

 ਰਵਨੀਤ ਬਿੱਟੂ ਦਾ ਕਿ ਕਹਿਣਾ ਸੀ ?

ਰਵਨੀਤ ਬਿੱਟੂ ਨੇ ਲੁਧਿਆਣਾ ਦੇ ਕਮਿਸ਼ਨਰ ਨੂੰ ਦਲਜੀਤ ਅਤੇ ਜੈਜ਼ੀ ਬੀ ਖਿਲਾਫ਼ ਗਾਣਿਆਂ ਦੇ ਜ਼ਰੀਏ ਖ਼ਾਲਿਸਤਾਨ ਦੀ ਹਿਮਾਇਤ ਅਤੇ ਨੌਜਵਾਨਾਂ ਨੂੰ ਭੜਕਾਉਣ ਦੀ  ਸ਼ਿਕਾਇਤ ਦਰਜ ਕਰਵਾਈ ਸੀ, ਇਸ ਤੋਂ ਪਹਿਲਾਂ ਬਿੱਟੂ ਨੇ  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਖ਼ਾਲਿਸਤਾਨ ਦੇ ਮੁੱਦੇ 'ਤੇ ਨੌਜਵਾਨਾਂ ਨੂੰ ਭੜਕਾਉਣ ਅਤੇ ਗੁਮਰਾਹ ਕਰਨ ਦੇ ਮਾਮਲੇ ਵਿੱਚ ਦਲਜੀਤ,ਜੈਜ਼ੀ ਬੀ ਦੇ ਨਾਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਵੀ ਮਾਮਲਾ ਦਰਜ ਹੋਏ,ਇਸ ਦੇ ਨਾਲ ਬਿੱਟੂ ਨੇ ਕਾਂਗਰਸ ਦੇ ਵਰਕਰਾਂ ਨੂੰ ਅਪੀਲ ਕੀਤੀ ਸੀ ਕਿ ਉਹ ਜੈਜ਼ੀ ਅਤੇ ਦਲਜੀਤ ਦੁਸਾਂਝ ਖ਼ਿਲਾਫ਼ ਸੂਬੇ ਦੇ ਸਾਰੇ ਥਾਣਿਆਂ ਵਿੱਚ ਸ਼ਿਕਾਇਤ ਦਰਜ ਕਰਵਾਉਣ, ਜਿਸ ਨੂੰ ਯੂਥ ਕਾਂਗਰਸ ਨੇ ਖ਼ਾਰਿਜ ਕਰ ਦਿੱਤਾ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਬਿੱਟੂ ਨੇ ਤਾਂ ਦੋਵਾਂ ਗਾਇਕਾਂ ਨੂੰ ਪੰਜਾਬ ਵਿੱਚ ਦਾਖ਼ਲ ਹੋਣ ਦੀ ਚੁਨੌਤੀ ਤੱਕ ਦਿੱਤੀ ਸੀ  

ਦਲਜੀਤ ਦਾ ਬਿੱਟੂ ਨੂੰ ਜਵਾਬ 

ਸੋਸ਼ਲ ਮੀਡੀਆ 'ਤੇ ਗਾਇਕ ਦਲਜੀਤ ਦੁਸਾਂਝ ਅਤੇ ਜੈਜ਼ੀ ਬੀ ਵੱਲੋਂ ਗਾਏ 2 ਗਾਣਿਆਂ ਨੂੰ ਲੈਕੇ ਵੱਡਾ ਵਿਵਾਦ ਖੜਾਂ ਹੋਣ ਤੋਂ ਬਾਅਦ  ਦਲਜੀਤ ਦੌਸਾਂਝ ਸਾਹਮਣੇ ਆਏ ਸਨ,ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਕਿਹਾ ਸੀ ਕਿ "ਕਾਂਗਰਸ ਦੇ ਐੱਮਪੀ ਰਵਨੀਤ ਬਿੱਟੂ ਨੂੰ ਕੋਈ ਗ਼ਲਤ ਫ਼ੈਮੀ ਹੋਈ ਹੈ, ਮੈਂ ਜਿਹੜਾ ਗਾਣਾ ਗਾਇਆ ਉਹ ਕੋਈ ਨਵਾਂ ਨਹੀਂ ਹੈ ਬਲਕਿ 2014 ਵਿੱਚ ਰਿਲੀਜ਼ ਹੋਈ  ਫ਼ਿਲਮ 'ਪੰਜਾਬ 1984' ਦਾ ਗੀਤ  ਸੀ ਜਿਸ ਨੂੰ ਸੈਂਸਰ ਬੋਰਡ ਨੇ ਮਨਜ਼ੂਰੀ ਦਿੱਤੀ ਸੀ, ਸਿਰਫ਼ ਇਨ੍ਹਾਂ ਹੀ ਨਹੀਂ ਦਲਜੀਤ ਨੇ ਕਿਹਾ ਸੀ ਇਸ ਫ਼ਿਲਮ ਨੂੰ ਕੌਮੀ ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ ਜੇਕਰ ਇਸ ਵਿੱਚ ਅਜਿਹਾ ਕੁੱਝ ਵੀ ਗਲਤ ਸੀ ਤਾਂ ਸੈਂਸਰ ਬੋਰਡ ਨੇ ਇਸ ਨੂੰ ਰੋਕਿਆ ਕਿਉਂ ਨਹੀਂ,ਦਲਜੀਤ ਦੁਸਾਂਝ  ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਗਾਣੇ ਨੂੰ ਲੈਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ,ਪਰ ਇਹ ਹੁਣ ਕਿਉਂ ਕੀਤਾ ਗਿਆ ਹੈ ਇਸ ਨੂੰ ਹੁਣ ਕਿਉਂ ਮੁੱਦਾ ਬਣਾਇਆ ਜਾ ਰਿਹਾ ਉਨ੍ਹਾਂ ਨੂੰ ਨਹੀਂ ਪਤਾ,ਦਲਜੀਤ ਦੌਸਾਂਝ ਨੇ ਕਿਹਾ ਸ਼ਾਇਦ ਇਸ ਵੀਡੀਓ ਦੇ ਜ਼ਰੀਏ ਉਹ ਹੁਣ ਰਵਨੀਤ ਬਿੱਟੂ ਸਾਹਮਣੇ ਇਹ ਮੁੱਦਾ ਕਲੀਅਰ ਕਰ ਸਕੇ ਹੋਣ, ਦਲਜੀਤ ਦੁਸਾਂਝ  ਨੇ ਇਸ ਮੁੱਦੇ 'ਤੇ ਲੋਕਾਂ ਦੀ ਰਾਏ ਵੀ ਮੰਗੀ"