ਪੰਜਾਬ 'ਚ Horse Show ਦੌਰਾਨ ਸਲਮਾਨ ਦਾ ਇਸ ਘੋੜੇ 'ਤੇ ਆਇਆ ਦਿਲ,1 ਕਰੋੜ ਦੇਣ ਨੂੰ ਤਿਆਰ,ਮਾਲਿਕ ਦਾ ਆਇਆ ਇਹ ਜਵਾਬ

 ਫਰੀਦਕੋਟ  ਵਿੱਚ ਹਰ ਸਾਲ 4  ਦਿਨਾਂ ਦਾ ਹੋਰਸ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ, ਇਸ ਵਾਰ ਦੇਸ਼ ਭਰ ਦੇ ਘੋੜਾ ਪ੍ਰੇਮੀਆਂ ਨੇ ਹਿੱਸਾ ਲਿਆ ਇਸ ਹੋਰ ਸ਼ੋਅ ਦੇ ਵਿੱਚ ਮਾਰਵਾੜੀ ਨਸਲ ਦੇ ਕਾਲੇ ਰੰਗ ਦੇ ਦੋ ਘੋੜਿਆਂ ਦੀ ਚਰਚਾ ਰਹੀ ਇਹ ਦੋਵੇਂ ਘੋੜੇ ਪੂਰੀ ਤਰ੍ਹਾਂ ਨਾਲ ਹੌਰਸ ਸ਼ੋਅ ਦੇ ਵਿੱਚ ਖਿੱਚ ਦਾ ਕੇਂਦਰ ਬਣੇ ਰਹੇ ਪਰਮਵੀਰ ਅਤੇ ਦੇਵਰਾਜ ਨਾਂ ਦੇ ਇਨ੍ਹਾਂ ਘੋੜਿਆਂ ਦੀ  ਚਰਚਾ ਇਨ੍ਹਾਂ ਦੀ ਮਹਿੰਗੀ ਬੋਲੀ ਕਾਰਨ ਲੱਗੀ ਰਹੀ

ਪੰਜਾਬ 'ਚ Horse Show ਦੌਰਾਨ ਸਲਮਾਨ ਦਾ ਇਸ ਘੋੜੇ 'ਤੇ ਆਇਆ ਦਿਲ,1 ਕਰੋੜ ਦੇਣ ਨੂੰ ਤਿਆਰ,ਮਾਲਿਕ ਦਾ ਆਇਆ ਇਹ ਜਵਾਬ
ਪਰਮਵੀਰ ਅਤੇ ਦੇਵਰਾਜ ਨਾਂ ਦੇ ਇਨ੍ਹਾਂ ਘੋੜਿਆਂ ਦੀ ਚਰਚਾ ਇਨ੍ਹਾਂ ਦੀ ਮਹਿੰਗੀ ਬੋਲੀ ਕਾਰਨ ਲੱਗੀ ਰਹੀ, ਸਲਮਾਨ ਖ਼ਾਨ ਤੱਕ ਨੇ ਇਸ ਘੋੜੇ ਨੂੰ ਖ਼ਰੀਦਣ ਦੇ ਲਈ ਕਰੋੜਾਂ ਦੀ ਬੋਲੀ ਤੱਕ ਲਗਾਈ

ਨੰਦ ਸ਼ਰਮਾ/ਫ਼ਰੀਦਕੋਟ : ਫਰੀਦਕੋਟ  ਵਿੱਚ ਹਰ ਸਾਲ 4  ਦਿਨਾਂ ਦਾ ਹੋਰਸ ਸ਼ੋਅ ਦਾ ਪ੍ਰਬੰਧ ਕੀਤਾ ਜਾਂਦਾ ਹੈ, ਇਸ ਵਾਰ ਦੇਸ਼ ਭਰ ਦੇ ਘੋੜਾ ਪ੍ਰੇਮੀਆਂ ਨੇ ਹਿੱਸਾ ਲਿਆ ਇਸ ਹੋਰ ਸ਼ੋਅ ਦੇ ਵਿੱਚ ਮਾਰਵਾੜੀ ਨਸਲ ਦੇ ਕਾਲੇ ਰੰਗ ਦੇ ਦੋ ਘੋੜਿਆਂ ਦੀ ਚਰਚਾ ਰਹੀ ਇਹ ਦੋਵੇਂ ਘੋੜੇ ਪੂਰੀ ਤਰ੍ਹਾਂ ਨਾਲ ਹੌਰਸ ਸ਼ੋਅ ਦੇ ਵਿੱਚ ਖਿੱਚ ਦਾ ਕੇਂਦਰ ਬਣੇ ਰਹੇ ਪਰਮਵੀਰ ਅਤੇ ਦੇਵਰਾਜ ਨਾਂ ਦੇ ਇਨ੍ਹਾਂ ਘੋੜਿਆਂ ਦੀ  ਚਰਚਾ ਇਨ੍ਹਾਂ ਦੀ ਮਹਿੰਗੀ ਬੋਲੀ ਕਾਰਨ ਲੱਗੀ ਰਹੀ, ਸਲਮਾਨ ਖ਼ਾਨ ਤੱਕ ਨੇ ਇਸ ਘੋੜੇ ਨੂੰ ਖ਼ਰੀਦਣ ਦੇ ਲਈ ਕਰੋੜਾਂ ਦੀ ਬੋਲੀ ਤੱਕ ਲਗਾਈ

