ਫ਼ੇਕ ਫਾਲੋਅਰਸ ਮਾਮਲਾ : ਮੁਸ਼ਕਲ ਵਿੱਚ ਫਸੇ ਰੈਪਰ ਬਾਦਸ਼ਾਹ ਨਾਲ 10 ਘੰਟੇ ਤੱਕ ਪੁਲਿਸ ਨੇ ਕੀਤੀ ਪੁੱਛ-ਗਿੱਛ

ਸੋਸ਼ਲ ਮੀਡੀਆ 'ਤੇ ਫ਼ੇਕ ਫਾਲੋਅਰਸ ਬਣਾਉਣ ਵਾਲੇ ਵਾਲੇ ਲੋਕਾਂ ਤੇ ਪੁਲਿਸ ਦੀ ਕਰੜੀ ਨਜ਼ਰ 

ਫ਼ੇਕ ਫਾਲੋਅਰਸ ਮਾਮਲਾ : ਮੁਸ਼ਕਲ ਵਿੱਚ ਫਸੇ ਰੈਪਰ ਬਾਦਸ਼ਾਹ ਨਾਲ 10 ਘੰਟੇ ਤੱਕ ਪੁਲਿਸ ਨੇ ਕੀਤੀ ਪੁੱਛ-ਗਿੱਛ
ਸੋਸ਼ਲ ਮੀਡੀਆ 'ਤੇ ਫ਼ੇਕ ਫਾਲੋਅਰਸ ਬਣਾਉਣ ਵਾਲੇ ਵਾਲੇ ਲੋਕਾਂ ਤੇ ਪੁਲਿਸ ਦੀ ਕਰੜੀ ਨਜ਼ਰ

ਮੁੰਬਈ : ਸੋਸ਼ਲ ਮੀਡੀਆ 'ਤੇ ਫ਼ਰਜੀ ਫਾਲੋਅਰਸ  (Followes)ਅਤੇ ਲਾਈਕਸ ਬਣਾਉਣ ਅਤੇ ਵੇਚਣ ਵਾਲੇ ਵਿੱਚ ਇੱਕ ਗਿਰੋਹ ਦੀ ਜਾਂਚ ਦੇ ਸਿਲਸਿਲੇ ਵਿੱਚ ਮੁੰਬਈ ਪੁਲਿਸ ਨੇ ਰੈਪਰ ਬਾਦਸ਼ਾਹ (Badsha) ਤੋਂ 10 ਘੰਟੇ ਤੱਕ ਪੁੱਛ-ਗਿੱਛ ਕੀਤੀ,ਲਗਾਤਾਰ 2 ਦਿਨ ਤੱਕ ਕ੍ਰਾਈਮ ਬਰਾਂਚ ਨੇ ਬਾਦਸ਼ਾਹ ਤੋਂ ਪੁੱਛ-ਗਿੱਛ ਕੀਤੀ ਗਈ

238 ਸਵਾਲਾਂ ਦੇ ਜਵਾਬ 

ਜਾਣਕਾਰਾ ਦੇ ਮੁਤਾਬਿਕ ਬਾਦਸ਼ਾਹ ਨੂੰ ਕ੍ਰਾਈਮ ਬਰਾਂਚ ਦੇ 238 ਸਵਾਲਾਂ ਦੇ ਜਵਾਬ ਦੇਣੇ ਨੇ, ਬਾਦਸ਼ਾਹ ਦੇ ਹਰ ਗਾਣੇ ਨੂੰ ਕਈ ਮਿਲਿਅਨ ਵਿਊ ਮਿਲੇ, ਪਰ ਵੀਡੀਓ 'ਤੇ ਕਮੈਂਟ ਸਿਰਫ਼ ਕੁੱਝ ਸੋਅ ਕੂ ਮਿਲੇ, ਇਹ ਕਿਵੇਂ ਹੋਇਆ ? ਕ੍ਰਾਈਮ ਬਰਾਂਚ ਬਾਦਸ਼ਾਹ ਤੋਂ ਇਹ ਸਮਝਨਾ ਚਾਉਂਦੀ ਹੈ

ਬਾਦਸ਼ਾਹ ਦੇ ''ਗਾਣੇ ਪਾਗਲ ਹੈ'' ਨੂੰ 75 ਮਿਲਿਅਨ ਇੱਕ ਦਿਨ ਮਿਲੇ,ਪਰ ਗੂਗਲ ਨੇ ਬਾਦਸ਼ਾਹ ਦੇ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਸੀ,ਕ੍ਰਾਈਮ ਬਰਾਂਚ ਹੁਣ ਬਾਦਸ਼ਾਹ ਦੇ ਇੰਨਾ ਦਾਅਵਿਆਂ ਨੂੰ ਖੰਗਾਲ ਰਹੀ ਹੈ,ਕਿਉਂਕਿ ਬਾਦਸ਼ਾਹ ਦੇ ਅਨ ਫਾਲੋਅਰਸ ਵੀ ਕਾਫ਼ੀ ਵਧ ਗਏ ਨੇ,ਬਾਦਸ਼ਾਹ ਤੋਂ ਉਨ੍ਹਾਂ ਦੇ ਸਾਰੇ ਫਾਲੋਅਰਸ ਦੀ ਲਿਸਟ ਮੰਗੀ ਗਈ ਹੈ

