ਸ਼ਰਲਿਨ ਚੋਪੜਾ ਤੋਂ ਕ੍ਰਾਈਮ ਬ੍ਰਾਂਚ ਨੇ ਪੁੱਛਿਆ ਰਾਜ ਕੁੰਦਰਾ ਨਾਲ ਕਿਹੋ ਜਿਹੇ ਸੰਬੰਧ?
Advertisement

ਸ਼ਰਲਿਨ ਚੋਪੜਾ ਤੋਂ ਕ੍ਰਾਈਮ ਬ੍ਰਾਂਚ ਨੇ ਪੁੱਛਿਆ ਰਾਜ ਕੁੰਦਰਾ ਨਾਲ ਕਿਹੋ ਜਿਹੇ ਸੰਬੰਧ?

ਰਾਜ ਕੁੰਦਰਾ ਪੋਰਨੋਗ੍ਰਾਫੀ ਮਾਮਲੇ ਵਿੱਚ ਮੁੰਬਈ ਕਰਾਈਮ ਬਰਾਂਚ ਲਗਾਤਾਰ ਪੀਡ਼ਤਾਂ ਦੇ ਬਿਆਨ ਦਰਜ ਕਰ ਰਹੀ ਹੈ. ਮੁੰਬਈ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਤਹਿ ਤਕ ਪਹੁੰਚਣਾ ਚਾਹੁੰਦੀ ਹੈ. 

 ਸ਼ਰਲਿਨ ਚੋਪੜਾ ਤੋਂ ਕ੍ਰਾਈਮ ਬ੍ਰਾਂਚ ਨੇ ਪੁੱਛਿਆ ਰਾਜ ਕੁੰਦਰਾ ਨਾਲ ਕਿਹੋ ਜਿਹੇ ਸੰਬੰਧ?

ਦਿੱਲੀ : ਰਾਜ ਕੁੰਦਰਾ ਪੋਰਨੋਗ੍ਰਾਫੀ ਮਾਮਲੇ ਵਿੱਚ ਮੁੰਬਈ ਕਰਾਈਮ ਬਰਾਂਚ ਲਗਾਤਾਰ ਪੀਡ਼ਤਾਂ ਦੇ ਬਿਆਨ ਦਰਜ ਕਰ ਰਹੀ ਹੈ. ਮੁੰਬਈ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਤਹਿ ਤਕ ਪਹੁੰਚਣਾ ਚਾਹੁੰਦੀ ਹੈ. ਇਸ ਕੜੀ 'ਚ ਸ਼ੁੱਕਰਵਾਰ ਨੂੰ ਕ੍ਰਾਈਮ ਬ੍ਰਾਂਚ ਦੇ ਪ੍ਰਾਪਰਟੀ ਸੈਲ ਨੇ ਅਦਾਕਾਰਾ ਨਾਲ ਇਹ ਪੁੱਛਗਿੱਛ ਤਕਰੀਬਨ 8 ਘੰਟਿਆਂ ਤੱਕ ਚੱਲੀ ਜਿਸ ਮਾਮਲੇ ਚ ਕਈ ਗੱਲਾਂ ਦਾ ਖੁਲਾਸਾ ਹੋਇਆ. ਸ਼ਰਲਿਨ ਚੋਪੜਾ ਨੂੰ ਕ੍ਰਾਈਮ ਬ੍ਰਾਂਚ ਨੇ 160 ਸੀਆਰਪੀਸੀ ਦੇ ਤਹਿਤ ਸੰਮਨ ਭੇਜਿਆ ਗਿਆ ਸੀ.  

