ਗਾਇਕ ਅਮ੍ਰਿਤ ਮਾਨ ਵੀ ਫਸਿਆ ਕਾਨੂੰਨ ਦੇ ਸ਼ਿਕੰਜੇ ਵਿੱਚ,ਹਿੰਸਕ ਗਾਣੇ ਗਾਉਣ 'ਤੇ ਬਠਿੰਡਾ 'ਚ ਮਾਮਲਾ ਦਰਜ

ਹਾਈਕੋਰਟ ਦੇ ਵਕੀਲ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ 

ਗਾਇਕ ਅਮ੍ਰਿਤ ਮਾਨ ਵੀ ਫਸਿਆ ਕਾਨੂੰਨ ਦੇ ਸ਼ਿਕੰਜੇ ਵਿੱਚ,ਹਿੰਸਕ ਗਾਣੇ ਗਾਉਣ 'ਤੇ ਬਠਿੰਡਾ 'ਚ ਮਾਮਲਾ ਦਰਜ
ਹਾਈਕੋਰਟ ਦੇ ਵਕੀਲ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ

ਗੋਬਿੰਦ ਸੈਣੀ/ਬਠਿੰਡਾ: ਹਿੰਸਕ ਗਾਣਿਆਂ ਦੇ ਖਿਲਾਫ਼ ਪੰਜਾਬ ਹਰਿਆਣਾ ਹਾਈਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਸਖ਼ਤੀ ਦਾ ਮਾਮਲਾ ਸਾਹਮਣੇ ਆਇਆ ਹੈ, ਮਸ਼ਹੂਰ ਪੰਜਾਬ ਗਾਇਕ ਅਮ੍ਰਿਤ ਮਾਨ ਦੇ ਖ਼ਿਲਾਫ਼ ਬਠਿੰਡਾ ਵਿੱਚ ਗੈਂਗਸਟਰ ਕਲਚਰ ਨੂੰ ਵਧਾਵਾਂ ਦੇਣ ਵਾਲੇ ਗਾਣੇ ਗਾਉਣ ਦਾ ਮਾਮਲਾ ਦਰਜ ਹੋਇਆ ਹੈ,ਅਮ੍ਰਿਤ ਮਾਨ ਦੇ ਖ਼ਿਲਾਫ਼ ਧਾਰਾ 294,504 ਅਧੀਨ ਮਾਮਲਾ ਦਰਜ ਕੀਤਾ ਹੈ,ਚੰਡੀਗੜ੍ਹ ਦੇ ਵਕੀਲ ਐੱਚ ਸੀ ਅਰੋੜਾ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਗਈ ਸੀ,ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਬਠਿੰਡਾ ਪੁਲਿਸ ਨੇ ਅਮ੍ਰਿਤ ਮਾਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ 

ਹੁਣ ਤੱਕ ਕਿਹੜੇ ਗਾਇਕਾਂ ਖਿਲਾਫ਼ ਮਾਮਲੇ ਦਰਜ ?