ਦਰਾਸਲ ਸੋਸ਼ਲ ਮੀਡੀਆ 'ਤੇ ਕਿਸੀ ਨੇ ਬਾਲੀਵੁੱਡ ਗਾਇਕਾ ਭੂਮੀ ਤ੍ਰਿਵੇਦੀ ਦੀ ਫ਼ਰਜ਼ੀ ਪ੍ਰੋਫਾਈਲ ਬਣਾ ਦਿੱਤੀ ਸੀ,ਜਿਸ ਦੀ ਪੁਲਿਸ ਵਿੱਚ ਸ਼ਿਕਾਇਤ ਕੀਤੀ ਗਈ ਸੀ,ਜਿਸ ਤੋਂ ਬਾਅਦ ਜਾਂਚ ਸ਼ੁਰੂ ਹੋਈ,ਜਾਂਚ ਦੌਰਾਨ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਜੋ ਅਜਿਹੇ ਪ੍ਰੋਫਾਇਲ ਤਿਆਰ ਕਰਦਾ ਸੀ

ਪੁਲਿਸ ਨੇ ਫ਼ਰਜ਼ੀ ਫਾਲੋਅਰਸ ਦੇ ਮਾਮਲੇ ਵਿੱਚ 20 ਲੋਕਾਂ ਦੇ ਬਿਆਨ ਦਰਜ ਕੀਤੇ ਸਨ 

ਤੁਹਾਨੂੰ ਦੱਸ ਦੇਈਏ ਕਿ ਬੀਤੇ ਮਹੀਨਿਆਂ ਤੋਂ ਸਾਹਮਣੇ ਆਏ ਇਸ ਕੇਸ ਵਿੱਚ ਕ੍ਰਾਈਮ ਬਰਾਂਚ (Crime Branch) ਇਸ ਪੂਰੇ ਮਾਮਲੇ ਵਿੱਚ 2 ਹਿੱਸਿਆਂ ਵਿੱਚ ਆਪਣੀ ਜਾਂਚ ਕਰ ਰਹੀ ਹੈ, ਪਹਿਲਾਂ Selling Party ਯਾਨੀ ਉਹ ਕੰਪਨੀਆਂ ਜੋ ਇਸ ਤਰ੍ਹਾਂ ਸੋਸ਼ਲ ਮੀਡੀਆ ਫਾਲੋਅਰਸ (Followes) ਨੂੰ ਵੇਚਣ ਦਾ ਕੰਮ ਕਰਦੀ ਹੈ, ਜਦਕਿ ਦੂਜਾ ਹਿੱਸਾ ਉਹ ਹੈ ਜੋ ਸੈਲੀਬ੍ਰਿਟੀਜ਼,ਸੋਸ਼ਲ ਮੀਡੀਆ ਇੰਫਲੂਐਂਸ ਜੋ ਕਿ ਇੰਨਾ ਫੇਕ ਸੋਸ਼ਲ ਮੀਡੀਆ ਫਾਲੋਅਰਸ ਨੂੰ ਖ਼ਰੀਦ ਦੇ ਨੇ ਫਿਰ ਬਰਾਂਡਿੰਗ ਦੇ ਜ਼ਰੀਏ ਪੈਸਾ ਕਮਾਉਂਦੇ ਨੇ

2019 ਦੀ ਰਿਪੋਰਟ ਦੇ ਅਧਾਰ 'ਤੇ SIT ਦੀ ਟੀਮ ਸੈਲੀਬ੍ਰਿਟੀਜ਼ ਦੇ ਸੋਸ਼ਲ ਮੀਡੀਆ ਐਕਾਉਂਟ ਵਿੱਚ ਡੇਟਾ ਦੀ ਸਕਰੂਟਨੀ ਵਿੱਚ ਜੁੱਟੀ ਹੋਈ ਹੈ, ਇਸ ਰਿਪੋਰਟ ਮੁਤਾਬਿਕ ਦੀਪਿਕਾ ਪਾਦੁਕੋਣ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਦੇ ਲਈ 1,90,000 ਡਾਲਰ ਲੈਂਦੀ ਹੈ, ਇਸ ਰਿਪੋਰਟ ਮੁਤਾਬਿਕ ਪ੍ਰਿਯੰਕਾ ਚੋਪੜਾ ਇੱਕ ਪੋਸਟ ਦੇ ਲਈ 2,70000 US Dolloar ਚਾਰਜ ਕਰਦੀ ਹੈ

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕ੍ਰਿਕਟਰ ਵਿਰਾਟ ਕੋਹਲੀ ਇੱਕ ਸੋਸ਼ਲ ਮੀਡੀਆ ਪੋਸਟ ਦੇ ਲਈ 2,96000 US Dolles ਚਾਰਜ ਕਰਦੇ ਨੇ,ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਤਕਰੀਬਨ 6.5 ਕਰੋੜ ਫਾਲੋਅਰਸ (Followers) ਨੇ ਜਦਕਿ ਦੀਪਿਕਾ ਪਾਦੁਕੋਣ ਦੇ 39 ਮਿਲੀਅਨ ਫਾਲੋਅਰਸ ਨੇ, ਪ੍ਰਿਯੰਕਾ ਚੋਪੜਾ ਦੇ 44 ਮਿਲਿਅਨ ਫਾਲੋਅਰਸ (Followers) ਨੇ