ਸ਼ਰਲਿਨ ਚੋਪੜਾ ਤੋਂ ਪੁੱਛੇ ਗਏ ਰਾਜ ਕੁੰਦਰਾ ਦੇ ਨਾਲ ਸੰਬੰਧਾਂ ਦੇ ਸਵਾਲ

ਸ਼ਰਲਿਨ ਚੋਪੜਾ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਰਾਜ ਕੁੰਦਰਾ ਦੇ ਨਾਲ ਉਨ੍ਹਾਂ ਦੇ ਕਿਹੋ ਜਿਹੇ ਸਬੰਧ ਸਨ  ? ਕੀ ਉਨ੍ਹਾਂ ਨੂੰ ਰਾਜ ਕੁੰਦਰਾ ਦੀਆਂ ਦੂਜੀਆਂ ਕੰਪਨੀਆਂ ਦੇ ਬਾਰੇ ਪਤਾ ਸੀ? ਅਦਾਕਾਰਾ ਨੇ ਦੱਸਿਆ ਕਿ ਪੂਰੇ ਦਿਨ ਇਨ੍ਹਾਂ ਜਾਣਕਾਰੀਆਂ ਨੂੰ ਸ਼ੇਅਰ ਕਰਦੇ ਹੋਏ ਬੀਤ ਗਿਆ. ਅਦਾਕਾਰਾ ਨੇ ਕਿਹਾ ਕਿ ਉਹ ਸਭ ਦੇ ਲਈ ਪੋਰਨੋਗ੍ਰਾਫੀ ਕੇਸ ਵਿੱਚ ਇਨਸਾਫ਼ ਦੀ ਉਮੀਦ 'ਚ ਲੜ ਰਹੀ ਹੈ।

'ਸ਼ਿਲਪਾ ਸ਼ੈਟੀ ਨੂੰ ਪਸੰਦ ਆਉਂਦੀਆਂ ਸੀ ਮੇਰੀਆਂ ਵੀਡੀਓਜ਼'  

ਸ਼ਰਲਿਨ ਚੋਪੜਾ ਨੇ ਰਾਜ ਕੁੰਦਰਾ ਕੇਸ ਵਿੱਚ ਹੋਈ ਪੁੱਛਗਿੱਛ ਨੂੰ ਲੈ ਕੇ ਕਿਹਾ ਹੈ ਕਿ ਕੁੰਦਰਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਸ਼ਿਲਪਾ ਸ਼ੈਟੀ ਨੂੰ ਉਨ੍ਹਾਂ ਦੇ ਵੀਡੀਓ ਅਤੇ ਫੋਟੋ ਪਸੰਦ ਆ ਰਹੇ ਹਨ. ਅਦਾਕਾਰਾ ਦੇ ਮੁਤਾਬਿਕ ਰਾਜ ਤੋਂ ਅਜਿਹੀਆਂ ਗੱਲਾਂ ਸੁਣ ਕੇ ਮੈਂ  ਮੋਟੀਵੇਟ ਹੁੰਦੀ ਸੀ ਅਤੇ ਕੰਮ ਨੂੰ ਹੋਰ ਚੰਗੇ ਤਰੀਕੇ ਨਾ ਕਰਨ ਦੀ ਕੋਸ਼ਿਸ਼ ਕਰਦੀ ਸੀ.

ਕੰਟਰੈਕਟ ਤਹਿਤ ਸ਼ੂਟ ਕਰਦੀ ਸੀ ਨਿਊਡ ਵੀਡੀਓਜ਼  
 ਅਦਾਕਾਰਾ ਨੇ ਦੱਸਿਆ ਕਿ ਉਨ੍ਹਾਂ ਨੇ ਆਰਮਸ ਪਰਾਇਮ ਦੇ ਨਾਲ ਐਗਰੀਮੈਂਟ ਸਾਈਨ ਕੀਤਾ ਅਤੇ ਵੀਡੀਓਜ਼ ਬਣਾਏ ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਗਲੈਮਰਸ ਵੀਡਿਓ ਸੀ ਪਰ ਬਾਅਦ ਵਿੱਚ ਬੋਲਡ ਫ਼ਿਲਮਾਂ ਬਣਨ ਲੱਗੀਆਂ ਤੇ ਮੈਨੂੰ  ਸੈਮੀ ਨਿਊਡ ਅਤੇ ਨਿਊਡ ਵੀਡੀਓਜ਼ ਵੀ ਬਣਾਉਣੀਆਂ ਪਈਆਂ. ਮੈਨੂੰ ਹਮੇਸ਼ਾ ਕਿਹਾ ਜਾਂਦਾ ਸੀ ਕਿ ਅਜਿਹਾ  ਸਾਰੇ ਕਰਦੇ ਹਨ ਅਤੇ ਅਜਿਹਾ ਕਰਨ 'ਚ ਕੁਝ ਵੀ ਗਲਤ ਨਹੀਂ ਹੈ.

WATCH LIVE TV

Trending news