ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਕੀਤਾ ਖੇਤੀ ਬਿੱਲਾਂ ਦਾ ਵਿਰੋਧ, ਸੰਨੀ ਦਿਓਲ 'ਤੇ ਕੱਢੀ ਭੜਾਸ
Advertisement

ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਕੀਤਾ ਖੇਤੀ ਬਿੱਲਾਂ ਦਾ ਵਿਰੋਧ, ਸੰਨੀ ਦਿਓਲ 'ਤੇ ਕੱਢੀ ਭੜਾਸ

ਸੋਸ਼ਲ ਮੀਡੀਆ 'ਤੇ ਆਪਣਾ ਬਿਆਨ ਜਾਰੀ ਕਰ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। 

ਫਾਈਲ ਫੋਟੋ

ਬਜ਼ਮ ਵਰਮਾ/ ਚੰਡੀਗੜ੍ਹ: ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ, ਜਿਸ ਦਾ ਸਮਰਥਨ ਪੰਜਾਬੀ ਗਾਇਕ ਤੇ ਅਦਾਕਾਰ ਵੀ ਕਰ ਰਹੇ ਹਨ। ਹੁਣ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਦੀਪ ਸਿੱਧੂ ਨੇ ਵੀ ਸੋਸ਼ਲ ਮੀਡੀਆ 'ਤੇ ਆਪਣਾ ਬਿਆਨ ਜਾਰੀ ਕਰ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। 

 

Posted by Deep Sidhu on Tuesday, 22 September 2020

ਉਹਨਾਂ ਫੇਸਬੁੱਕ 'ਤੇ ਲਾਈਵ ਹੋ ਕੇ ਕਿਹਾ ਕਿ ਸਾਰੇ ਕਿਸਾਨ ਭਰਾਵਾਂ ਅਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਪੰਜਾਬ ਬੰਦ ਕਰਨਾ ਹੈ ਤਾਂ ਪੂਰਾ ਕਰੋ, ਪਟਿਆਲਾ ਬਠਿੰਡਾ ਦੇ ਅੰਦਰ ਚੱਕਾ ਜਾਮ ਕਰਨ ਨਾਲ ਕੁਝ ਨਹੀਂ ਹੋਵੇਗਾ। ਆਉਣ ਵਾਲੀ 25 ਤਾਰੀਖ ਨੂੰ ਸੰਭੂ ਬਾਰਡਰ ਸੀਲ ਕਰਨ ਲਈ ਉਹ ਖੁਦ ਕਿਸਾਨਾਂ ਨਾਲ ਪਹੁੰਚਣਗੇ। 

ਸਿੱਧੂ ਨੇ ਸੰਨੀ ਦਿਓਲ 'ਤੇ ਵਾਰ ਕਰਦਿਆਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਸੀ ਮੇਰਾ ਇਸਤੇਮਾਲ ਕੀਤਾ ਜਾਵੇਗਾ, ਜਿਨ੍ਹਾਂ ਲੋਕਾਂ ਨੇ ਭਾਜਪਾ ਨੂੰ ਵੋਟ ਦਿੱਤਾ ਹੈ ਉਹਨਾਂ ਦਾ ਵੀ ਇਸ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਹੈ। ਹਾਲਾਂਕਿ ਹੁਣ ਇਕਜੁਟ ਹੋਣ ਦੀ ਲੋੜ ਹੈ ਤੇ ਪੂਰੀ ਤਰਾਂ ਲੜਾਈ ਲੜਨ ਦੀ ਲੋੜ ਹੈ। 

ਕਿਸਾਨਾਂ ਵੱਲੋ ਰੋਸ ਪ੍ਰਦਰਸ਼ਨ-

ਰਾਜਸਭਾ 'ਚ 3 ਖੇਤੀ ਬਿੱਲ ਪਾਸ ਹੋਣ ਮਗਰੋਂ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਹੋਰ ਵੱਧ ਗਿਆ ਹੈ। ਲਗਾਤਾਰ ਕਿਸਾਨ ਸੂਬੇ ਭਰ 'ਚ ਕੇਂਦਰ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕਰ ਕਿਸਾਨ ਮਾਰੂ ਨੀਤੀਆਂ ਨੂੰ ਉਜਾਗਰ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਇਹਨਾਂ ਆਰਡੀਨੈਸ ਨੂੰ ਰੱਦ ਕੀਤਾ ਜਾਵੇ। 

 Watch Live Tv-

Trending news