ਅਮ੍ਰਿਤ ਮਾਨ ਤੋਂ ਪਹਿਲਾਂ ਪੰਜਾਬ ਦੇ 2 ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਦੇ ਖਿਲਾਫ਼ ਵੀ ਹਿੰਸਕ ਗਾਣੇ ਗਾਉਣ ਨੂੰ ਲੈਕੇ ਮਾਮਲੇ ਦਰਜ ਹੋ ਚੁੱਕੇ ਨੇ, ਦੋਵਾਂ ਖਿਲਾਫ਼ ਮਾਨਸਾ ਵਿੱਚ  ਮਾਮਲਾ ਦਰਜ ਹੋਇਆ ਸੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਦੋਵੇਂ ਗਾਇਕਾਂ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ,ਆਪਣੇ ਖ਼ਿਲਾਫ ਹਿੰਸਕ ਗਾਣੇ ਗਾਉਣ ਦੇ ਇਲਜ਼ਾਮਾਂ ਤੋਂ  ਬਾਅਦ ਸਿੱਧੂ ਮੂਸੇਵਾਲਾ ਨੇ ਆਪਣੇ ਇੱਕ ਪ੍ਰੋਗਰਾਮ ਵਿੱਚ ਪੰਜਾਬ ਸਰਕਾਰ ਤੋਂ ਸਵਾਲ ਪੁੱਛੇ ਸਨ ਕੀ ਜੇਕਰ ਹਿੰਸਕ ਗਾਣਿਆਂ ਦਾ ਇਨ੍ਹਾਂ ਜ਼ਿਆਦਾ ਅਸਰ ਹੁੰਦਾ ਹੈ ਤਾਂ ਪੰਜਾਬ ਸਰਕਾਰ ਹਥਿਆਰਾਂ ਦੇ ਲਾਇਸੈਂਸ ਕਿਉਂ ਨਹੀਂ ਕੈਂਸਰ ਕਰ ਦਿੰਦੀ ਹੈ, ਸਿੱਧੂ ਮੂਸੇਵਾਲੇ ਨੇ ਇਹ ਵੀ ਸਾਫ਼ ਕੀਤਾ ਸੀ ਕੀ ਉਸ ਨੇ ਕਦੇ ਵੀ ਨਸ਼ੇ ਨੂੰ ਪਰਮੋਟ ਕਰਨ ਵਾਲੇ ਗਾਣੇ ਨਹੀਂ ਗਾਏ ਨੇ, ਮੂਸੇਵਾਲਾ ਨੇ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਠੇਕਿਆਂ ਨੂੰ ਲੈਕੇ ਵੀ ਸਵਾਲ ਚੁੱਕੇ ਸਨ ਸਿਰਫ਼ ਇਨ੍ਹਾਂ ਹੀ ਨਹੀਂ ਮੂਸੇਵਾਲਾ ਨੇ ਕਿਹਾ ਸੀ ਕੁੱਝ ਲੋਕ ਉਨ੍ਹਾਂ ਖਿਲਾਫ਼ ਸਾਜਿਸ਼ ਕਰ ਰਹੇ ਜਿਨ੍ਹਾਂ ਦਾ ਕਢਾ ਉਹ ਜਲਦ ਹੀ ਕੱਢਣਗੇ,ਮੂਸੇਵਾਲ ਨੇ ਸੈਂਸਰ ਬੋਰਡ ਨੂੰ ਵੀ ਸਵਾਲ ਕੀਤਾ ਸੀ ਕੀ ਜੇਕਰ ਉਨ੍ਹਾਂ ਵੱਲੋਂ ਗਾਏ ਗਾਣੇ ਹਿੰਸਕ ਹੁੰਦੇ ਨੇ ਤਾਂ ਸੈਂਸਰ ਬੋਰਡ ਉਨ੍ਹਾਂ ਨੂੰ ਕਿਵੇਂ ਪਾਸ ਕਰ ਦਿੰਦਾ ਹੈ ਅਤੇ ਮੂਸੇਵਾਲਾ ਨੇ ਪੁੱਛਿਆ ਸੀ ਕੀ ਆਖ਼ਿਰ ਹਿੰਸਾ ਨੂੰ ਵਧਾਵਾ ਦੇਣ ਵਾਲੀ ਵੈੱਬ ਸੀਰੀਜ਼ 'ਤੇ ਪੰਜਾਬ ਸਰਕਾਰ ਕਿਉਂ ਐਕਸ਼ਨ ਨਹੀਂ ਲੈਂਦੀ ਹੈ 

ਫ਼ਿਲਮ ਸ਼ੂਟਰ 'ਤੇ ਲੱਗਿਆ ਸੀ ਬੈਨ 

ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਗੈਂਗਸਟਰ ਕਲਚਰ 'ਤੇ ਬਣੀ ਫ਼ਿਲਮ ਸ਼ੂਟਰ 'ਤੇ ਵੀ ਬੈਨ ਲੱਗਾ ਦਿੱਤਾ ਸੀ, ਸਿਰਫ਼ ਇਨ੍ਹਾਂ ਨਹੀਂ ਫਿਲਮ ਦੇ ਪ੍ਰਮੋਟਰਾਂ ਦੇ ਖ਼ਿਲਾਫ਼ ਵੀ ਪੰਜਾਬ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ, ਪੰਜਾਬ ਤੋਂ ਬਾਅਦ ਹਰਿਆਣਾ ਨੇ ਵੀ ਫਿਲਮ ਸ਼ੂਟਰ 'ਤੇ ਰੋਕ ਲਗਾ ਦਿੱਤੀ ਸੀ, ਹਾਲਾਂਕਿ ਪੰਜਾਬ ਸਰਕਾਰ ਦੇ ਬੈਨ ਦੇ ਖ਼ਿਲਾਫ਼ ਫਿਲਮ ਦੇ ਨਿਰਮਾਤਾ ਹੁਣ ਪੰਜਾਬ ਹਰਿਆਣਾ ਹਾਈਕੋਰਟ ਪਹੁੰਚੇ ਨੇ ਪਰ ਹੁਣ ਤੱਕ ਫਿਲਮ ਸ਼ੂਟਰ 'ਤੇ ਬੈਨ ਨਹੀਂ ਹਟਿਆ ਹੈ