ਬਲਵਿੰਦਰ ਸਿੰਘ/ ਪਟਿਆਲਾ : ਹਿੰਸਕ ਗਾਇਕੀ ਨੂੰ ਪ੍ਰਮੋਟ ਕਰਨ ਦੇ ਮਾਮਲੇ ਵਿੱਚ ਪੰਜਾਬ ਗਾਇਕ ਸ੍ਰੀ ਬਰਾੜ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਸੀ ਪਰ ਹੁਣ ਉਨ੍ਹਾਂ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ,ਉਸ ਨੂੰ 50 ਹਜ਼ਾਰ ਦੇ ਮੁਚੱਲਕੇ 'ਤੇ ਬੇਲ ਦਿੱਤੀ ਗਈ ਹੈ,ਅਦਾਲਤ ਨੇ ਸ੍ਰੀ ਬਰਾੜ ਨੂੰ ਜ਼ਮਾਨਤ ਦੇਣ ਵੇਲੇ ਸ਼ਰਤ ਵੀ ਰੱਖੀ ਸੀ ਜਿਸ ਨੂੰ ਸ੍ਰੀ ਬਰਾੜ ਦੇ ਮੰਨਣ ਤੋਂ ਬਾਅਦ ਹੀ ਉਨ੍ਹਾਂ ਦੀ ਬੇਲ ਪਟੀਸ਼ਨ ਨੂੰ ਮਨਜ਼ੂਰ ਕੀਤਾ ਗਿਆ ਹੈ
ਅਦਾਲਤ ਨੇ ਜ਼ਮਾਨਤ ਲਈ ਰੱਖੀ ਸੀ ਇਹ ਸ਼ਰਤ
ਸ੍ਰੀ ਬਰਾੜ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਹਿਦਾਇਤਾਂ ਦਿੱਤੀਆਂ ਸਨ ਕਿ ਗਾਇਕ ਸ੍ਰੀ ਬਰਾੜ ਹੁਣ ਭਵਿੱਖ ਵਿੱਚ ਨਾ ਤਾਂ ਹਥਿਆਰਾਂ ਨੂੰ ਵਧਾਵਾਂ ਦੇਣ ਵਾਲੇ ਗਾਣੇ ਲਿਖਣਗੇ ਅਤੇ ਨਾ ਹੀ ਗਾਉਣਗੇ ਤਾਂ ਗਾਇਕ ਨੇ ਅਦਾਲਤ ਨੂੰ ਭਰੋਸਾ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਨੂੰ 50 ਹਜ਼ਾਰ ਦੇ ਮੁੱਚਲਕੇ 'ਤੇ ਜ਼ਮਾਨਤ ਦਿੱਤੀ ਗਈ
ਇਹ ਸੀ ਵਿਵਾਦਿਤ ਗਾਣਾ
ਗਾਣੇ ਦੇ ਵਿੱਚ ਗਾਇਕ ਸ੍ਰੀ ਬਰਾੜ ਪੁਲਿਸ ਸਟੇਸ਼ਨ ਵਿੱਚ ਕਿਸੇ ਨੂੰ ਅਗਵਾ ਕਰਦਾ ਹੋਇਆ ਵਿਖਾਈ ਦੇ ਰਿਹਾ ਸੀ ਅਤੇ ਡਿਊਟੀ ਅਫ਼ਸਰ ਦੇ ਹਥਿਆਰ ਨਾਲ ਧਮਕਾ ਰਿਹਾ ਹੈ,ਇਸ ਗਾਣੇ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਫ਼ੋਰਨ ਸ੍ਰੀ ਬਰਾੜ ਨੂੰ ਗਿਰਫ਼ਤਾਰ ਕਰ ਲਿਆ ਸੀ
ਇਸ ਤੋਂ ਪਹਿਲਾਂ ਇੰਨਾਂ ਗਾਇਕਾਂ ਖਿਲਾਫ਼ ਕਾਰਵਾਹੀ
ਪਿਛਲੇ ਸਾਲ ਫਰਵਰੀ ਵਿੱਚ ਪੰਜਾਬ ਪੁਲਿਸ ਵੱਲੋਂ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ,ਮਨਕੀਰਤ ਔਲਖ ਖਿਲਾਫ਼ ਵੀ ਗੰਨ ਕਲਚਰ ਨੂੰ ਪਰਮੋਟ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