ਜੇਲ੍ਹ 'ਚ ਹੀ ਰਹਿਣਗੇ ਰਿਆ ਤੇ ਸੋਵਿਕ, ਅਦਾਲਤ ਵੱਲੋਂ ਲੱਗਿਆ ਵੱਡਾ ਝਟਕਾ

ਦਰਅਸਲ, ਅਦਾਲਤ ਨੇ ਰਿਆ ਦੀ ਜ਼ਮਾਨਤ ਅਰਜ਼ੀ ਖਾਰਿਜ਼ ਕਰ ਦਿੱਤੀ ਹੈ। 

ਜੇਲ੍ਹ 'ਚ ਹੀ ਰਹਿਣਗੇ ਰਿਆ ਤੇ ਸੋਵਿਕ, ਅਦਾਲਤ ਵੱਲੋਂ ਲੱਗਿਆ ਵੱਡਾ ਝਟਕਾ
ਫਾਈਲ ਫੋਟੋ

ਨਵੀਂ ਦਿੱਲੀ:  ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫਰੇਂਡ ਰਿਆ ਚੱਕਰਵਰਤੀ ਨੂੰ ਡਰਗਸ ਕੇਸ ਵਿੱਚ ਮੁੰਬਈ ਦੀ ਅਦਾਲਤ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਹੈ। ਦਰਅਸਲ, ਅਦਾਲਤ ਨੇ ਰਿਆ ਦੀ ਜ਼ਮਾਨਤ ਅਰਜ਼ੀ ਖਾਰਿਜ਼ ਕਰ ਦਿੱਤੀ ਹੈ। 

ਸਾਰੇ 6 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਕੋਰਟ ਨੇ ਖਾਰਿਜ ਕਰ ਦਿੱਤੀ ਹੈ।  ਸਾਰੇ 6 ਮੁਲਜ਼ਮਾਂ ਵਿੱਚ ਰਿਆ,  ਸ਼ੋਵਿਕ ,  ਦੀਪੇਸ਼ ਸਾਵੰਤ,  ਸੈਮੁਅਲ ਮਿਰਾਂਡਾ, ਜੈਦ,  ਬਾਸਿਤ ਸ਼ਾਮਿਲ ਹਨ। 

ਇਸ ਤੋਂ ਪਹਿਲਾਂ ਰਿਆ ਨੇ ਜਦੋਂ ਬੇਲ ਦੀ ਅਰਜੀ ਦਿੱਤੀ ਸੀ ਤੱਦ ਵੀ ਕੋਰਟ ਨੇ ਉਸ ਨੂੰ ਖਾਰਿਜ ਕਰ ਦਿੱਤਾ ਸੀ।  ਅੱਜ ਜੇਲ੍ਹ ਵਿੱਚ ਰਿਆ ਤੀਜਾ ਦਿਨ ਹੈ। 

ਐਨਡੀਪੀਐਸ ਕੋਰਟ ਨੇ ਰੀਆ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਸੀ। ਰੀਆ ਨੂੰ 22 ਸਤੰਬਰ ਤਕ ਜੇਲ੍ਹ ‘ਚ ਰਹਿਣਾ ਸੀ। ਹੁਣ ਰੀਆ ਕੋਲ ਬੰਬੇ ਹਾਈਕੋਰਟ ‘ਚ ਅਰਜ਼ੀ ਦਾਇਰ ਕਰਨ ਦਾ ਆਪਸ਼ਨ ਹੈ ਪਰ ਇਸ ਦੇ ਨਾਲ ਹੀ ਜਦੋਂ ਤਕ ਰੀਆ ਦੀ ਅਰਜ਼ੀ ‘ਤੇ ਕੋਰਟ ਤੋਂ ਸੁਣਵਾਈ ਦਾ ਸਮਾਂ ਨਹੀਂ ਮਿਲਦਾ, ਉਦੋਂ ਤਕ ਉਹ ਜੇਲ੍ਹ ‘ਚ ਹੀ ਰਹੇਗੀ।

 

Watch Live Tv-