ਸਲਮਾਨ ਨੇ ਲਗਾਈ ਬੋਲੀ 

 ਪਰਮਵੀਰ ਘੋੜੇ ਨੂੰ ਖਰੀਦਣ ਦੇ ਲਈ ਉਸ ਦੇ ਮਾਲਿਕ ਤੱਕ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਵੀ ਪਹੁੰਚ ਕੀਤੀ, ਸਲਮਾਨ ਖ਼ਾਨ ਨੇ 1 ਕਰੋੜ ਤੱਕ ਬੋਲੀ ਲਗਾਈ ਪਰ ਮਾਲਿਕ ਵੇਚਣ ਤੋਂ ਸਾਫ਼ ਇਨਕਾਰ ਕਰ ਦਿੱਤਾ, ਪਰਮਵੀਰ ਘੋੜੇ ਦਾ ਮਾਲਕ ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ ਸ਼ੇਖ ਮੁਹੰਮਦ ਨਦੀਮ ਤੇ ਦੱਸਿਆ ਕਿ ਉਸ ਦੇ ਕੋਲ ਕਾਲਾ ਸ਼ਾਹ ਮਾਰਵਾੜੀ ਘੋੜਾ ਹੈ, ਜਿਸਦਾ ਨਾਂ ਪਰਮਵੀਰ ਹੈ ਅਤੇ ਉਹ ਇਸ ਘੋੜੇ ਦੀ ਸੁੰਦਰਤਾ ਨੂੰ ਵੇਖਦੇ ਹੋਏ ਬਹੁਤ ਲੋਕਾਂ ਨੂੰ ਇਸ ਨੂੰ ਖਰੀਦਣ ਦੀ ਇੱਛਾ  ਜਤਾਈ ਹੈ, ਜਿਨ੍ਹਾਂ ਵਿੱਚ ਬਾਲੀਵੁੱਡ ਕਲਾਕਾਰ ਸਲਮਾਨ ਖਾਨ ਵੀ ਹਨ ਉਨ੍ਹਾਂ ਨੇ ਕਿਹਾ ਕਿ ਪਰ ਸਾਡਾ ਇਸ ਨੂੰ ਵੇਚਣ ਦਾ ਹੱਲ ਕੋਈ ਇਰਾਦਾ ਨਹੀਂ ਹੈ, ਉਨ੍ਹਾਂ ਨੇ ਦੱਸਿਆ ਕਿ ਪਰਮਵੀਰ ਦੇ ਪਰਿਵਾਰ ਵਿੱਚੋਂ ਉਸ ਦੇ ਦਾਦਾ ਦਾਦੀ ਅਤੇ ਮਾਂ ਘੋੜਾ ਵੀ ਸਾਰੇ ਹੀ ਚੈਂਪੀਅਨ ਹਨ ਇਸ ਕਰਕੇ ਪਰਮਵੀਰ ਦੀ ਖਾਸੀ ਡਿਮਾਂਡ ਹੈ, ਹੋਰਸ ਸ਼ੋਅ ਵਿੱਚ ਇੱਕ ਹੋਰ ਘੋੜੇ ਨੂੰ ਖਰੀਦਣ ਦੇ ਲਈ ਖਰੀਦਦਾਰ ਨੇ 5 ਕਰੋੜ ਤੱਕ ਦੀ ਬੋਲੀ ਲਾ ਦਿੱਤੀ

ਮਾਰਵਾੜੀ ਘੋੜੇ ਨੂੰ ਖਰੀਦਣ ਲਈ 5 ਕਰੋੜ ਦੀ ਪੇਸ਼ਕਸ਼

ਇਸ ਸ਼ੋਅ ਵਿਚ ਦੂਜਾ ਆਕਰਸ਼ਨ ਦਾ ਕੇਂਦਰ ਰਹੇ ਕਾਲੇ ਸ਼ਾਹ ਮਾਰਵਾੜੀ ਘੋੜੇ ਦੇਵਰਾਜ ਦੀ ਗੱਲ ਕੀਤੀ ਜਾਏ ਤਾਂ ਉਸ ਦੇ ਮਾਲਕ ਸੰਨੀ ਗਿੱਲ ਨੇ ਦੱਸਿਆ ਕੀ ਦੇਵਰਾਜ ਦੇ ਪਹਿਲੇ ਪੰਜ ਬੱਚੇ ਇੰਡੀਅਨ ਚੈਂਪੀਅਨ ਰਹੇ ਹਨ ਉਨ੍ਹਾਂ ਕਿਹਾ ਕਿ ਦੇਵਰਾਜ ਨੂੰ ਖਰੀਦਣ ਦੇ ਲਈ ਕਈ ਘੋੜਾ ਪ੍ਰੇਮੀਆਂ ਨੇ ਬਲੈਂਕ ਚੈੱਕ ਦੇਣ ਦੀ ਪੇਸ਼ਕਸ਼ ਕੀਤੀ ਸੀ  ਘੋੜਾ ਪ੍ਰੇਮੀ ਸ਼ੇਖ ਮੁਹੰਮਦ ਨਦੀਮ ਇਸ ਨੂੰ ਖਰੀਦਣ ਦੇ ਲਈ ਪੰਜ ਕਰੋੜ ਰੁਪਏ ਤੱਕ ਦੀ ਕੀਮਤ ਲੱਗਾ ਦਿੱਤੀ ਪਰ ਮਾਲਿਕ ਨੇ ਸਾਫ਼ ਇਨਕਾਰ ਕਰ ਦਿੱਤਾ

WATCH LIVE TV