ਪੰਜਾਬੀ ਅਦਾਕਾਰਾਂ Sonam Bajwa ਨੇ ਸਾਈਬਰ ਕਰਾਇਮ ਦੇ ਖ਼ਿਲਾਫ਼ ਚੁੱਕੀ ਆਵਾਜ਼,ਸ਼ੇਅਰ ਕੀਤੀ ਨਕਲੀ ਚੈੱਟ

ਸੋਨਮ ਬਾਜਵਾ ਪੰਜਾਬ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾਂ

ਪੰਜਾਬੀ ਅਦਾਕਾਰਾਂ Sonam Bajwa ਨੇ ਸਾਈਬਰ ਕਰਾਇਮ ਦੇ ਖ਼ਿਲਾਫ਼ ਚੁੱਕੀ ਆਵਾਜ਼,ਸ਼ੇਅਰ ਕੀਤੀ ਨਕਲੀ ਚੈੱਟ
ਸੋਨਮ ਬਾਜਵਾ ਪੰਜਾਬ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾਂ

ਦਿੱਲੀ : ਸੈਲੀਬ੍ਰਿਟੀਜ਼ ਦੇ ਨਾਂ 'ਤੇ ਫਰਾਡ ਕਰਨਾ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਨਾਂ ਦੀ ਫੇਕ ਆਈਡੀ (ID) ਅੱਜ ਕੱਲ ਆਮ ਹੋ ਗਈ ਹੈ, ਅਕਸਰ ਸੈਲੀਬ੍ਰਿਟੀ ਇਨ੍ਹਾਂ ਚੀਜ਼ਾਂ ਨੂੰ ਇਗਨੋਰ ਕਰਦੇ ਨੇ, ਪਰ ਇਹ ਹੈ ਤਾਂ ਇੱਕ ਜੁਰਮ ਹੀ, ਇਸ ਲਈ ਪੰਜਾਬੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ( Sonam Bajwa) ਨੇ ਅਜਿਹੇ ਲੋਕਾਂ ਖ਼ਿਲਾਫ਼ ਆਪਣੀ ਆਵਾਜ਼ ਚੁੱਕੀ ਹੈ, ਉਨ੍ਹਾਂ ਨੇ # CyberBullyingShouldStop ਦੇ ਨਾਲ ਇੱਕ ਅਜਿਹਾ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ ਜੋ ਕਾਫ਼ੀ ਵਾਇਰਸ ਹੋ ਰਿਹਾ ਹੈ,ਇਸ ਪੋਸਟ ਦੇ ਨਾਲ ਹੀ ਸੋਨਮ ਬਾਜਵਾ ਨੇ ਇੱਕ ਨਵੀਂ ਚਰਚਾ ਸੋਸ਼ਲ ਮੀਡੀਆ 'ਤੇ ਸ਼ੁਰੂ ਕਰ ਦਿੱਤੀ ਹੈ

 

ਆਪਣੀ ਆਵਾਜ਼ ਚੁੱਕਣ ਦੇ ਲਈ ਸੋਨਮ ਬਾਜਵਾ ਨੇ ਫ਼ਰਜ਼ੀ ਚੈੱਟ ਦੇ ਇੱਕ ਸਕ੍ਰੀਨਸ਼ਾਟ ਨੂੰ ਇੰਸਟਰਾਗਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਕਿਵੇਂ ਕਿਸੇ ਨੇ ਇੰਜਾਯਮੈਂਟ ਦੇ ਲਈ ਉਨ੍ਹਾਂ ਦੇ ਨਾਂ ਦੀ ਦੁਰਵਰਤੋਂ ਕੀਤੀ, ਜਿਵੇਂ ਹੀ ਇਸ 'ਤੇ ਉਨ੍ਹਾਂ ਦੀ ਨਜ਼ਰ ਗਈ ਉਨ੍ਹਾਂ ਨੇ ਇਸ ਨੂੰ ਲੁਕਾਉਣ ਦੀ ਥਾਂ ਇਸ ਨੂੰ ਫ਼ੌਰਨ ਇੰਸਟਰਾਗਰਾਮ 'ਤੇ ਸ਼ੇਅਰ ਕੀਤਾ

ਨਕਲੀ ਚੈੱਟ ਦਾ ਸਕ੍ਰੀਨਚੈੱਟ ਸਾਂਝਾ ਕਰਦੇ ਹੋਏ ਸੋਨਮ ਨੇ ਕਿਹਾ 'ਕਿ ਇਹ ਉਨ੍ਹਾਂ ਖਾਤਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਮੇਰੇ ਬਾਰੇ ਫਰਜ਼ੀ ਇੰਸਟਰਾ ਬਣਾਏ ਨੇ, ਮੈਨੂੰ ਯਕੀਨ ਨਹੀਂ ਹੈ ਕਿ ਇਸ ਨੂੰ ਦੂਜਿਆਂ ਦੇ ਨਾਲ ਕਰਨਾ ਉਨ੍ਹਾਂ ਦੇ ਲਈ ਸਿਰਫ਼ ਮਜ਼ਾਕ ਹੈ ਜਾਂ ਫ਼ਿਰ ਇਸ ਦੇ ਪਿੱਛੇ ਕੋਈ ਏਜੰਡਾ ਹੈ, ਪਰ ਇਹ ਜਾਣ ਕੇ ਬਹੁਤ ਦੁੱਖ ਹੁੰਦਾ ਹੈ ਕਿ ਕੁੱਝ ਲੋਕ ਇਸ ਤਰ੍ਹਾਂ ਦੇ ਕੰਮਾਂ ਦੇ ਪਿੱਛੇ  ਲੁੱਕ ਜਾਂਦੇ ਅਤੇ ਇਹ ਸਭ ਕਰਦੇ ਨੇ'

ਸੋਨਮ ਬਾਜਵਾ ਨੇ ਕਿਹਾ ਕੁੱਝ ਲੋਕਾਂ ਦਾ ਜੀਵਨ ਝੂਠ ਅਤੇ ਨਫ਼ਰਤ ਨਾਲ ਭਰਿਆ ਹੈ, ਰੱਬ ਤੁਹਾਨੂੰ ਚੰਗੀ ਮੱਤ ਦੇਵੇ 'ਤੇ ਦੂਜਿਆਂ ਦੀ ਇੱਜ਼ਤ ਕਰਨੀ ਸਿਖਾਵੇ, ਸੋਨਮ ਬਾਜਵਾ ਨੇ ਕਿਹਾ ਮੈਂ ਤੁਹਾਡੇ ਸਭ ਨੂੰ ਬੇਨਤੀ ਕਰਦੀ ਹਾਂ ਕਿ ਅਜਿਹੇ ਖ਼ਾਤਿਆਂ ਨੂੰ ਰਿਪੋਰਟ ਕਰੋ, ਭਾਵੇਂ ਉਹ ਕਿਸੇ ਹੋਰ ਦੇ ਨਾਲ ਅਜਿਹਾ ਕਰ ਰਹੇ ਹੋਣ, # CyberBullyingShouldStop