Drug Case: ਰਿਆ ਨੇ ਲਿਆ ਸਾਰਾ ਅਲੀ ਖਾਨ ਤੇ ਰਕੁਲਪ੍ਰੀਤ ਦਾ ਨਾਮ, NCB ਭੇਜੇਗੀ ਸੰਮਨ !

ਇਸ ਤੋਂ ਇਲਾਵਾ ਉਸਦੇ ਭਰਾ ਸ਼ੌਵਿਕ ਚੱਕਰਵਰਤੀ ਸਮੇਤ ਛੇ ਲੋਕ ਵੀ ਜੇਲ੍ਹ ਵਿੱਚ ਹਨ। 

Drug Case: ਰਿਆ ਨੇ ਲਿਆ ਸਾਰਾ ਅਲੀ ਖਾਨ ਤੇ ਰਕੁਲਪ੍ਰੀਤ ਦਾ ਨਾਮ, NCB ਭੇਜੇਗੀ ਸੰਮਨ !
ਫਾਈਲ ਫੋਟੋ

ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਡਰੱਗਸ ਕੇਸ ਵਿੱਚ ਰਿਆ ਚੱਕਰਵਰਤੀ ਨੂੰ ਗ੍ਰਿਫਤਾਰ ਕਰ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਸਦੇ ਭਰਾ ਸ਼ੌਵਿਕ ਚੱਕਰਵਰਤੀ ਸਮੇਤ ਛੇ ਲੋਕ ਵੀ ਜੇਲ੍ਹ ਵਿੱਚ ਹਨ। 

ਪਿਛਲੇ ਦਿਨੀਂ ਆਈ ਇੱਕ ਰਿਪੋਰਟ 'ਚ ਪਤਾ ਚੱਲਿਆ ਹੈ ਕਿ NCB ਦੀ ਪੁੱਛਗਿੱਛ 'ਚ ਰਿਆ ਨੇ ਬੀ-ਟਾਊਨ ਦੇ 25 ਵੱਡੇ ਨਾਵਾਂ ਦਾ ਜ਼ਿਕਰ ਕੀਤਾ ਹੈ, ਜੋ ਜਾਂ ਤਾਂ ਡਰੱਗ ਲੈਂਦੇ ਨੇ ਜਾਂ ਡਰੱਗ ਪਾਰਟੀਆਂ ਕਰਦੇ ਹਨ। 

ਇੱਕ ਰਿਪੋਰਟ ਮੁਤਾਬਕ, ਐਨਸੀਬੀ ਦੇ ਨਿਸ਼ਾਨੇ ‘ਤੇ ਹੁਣ ਅਭਿਨੇਤਰੀ ਸਾਰਾ ਅਲੀ ਖਾਨ, ਰਕੂਲਪ੍ਰੀਤ ਸਿੰਘ ਅਤੇ ਫੈਸ਼ਨ ਡਿਜ਼ਾਈਨਰ ਸਿਮੋਨ ਖਾਂਬਟਾ ਹਨ, ਕਿਉਂਕਿ ਉਨ੍ਹਾਂ ਦੇ ਨਾਂ ਰੀਆ ਚੱਕਰਵਰਤੀ ਨੇ ਲਏ ਹਨ। ਕਿਹਾ ਜਾ ਰਿਹਾ ਹੈ ਕਿ ਹੁਣ NCB ਇਹਨਾਂ ਨੂੰ ਸੰਮਨ ਭੇਜੇਗੀ। 

ਮੀਡੀਆ ਰਿਪੋਰਟਾਂ ਮੁਤਾਬਕ, ਸਾਰਾ ਅਲੀ ਖਾਨ ਦਾ ਨਾਂ ਥਾਈਲੈਂਡ ਦੀ ਯਾਤਰਾ ਦੌਰਾਨ ਸਾਹਮਣੇ ਆਇਆ, ਜਦੋਂ ਉਹ ਸੁਸ਼ਾਂਤ ਨਾਲ ਗਈ ਸੀ। ਜਦਕਿ ਫੈਸ਼ਨ ਡਿਜ਼ਾਈਨਰ ਸਿਮੋਨ ਖਾਂਬਟਾ ਦਾ ਨਾਂ ਰੀਆ ਦੇ ਵ੍ਹੱਟਸਐਪ ਚੈਟ ਡਰੱਗ ਕੇਸ ਵਿਚ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਰੀਆ ਨੇ ਐਨਸੀਬੀ ਪੁੱਛਗਿੱਛ ਦੌਰਾਨ ਰਕੂਲਪ੍ਰੀਤ ਦਾ ਨਾਂ ਵੀ ਲਿਆ ਸੀ। 

Watch Live Tv-