ਚੰਡੀਗੜ੍ਹ : Big Boss 13 ਤੋਂ ਮਸ਼ਹੂਰ ਹੋਈ ਮਾਡਲ ਸਿੰਗਰ ਹਿਮਾਂਸ਼ੀ ਖੁਰਾਨਾ ਦੇ ਨਾਂ ਇੱਕ ਰਿਕਾਰਡ ਜੁੜ ਗਿਆ ਹੈ, ਹਿਮਾਂਸ਼ੀ ਖੁਰਾਨਾ ਪਹੁੰਚ ਗਈ ਹੈ ਨਿਊਯਾਰਕ ਦੇ ਟਾਇਮਸ ਸਕੇਅਰ (Times Square) ਅਤੇ ਉੱਥੇ ਜਾਕੇ ਉਨ੍ਹਾਂ ਨੇ ਬਣਾ ਦਿੱਤਾ ਹੈ ਰਿਕਾਰਡ, ਇਹ ਰਿਕਾਰਡ ਉਨ੍ਹਾਂ ਦੇ ਫੈਨਸ ਨੂੰ ਖ਼ੁਸ਼ ਕਰ ਦੇਵੇਗਾ
ਹਿਮਾਂਸ਼ੀ ਦਾ ਗਾਣਾ ਪਹੁੰਚਿਆ ਟਾਇਮ ਸਕੇਅਰ
ਹਿਮਾਨਸ਼ੀ ਖੁਰਾਨਾ ਦਾ ਨਵਾਂ ਪੰਜਾਬੀ ਗਾਣਾ ਸੂਰਮਾ ਬੋਲੇ 20 ਫਰਵਰੀ ਨੂੰ ਰਿਲੀਜ਼ ਹੋ ਗਿਆ ਹੈ, ਇਸ ਗਾਣੇ ਦੇ ਆਉਂਦੇ ਹੀ ਹਿਮਾਸ਼ੀ ਦੇ ਲਈ ਵੱਡੀ ਖੁਸ਼ੀ ਆਈ ਹੈ, ਉਨ੍ਹਾਂ ਦੇ ਇਸ ਗਾਣੇ ਨੂੰ ਨਿਊਯਾਰਕ ਦੇ ਟਾਇਮਸ ਸਕੇਅਰ 'ਤੇ ਥਾਂ ਮਿਲ ਗਈ, ਹਿਮਾਂਸ਼ੀ ਅਜਿਹਾ ਕਰਨ ਵਾਲੀ ਪਹਿਲੀ ਪੰਜਾਬਣ ਬਣ ਗਈ, ਗਾਣਾ ਗਾਉਣ ਦੇ ਨਾਲ ਹਿਮਾਂਸ਼ੀ ਨੇ ਇਸ ਵਿੱਚ ਅਦਾਕਾਰੀ ਵੀ ਕੀਤੀ ਹੈ, ਇਹ ਵੀ ਵਜ੍ਹਾਂ ਹੈ ਕਿ ਗਾਣਾ ਟਾਇਮਸ ਸਕੇਅਰ ਤੱਕ ਪਹੁੰਚ ਗਿਆ ਹੈ
ਹਿਮਾਂਸ਼ੀ ਪੰਜਾਬੀ ਐਲਬਮ ਵਿੱਚ ਨਜ਼ਰ ਆਈ ਸੀ
ਹਿਮਾਂਸ਼ੀ ਖੁਰਾਨਾ ਆਪ ਗਾਇਕ ਵੀ ਹੈ ਅਤੇ ਉਨ੍ਹਾਂ ਦੀ ਆਪਣੀ ਕਈ ਐਲਬਮ ਆ ਚੁੱਕਿਆ ਨੇ ਇਸ ਤੋਂ ਇਲਾਵਾ ਉਹ ਕਈ ਪੰਜਾਬ ਗਾਣਿਆਂ ਵਿੱਚ ਮਾਡਲ ਦੇ ਤੌਰ 'ਤੇ ਵੀ ਨਜ਼ਰ ਆਉਂਦੀ ਹੈ, ਬਿੱਗ ਬਾਸ 13 ਵਿੱਚ ਆਸਿਮ ਨਾਲ ਰਿਸ਼ਤਿਆਂ ਨੂੰ ਲੈਕੇ ਹਿਮਾਂਸ਼ੀ ਖੁਰਾਨਾ ਕਾਫੀ ਮਸ਼ਹੂਰ ਹੋਈ ਸੀ,ਬਿੱਗ ਬਾਸ ਤੋਂ ਬਾਅਦ ਦੋਵੇਂ ਐਲਬਮ ਵਿੱਚ ਵੀ ਨਜ਼ਰ ਆਏ ਸਨ