ਅਦਾਕਾਰ ਸੰਜੇ ਦੱਤ ਨੂੰ Lung Cancer,ਅਮਰੀਕਾ ਵਿੱਚ ਕਰਵਾਉਣਗੇ ਇਲਾਜ

ਸੰਜੇ ਦੱਤ ਫੇਫੜੇ ਦੇ ਕੈਂਸਰ ਤੋਂ ਪੀੜਤ 

ਅਦਾਕਾਰ ਸੰਜੇ ਦੱਤ ਨੂੰ Lung Cancer,ਅਮਰੀਕਾ ਵਿੱਚ ਕਰਵਾਉਣਗੇ ਇਲਾਜ
ਸੰਜੇ ਦੱਤ ਫੇਫੜੇ ਦੇ ਕੈਂਸਰ ਤੋਂ ਪੀੜਤ

ਦਿੱਲੀ : ਸੰਜੇ ਦੱਤ ਫੇਫੜਿਆਂ ਦੇ ਕੈਂਸਰ (Lung Cancer) ਨਾਲ ਪੀੜਤ ਨੇ, ਮੀਡੀਆ ਰਿਪੋਰਟ ਦੇ ਮੁਤਾਬਿਕ ਉਨ੍ਹਾਂ ਦਾ ਥਰਡ ਸਟੇਜ (stage-3) ਦਾ ਲੰਗ ਕੈਂਸਰ ਹੈ, ਸੂਤਰਾਂ ਦੇ ਮੁਤਾਬਿਕ ਉਹ ਇਲਾਜ ਦੇ ਲਈ ਅਮਰੀਕਾ ਜਾ ਰਹੇ ਨੇ, ਹਾਲ ਵਿੱਚ ਜਦੋਂ ਹਸਪਤਾਲ ਭਰਤੀ ਹੋਏ ਸਨ ਤਾਂ ਟੈਸਟ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ, ਹਸਪਤਾਲ ਵਿੱਚ 2 ਦਿਨ ਰੁਕਣ ਤੋਂ ਬਾਅਦ ਉਨ੍ਹਾਂ ਨੂੰ ਸੋਮਵਾਰ ਛੁੱਟੀ ਮਿਲ ਗਈ ਹੈ

ਸੰਜੇ ਦੱਤ ਨੇ ਮੰਗਲਵਾਰ ਨੂੰ ਇੱਕ ਪੋਸਟ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਮੇਰੇ ਦੋਸਤੋ ਇਲਾਜ ਦੇ ਲਈ ਮੈਂ ਕੁੱਝ ਦਿਨ ਦਾ ਬ੍ਰੇਕ ਲੈ ਰਿਹਾ ਹਾਂ, ਮੇਰੇ ਪਰਿਵਾਰ ਮੇਰੇ ਦੋਸਤ ਮੇਰੇ ਨਾਲ ਨੇ, ਮੈਂ ਆਪਣੇ ਹਿਮਾਇਤੀਆਂ ਨੂੰ ਅਪੀਲ ਕਰ ਦਾ ਹਾਂ ਕਿ ਉਹ ਬਿਲਕੁਲ ਚਿੰਤਾ ਨਾ ਕਰਨ,ਤੁਹਾਡੇ ਪਿਆਰ ਅਤੇ ਸ਼ੁੱਭਕਾਮਨਾਵਾਂ ਦੇ ਨਾਲ ਮੈਂ ਜਲਦ ਵਾਪਸ ਪਰਤਾਂਗਾ 

ਅਦਾਕਾਰ ਸ਼ੇਖਰ ਸੁਮਨ ਦੇ ਪੁੱਤਰ ਅਧਿਯਨ ਸੁਮਨ ਨੇ ਟਵੀਟ ਕਰਕੇ ਕਿਹਾ ਹੈ ਕਿ ਸੰਜੂ ਸਰ ਨੂੰ Lung Cancer ਹੈ ਅਤੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ,  ਫ਼ਿਲਮ ਜਾਣਕਾਰ ਕੋਮਲ ਨਾਹਟਾ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਜਲਦ ਠੀਕ ਹੋਣ ਪ੍ਰਾਥਨਾ ਕੀਤੀ 

ਸਾਹ ਲੈਣ ਵਿੱਚ ਪਰੇਸ਼ਾਨੀ 

ਇਸ ਤੋਂ ਪਹਿਲਾਂ 8 ਅਗਸਤ ਨੂੰ ਫ਼ਿਲਮ ਅਦਾਕਾਰ ਸੰਜੇ ਦੱਤ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਸਾਹ ਵਿੱਚ ਤਕਲੀਫ਼ ਦੇ ਬਾਅਦ ਸੰਜੇ ਦੱਤ ਦਾ ਚੈੱਕਅਪ ਕੀਤਾ ਗਿਆ ਸੀ, ਉਨ੍ਹਾਂ ਦਾ ਕੋਵਿਡ-19 ਦਾ ਟੈਸਟ ਹੋਇਆ ਸੀ ਪਰ ਨਤੀਜਾ ਨੈਗੇਟਿਵ ਆਇਆ, ਉਨ੍ਹਾਂ ਨੇ ਆਪਣੇ ਫੈਨਸ ਨੂੰ ਲਿਖਿਆ ਮੈਂ ਠੀਕ ਹਾਂ

ਸੰਜੇ ਦੱਤ, ਸੁਨੀਲ ਦੱਤ ਅਤੇ ਨਰਗਿਸ ਦੇ ਸਭ ਤੋਂ ਵੱਡੇ ਪੁੱਤਰ ਨੇ, ਉਨ੍ਹਾਂ ਦੀਆਂ 2 ਭੈਣਾਂ ਪ੍ਰਿਆ ਦੱਤ ਅਤੇ ਨਮਰਤਾ ਦੱਤ ਹੈ