ਪੰਜਾਬੀ ਗੀਤਕਾਰ Sharry Maan ਦੀ ਇੰਗਲੈਂਡ ਵਾਲੀ ਪ੍ਰੇਮਿਕਾ ਪਹੁੰਚੀ ਭਾਰਤ, ਸੋਸ਼ਲ ਮੀਡੀਆ 'ਤੇ ਖੁਦ ਦਿੱਤੀ ਜਾਣਕਾਰੀ

ਪੰਜਾਬੀ ਸਿੰਗਰ ਸ਼ੈਰੀ ਮਾਨ ਪੰਜਾਬ ਮਿਊਜ਼ਿਕ ਇੰਡਸਟਰੀ ਦੇ ਚਰਚਿਤ ਗਾਇਕਾਂ ਵਿੱਚੋਂ ਇੱਕ ਹੈ, ਇਸ ਦੇ ਨਾਲ ਹੀ ਉਹ ਨਿੱਜੀ ਜ਼ਿੰਦਗੀ ਵਿੱਚ ਇੱਕ ਖੁਸ਼ਦਿਲ ਸ਼ਖਸੀਅਤ ਵਜੋਂ ਵੀ ਜਾਣਿਆ ਜਾਂਦਾ ਹੈ। 

ਪੰਜਾਬੀ ਗੀਤਕਾਰ Sharry Maan ਦੀ ਇੰਗਲੈਂਡ ਵਾਲੀ ਪ੍ਰੇਮਿਕਾ ਪਹੁੰਚੀ ਭਾਰਤ, ਸੋਸ਼ਲ ਮੀਡੀਆ 'ਤੇ ਖੁਦ ਦਿੱਤੀ ਜਾਣਕਾਰੀ

ਚੰਡੀਗੜ੍ਹ: ਪੰਜਾਬੀ ਸਿੰਗਰ ਸ਼ੈਰੀ ਮਾਨ ਪੰਜਾਬ ਮਿਊਜ਼ਿਕ ਇੰਡਸਟਰੀ ਦੇ ਚਰਚਿਤ ਗਾਇਕਾਂ ਵਿੱਚੋਂ ਇੱਕ ਹੈ, ਇਸ ਦੇ ਨਾਲ ਹੀ ਉਹ ਨਿੱਜੀ ਜ਼ਿੰਦਗੀ ਵਿੱਚ ਇੱਕ ਖੁਸ਼ਦਿਲ ਸ਼ਖਸੀਅਤ ਵਜੋਂ ਵੀ ਜਾਣਿਆ ਜਾਂਦਾ ਹੈ। ਸ਼ੈਰੀ ਮਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਅਸਕਰ ਹੀ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਹਸਾਉਣ ਦੇ ਨਾਲ ਉਨ੍ਹਾਂ ਨਾਲ ਕਨੈਕਟ ਰਹਿਣ ਦੀ ਪੂਰੀ ਕੋਸ਼ਿਸ਼ ਕਰਦਾ ਹੈ।

ਹੁਣ ਸ਼ੈਰੀ ਮਾਨ ਨੇ ਆਪਣੇ Facebook ਅਕਾਊਂਟ 'ਤੇ ਬੀਤੇ ਦਿਨੀਂ ਇੱਕ ਪੋਸ਼ਟ ਸ਼ੇਅਰ ਕੀਤੀ ਸੀ, ਜਿਸ ਨੇ ਉਨ੍ਹਾਂ ਦੇ ਫੈਨਸ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦਈਏ ਕਿ ਸ਼ੈਰੀ ਮਾਨ ਨੇ ਆਪਣੇ Facebook ਅਕਾਉਂਟ 'ਤੇ ਇੱਕ ਟੈਕਸਟ ਪੋਸ਼ਟ ਸ਼ੇਅਰ ਕੀਤੀ ਸੀ, ਜਿਸ 'ਚ ਗਾਇਕਾ ਨੇ ਕਿਹਾ ਕਿ ਕੱਲ੍ਹ ਇੰਗਲੈਂਡ ਤੋਂ ਉਸ ਦੀ ਪ੍ਰੇਮਿਕਾ ਆ ਰਹੇਗੀ। ਉਹ ਵੀ ਬਹੁਤ ਲੰਬੇ ਇੰਤਜ਼ਾਰ ਤੋਂ ਬਾਅਦ। 

ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲਾਂਕਿ ਉਹ ਕੱਲ੍ਹ ਆਉਣ ਵਾਲੀ ਹੈ, ਪ੍ਰਸ਼ੰਸਕ ਅੱਜ ਉਸ ਨੂੰ ਵਧਾਈ ਦੇ ਸਕਦੇ ਹਨ। ਅੱਗੋਂ, ਉਸ ਨੇ ਇੱਕ ਵਾਰ ਆਪਣੀ ਪ੍ਰੇਮਿਕਾ ਦੇ ਇੰਗਲੈਂਡ ਪਹੁੰਚਣ 'ਤੇ ਸਾਰਿਆਂ ਲਈ ਪਾਰਟੀ ਦਾ ਪ੍ਰਬੰਧ ਕਰਨ ਦਾ ਵਾਅਦਾ ਵੀ ਕੀਤਾ। ਕੈਪਸ਼ਨ ਵਿੱਚ ਸ਼ੈਰੀ ਮਾਨ ਨੇ ਪ੍ਰਸ਼ੰਸਕਾਂ ਨੂੰ ਪਾਰਟੀ ਲਈ ਥਾਂ ਨੂੰ ਅੰਤਿਮ ਰੂਪ ਦੇਣ ਲਈ ਕਿਹਾ। ਸ਼ੈਰੀ ਮਾਨ ਨੇ ਗਲ੍ਹਾਂ-ਗਲ੍ਹਾਂ 'ਚ ਆਪਣੇ ਧੋਖੇ ਬਾਰੇ ਵੀ ਕਿਹਾ, "ਹਾਂ ਪਾਰਟੀ ਦੱਸੋ ਕਿੱਥੇ ਲੈਣੀ ਆ। ਬੱਸ ਆ ਜਾਵੇ ਧੋਖਾ ਬਹੁਤ ਹੋ ਰਿਹਾ ਫੱਕਰ ਬੰਦਿਆਂ ਦੇ ਨਾਲ। ਕਮੈਂਟ 'ਚ ਆਪਣੀ ਭਾਬੀ ਲਾਈ ਕੁਝ ਲਿਖੋ ਤਾਂ ਜੋ ਉਹ ਜਲਦੀ ਆ ਜਾਏ।"

ਦੱਸ ਦਈਏ ਕਿ ਅੱਜ ਸ਼ੈਰੀ ਮਾਨ ਨੇ ਆਪਣੇ  Facebook ਅਕਾਊਂਟ ਇੱਕ ਨਵੀਂ ਪੋਸਟ ਸ਼ੇਅਰ ਕਰਦਿਆ ਕਿਹਾ ਕਿ ਇੰਗਲੈਂਡ ਵਾਲੀ ਭਾਬੀ ਆ ਗਈ ਹੈ, ਤੇ ਇਸ ਨੂੰ ਤੁਸੀ ਆਪਣੀਆਂ ਦੁਆਵਾਂ ਦੇਵੋਂ।