ਰਿਆ ਚੱਕਰਵਰਤੀ ਨੂੰ ਮਿਲੀ ਇੰਨਾ ਸ਼ਰਤਾਂ ਨਾਲ ਜ਼ਮਾਨਤ,ਜੇਲ੍ਹ ਤੋਂ ਹੋਵੇਗੀ ਰਿਹਾਈ

ਸੁਸ਼ਾਂਤ ਸਿੰਘ ਰਾਜਪੂਤ ਕੇਸ ਨੂੰ ਲੈਕੇ ਜਾਰੀ ਜਾਂਚ ਦੇ ਵਿੱਚ ਡਰੱਗ ਮਾਮਲੇ ਵਿੱਚ ਗਿਰਫ਼ਤਾਰ ਹੋਈ ਸੀ ਰਿਆ 

 ਰਿਆ ਚੱਕਰਵਰਤੀ ਨੂੰ ਮਿਲੀ ਇੰਨਾ ਸ਼ਰਤਾਂ ਨਾਲ ਜ਼ਮਾਨਤ,ਜੇਲ੍ਹ ਤੋਂ ਹੋਵੇਗੀ ਰਿਹਾਈ
ਸੁਸ਼ਾਂਤ ਸਿੰਘ ਰਾਜਪੂਤ ਕੇਸ ਨੂੰ ਲੈਕੇ ਜਾਰੀ ਜਾਂਚ ਦੇ ਵਿੱਚ ਡਰੱਗ ਮਾਮਲੇ ਵਿੱਚ ਗਿਰਫ਼ਤਾਰ ਹੋਈ ਸੀ ਰਿਆ

ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਕੇਸ ( Sushant Singh Rajput Case) ਨੂੰ ਲੈਕੇ ਜਾਰੀ ਜਾਂਚ ਦੇ ਵਿੱਚ ਡਰੱਗ ਮਾਮਲੇ ਵਿੱਚ ਗਿਰਫ਼ਤਾਰ ਰਿਆ ਚੱਕਰਵਰਤੀ ਨੂੰ ਸ਼ਰਤਾਂ ਨਾਲ ਜ਼ਮਾਨਤ ਮਿਲ ਗਈ ਹੈ, ਬਾਂਬੇ ਹਾਈ ਕੋਰਟ (Bombay High Court) ਨੇ ਰਿਆ ਨੂੰ ਜ਼ਮਾਨਤ ਦੇ ਦਿੱਤੀ ਹੈ, ਪਰ ਉਨ੍ਹਾਂ ਦੇ ਭਰਾ ਸ਼ੋਵਿਤ ਅਤੇ ਅਬਦੁਲ ਵਾਸਿਤ ਦੀ ਜ਼ਮਾਨਤ ਖ਼ਾਰਜ ਕਰ ਦਿੱਤੀ  ਹੈ 

ਅਦਾਲਤ ਨੇ ਰਿਆ ਦੇ ਇਲਾਵਾ ਉਨ੍ਹਾਂ ਦੇ ਭਰਾ ਸ਼ੋਵਿਤ,ਅਬਦੁਲ ਬਾਸਿਤ ਪਰਿਹਾਰ, ਸੈਮਯੂਲ ਮਿਰਾਂਡਾ, ਦੀਪੇਸ਼ ਸਾਵੰਤ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕੀਤੀ ਸੀ, ਇਸ ਤੋਂ ਪਹਿਲਾਂ ਸਪੈਸ਼ਲ NDPS ਕੋਰਟ ਨੇ ਰਿਆ ਅਤੇ ਸ਼ੋਵਿਤ ਨੂੰ 20 ਅਕਤੂਬਰ ਤੱਕ ਜੁਡੀਸ਼ਲ ਹਿਰਾਸਤ ਵਧਾ ਦਿੱਤੀ ਸੀ 

ਉਧਰ ਸੁਸ਼ਾਂਤ ਕੇਸ ਨੂੰ ਲੈਕੇ ਮੁੰਬਈ ਦੇ ਕਮਿਸ਼ਨਰ ਪਰਮਬੀਰ ਸਿੰਘ ਨੇ ਜ਼ੀ ਮੀਡੀਆ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਸ਼ਾਂਤ ਮਾਮਲੇ ਵਿੱਚ ਮੁੰਬਈ ਪੁਲਿਸ ਨੂੰ ਬਦਨਾਮ ਕੀਤਾ ਗਿਆ, ਇਨਸਾਫ਼ ਦੇ ਬਹਾਨੇ ਸੋਸ਼ਲ ਮੀਡੀਆ 'ਤੇ ਫੇਕ ਐਕਾਉਂਟ ਬਣਾ ਕੇ ਝੂਠ ਫੈਲਾਉਣ ਵਾਲੇ ਸੋਸ਼ਲ ਮੀਡੀਆ ਐਕਾਉਂਟ ਖ਼ਿਲਾਫ਼ ਜਾਂਚ ਚੱਲ ਰਹੀ ਹੈ

ਮੁੰਬਈ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਸੁਸ਼ਾਂਤ ਕੇਸ ਦੀ ਜਾਂਚ ਮੁੰਬਈ ਪੁਲਿਸ ਤੋਂ ਵਾਪਸ ਲੈਣਾ ਵੱਡੀ ਸਾਜ਼ਿਸ਼ ਸੀ,  ਉਨ੍ਹਾਂ ਕਿਹਾ ਮੀਡੀਆ ਦੇ ਇੱਕ ਵਰਗ ਨੇ ਵੀ ਇਸ ਨੂੰ ਲੈਕੇ ਝੂਠਾ ਪ੍ਰਚਾਰ ਕੀਤਾ, ਸੁਪਰੀਮ ਕੋਰਟ ਨੇ ਵੀ ਇਹ ਹੀ ਕਿਹਾ ਕਿ ਜਾਂਚ ਵਿੱਚ ਕੋਈ ਕਮੀ ਨਹੀਂ ਸੀ