ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਸ੍ਰੀ ਅਕਾਲ ਤਖ਼ਤ ਤੋਂ ਮੰਗੀ ਮਾਫ਼ੀ,ਇਸ ਗਾਣੇ ਨੂੰ ਲੈਕੇ ਹੋਇਆ ਸੀ ਵਿਵਾਦ

ਗਾਇਕ ਪ੍ਰੀਤ ਹਰਪਾਲ ਨੇ ਟਿੱਕ-ਟਾਕ ਗਾਣੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦੀ ਕੀਤੀ ਸੀ ਗ਼ਲਤ ਵਰਤੋ 

ਪੰਜਾਬੀ ਗਾਇਕ ਪ੍ਰੀਤ ਹਰਪਾਲ  ਨੇ ਸ੍ਰੀ ਅਕਾਲ ਤਖ਼ਤ ਤੋਂ ਮੰਗੀ ਮਾਫ਼ੀ,ਇਸ ਗਾਣੇ ਨੂੰ ਲੈਕੇ ਹੋਇਆ ਸੀ ਵਿਵਾਦ
ਗਾਇਕ ਪ੍ਰੀਤ ਹਰਪਾਲ ਨੇ ਟਿੱਕ-ਟਾਕ ਗਾਣੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦੀ ਕੀਤੀ ਸੀ ਗ਼ਲਤ ਵਰਤੋ

ਅੰਮ੍ਰਿਤਸਰ : ਟਿੱਕ-ਟਾਕ ਦੇ ਜ਼ਰੀਏ ਇੱਕ ਵਾਰ ਮੁੜ ਤੋਂ  ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਪੰਜਾਬ ਗਾਇਕ ਪ੍ਰੀਤ ਹਰਪਾਲ ਵੱਲੋਂ ਕੋਰੋਨਾ ਦੇ ਹਾਲਾਤਾਂ 'ਤੇ ਟਿੱਕ-ਟਾਕ ਗਾਣੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਦੀ ਗ਼ਲਤ ਤਰੀਕੇ ਕੀਤੀ ਗਈ ਸੀ,ਜਿਸ ਤੋਂ ਬਾਅਦ  ਸਿੱਖ ਸੰਗਤ ਵੱਲੋਂ ਹਰਪਾਲ ਸਿੰਘ ਦੀ ਸ਼ਿਕਾਇਤ ਐੱਸਜੀਪੀਸੀ ਨੂੰ ਕੀਤੀ ਗਈ,  ਐੱਸਜੀਪੀਸੀ ਨੇ ਪ੍ਰੀਤ ਹਰਪਾਲ  ਦੇ ਇਸ ਗਾਣੇ ਤੇ ਕਰੜਾ ਇਤਰਾਜ਼ ਜਤਾਇਆ ਪਰ ਮਾਮਲਾ ਵਧ ਦਾ ਵੇਖ ਹਰਪਾਲ ਸਿੰਘ ਨੇ ਹੁਣ ਆਪਣੀ ਗ਼ਲਤੀ ਕਬੂਲ ਲਈ ਹੈ ਅਤੇ ਸ੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਮੰਗੀ 

ਸ੍ਰੀ ਅਕਾਲ ਤਖ਼ਤ ਤੋਂ ਲਿਖਤ ਮੁਆਫ਼ੀ 

ਗਾਇਕ  ਪ੍ਰੀਤ ਹਰਪਾਲ  ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਲਿਖਤ ਮਾਫੀਨਾਮਾ ਦੇਣ ਆਪ ਪਹੁੰਚੇ, ਉਨ੍ਹਾਂ ਕਿਹਾ ਕਿ ਮੇਰੀ ਮਨਸ਼ਾ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਖ਼ਿਲਾਫ਼ ਗ਼ਲਤ ਸ਼ਬਦਾਵਲੀ ਵਰਤਣ ਦੀ ਨਹੀਂ ਸੀ ਇਹ ਪਹਿਲੀ ਵਾਰ ਉਨ੍ਹਾਂ ਤੋਂ ਗ਼ਲਤੀ ਹੋਈ ਹੈ ਉਸ ਦੇ ਲਈ ਉਨ੍ਹਾਂ ਨੇ ਪੂਰੀ ਦੁਨੀਆ ਵਿੱਚ ਬੈਠੇ ਸਿੱਖ ਸੰਗਤ ਤੋਂ ਮੁਆਫ਼ੀ ਮੰਗੀ ਹੈ,ਗਾਇਕ ਪ੍ਰੀਤ ਹਰਪਾਲ  ਨੇ ਕਿਹਾ ਉਨ੍ਹਾਂ ਤੋਂ ਗਲਤੀ ਨਾਲ ਇਹ ਬੋਲਿਆ ਗਿਆ,ਉਨ੍ਹਾਂ ਕਿਹਾ ਕਿ ਮੈਂ ਟਿੱਕ-ਟਾਕ ਤੋਂ ਇਹ ਗਾਣਾ ਡਿਲੀਟ ਕਰ ਦਿੱਤਾ ਹੈ,ਹਰਪਾਲ ਨੇ ਕਿਹਾ ਇਸ ਗਲਤੀ ਦੇ ਲਈ ਸ੍ਰੀ ਅਕਾਲ ਤਖ਼ਤ ਤੋਂ ਉਨ੍ਹਾਂ ਨੂੰ ਜੋ ਸਜ਼ਾ ਮਿਲੇਗੀ ਉਹ ਉਸਨੂੰ ਜ਼ਰੂਰ ਪੂਰੀ ਕਰਨਗੇ, ਇਹ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਕੁੱਝ ਕੁੜੀਆਂ ਮੁੰਡਿਆਂ ਵੱਲੋਂ ਵੀ ਸ੍ਰੀ ਦਰਬਾਰ ਸਾਹਿਬ ਵਿੱਚ ਟਿੱਕ-ਟਾਕ ਦੇ ਜ਼ਰੀਏ ਮਰਿਆਦਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ 'ਤੇ ਐੱਸਜੀਪੀਸੀ ਵੱਲੋਂ ਇੰਨਾ ਨੌਜਵਾਨਾਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਪੁਲਿਸ ਦੀ ਕਾਰਵਾਹੀ ਤੋਂ ਬਾਅਦ ਇੰਨਾ ਨੌਜਵਾਨਾਂ ਨੇ ਮੁਆਫ਼ੀ ਵੀ ਮੰਗੀ ਸੀ, ਪ੍ਰੀਤ ਹਰਪਾਲ  ਤੋਂ ਪਹਿਲਾਂ ਮਾਈ ਭਾਗੋ ਦਾ ਨਾਂ ਆਪਣੇ ਗਾਣੇ ਵਿੱਚ ਗ਼ਲਤ ਤਰੀਕੇ ਨਾਲ ਵਰਤੋਂ ਕਰਨ ਦੇ ਲਈ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਖ਼ਿਲਾਫ਼ ਵੀ ਸ੍ਰੀ ਅਕਾਲ ਤਖ਼ਤ ਵੱਲੋਂ ਸਖ਼ਤ ਸਟੈਂਡ ਲਿਆ ਗਿਆ ਸੀ ਜਿਸ ਤੋਂ ਬਾਅਦ ਮੂਸੇਵਾਲਾ ਨੇ ਸ੍ਰੀ ਅਕਾਲ ਤਖ਼ਤ ਪੇਸ਼ ਹੋਕੇ  ਮੁਆਫ਼ੀ ਮੰਗੀ ਸੀ